ਗਾਇਬ ਹੋਈਆਂ 4 ਵਿਦਿਆਰਥਣਾਂ ਦਾ ਹੈਰਾਨ ਕਰਦਾ ਅਸਲ ਸੱਚ ਆਇਆ ਸਾਹਮਣੇ

ss1

ਗਾਇਬ ਹੋਈਆਂ 4 ਵਿਦਿਆਰਥਣਾਂ ਦਾ ਹੈਰਾਨ ਕਰਦਾ ਅਸਲ ਸੱਚ ਆਇਆ ਸਾਹਮਣੇ

ਮੋਹਾਲੀ ਦੇ ਮਟੌਰ ਥਾਣਾ ਏਰੀਏ ਤੋਂ ਲਾਪਤਾ ਹੋਈਆਂ 4 ਸਕੂਲੀ ਵਿਦਿਆਰਥਣਾਂ ਦੀ ਲੋਕੇਸ਼ਨ ਪੁਲਸ ਨੂੰ ਲੁਧਿਆਣੇ ਦੀ ਪਤਾ ਲੱਗੀ ਤਾਂ ਪੁਲਸ ਨੇ ਲੁਧਿਆਣਾ ਤੋਂ ਚਾਰਾਂ ਵਿਦਿਆਰਥਣਾਂ ਨੂੰ ਬਰਾਮਦ ਕਰ ਲਿਆ । ਉਥੇ ਹੀ ਪੁਲਸ ਨੇ ਮਾਮਲੇ ਵਿਚ ਦੋ ਲੜਕਿਆਂ ਖਿਲਾਫ ਵਿਆਹ ਦਾ ਝਾਂਸਾ ਦੇਣ ਤੇ ਨਾਬਾਲਗਾ ਨੂੰ ਭਜਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ । ਦੋਵਾਂ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਮਨੂੰ ਅਤੇ ਰਵੀ ਦੇ ਰੂਪ ਵਿਚ ਹੋਈ ਹੈ ।
ਦੋ ਲੜਕੀਆਂ ਦੇ ਸਨ ਦੋਸਤ
ਪੁਲਸ ਨੇ ਦੱਸਿਆ ਕਿ ਉਨ੍ਹਾਂ ਦੀ ਜਾਂਚ ਵਿਚ ਸਾਹਮਣੇ ਆਇਆ ਕਿ ਲਾਪਤਾ ਹੋਈਆਂ ਦੋ ਨਾਬਾਲਗਾਂ ਦੇ ਮੁਲਜ਼ਮ ਮਨਪ੍ਰੀਤ ਤੇ ਰਵੀ ਦੋਸਤ ਸਨ, ਜਿਨ੍ਹਾਂ ਨੇ ਲੜਕੀਆਂ ਨੂੰ ਵਿਆਹ ਦਾ ਝਾਂਸਾ ਦਿੱਤਾ ਤੇ ਆਪਣੇ ਨਾਲ ਲੈ ਗਏ। ਇਨ੍ਹਾਂ ਦੇ ਨਾਲ ਦੋ ਹੋਰ ਲੜਕੀਆਂ ਵੀ ਚਲੀਆਂ ਗਈਆਂ । ਚਾਰਾਂ ਲੜਕੀਆਂ ਵਿਚੋਂ ਇਕ ਕੋਲ ਮੋਬਾਇਲ ਫੋਨ ਸੀ ਪਰ ਲਾਪਤਾ ਹੁੰਦਿਆਂ ਹੀ ਉਸ ਦਾ ਫੋਨ ਵੀ ਬੰਦ ਆ ਰਿਹਾ ਸੀ, ਜਿਸ ਕਾਰਨ ਉਸਦੀ ਲੋਕੇਸ਼ਨ ਲੱਭਣ ਵਿਚ ਸਮਾਂ ਲੱਗਾ ਪਰ ਵਿਚ-ਵਿਚ ਮੋਬਾਇਲ ਕੁਝ ਸਮੇਂ ਲਈ ਆਨ ਹੋਇਆ ਸੀ,ਜਿਸ ਕਾਰਨ ਪੁਲਸ ਨੇ ਫੋਨ ਦੀ ਟਾਵਰ ਲੋਕੇਸ਼ਨ ਦੀ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਉਹ ਲੁਧਿਆਣੇ ਦੀ ਹੈ । ਇਸ ਤੋਂ ਬਾਅਦ ਤੁਰੰਤ ਸੀਨੀਅਰ ਅਫਸਰਾਂ ਦੇ ਹੁਕਮਾਂ ‘ਤੇ ਮਾਮਲੇ ਦੀ ਜਾਂਚ ਅਧਿਕਾਰੀ ਨੇਹਾ ਸੂਦ ਦੀ ਹਾਜ਼ਰੀ ਵਿਚ ਇਕ ਟੀਮ ਬਣਾ ਕੇ ਲੁਧਿਆਣਾ ਲਈ ਰਵਾਨਾ ਕਰ ਦਿੱਤੀ ਗਈ, ਜਿਥੇ ਪਹੁੰਚ ਨੇ ਪੁਲਸ ਕੇ ਚਾਰਾਂ ਲੜਕੀਆਂ ਸਮੇਤ ਦੋਵਾਂ ਮੁਲਜ਼ਮਾਂ ਨੂੰ ਵੀ ਦਬੋਚ ਲਿਆ ।
ਹੋਰ ਧਾਰਾਵਾਂ ਵੀ ਲਗ ਸਕਦੀਆਂ ਹਨ
ਜਾਣਕਾਰੀ ਅਨੁਸਾਰ ਪੁਲਸ ਨੇ ਚਾਰਾਂ ਲੜਕੀਆਂ ਨੂੰ ਬਰਾਮਦ ਕਰ ਲਿਆ ਹੈ ਤੇ ਵੀਰਵਾਰ ਉਨ੍ਹਾਂ ਨੂੰ ਕੋਰਟ ਵਿਚ ਪੇਸ਼ ਕੀਤਾ ਜਾਏਗਾ, ਜਿਥੇ ਇਨ੍ਹਾਂ ਦੇ ਬਿਆਨ ਦਰਜ ਕੀਤੇ ਜਾਣਗੇ । ਕੋਰਟ ਵਿਚ ਦਿੱਤੇ ਬਿਆਨਾਂ ਤੋਂ ਬਾਅਦ ਪੁਲਸ ਉਨ੍ਹਾਂ ਦੇ ਮੈਡੀਕਲ ਵੀ ਕਰਵਾਏਗੀ, ਜਿਸ ਤੋਂ ਬਾਅਦ ਮੁਲਜ਼ਮਾਂ ਖਿਲਾਫ ਰੇਪ ਦੀਆਂ ਧਾਰਾਵਾਂ ਵੀ ਜੁੜ ਸਕਦੀਆਂ ਹਨ ।ਪਰਿਵਾਰਾਂ ਨੇ ਵੀ ਇਸ ‘ਤੇ ਜਤਾਇਆ ਸੀ ਸ਼ੱਕ
ਸੁਸ਼ੀਲ ਨੇ ਕਿਹਾ ਕਿ ਉਸ ਦੀ ਭੈਣ ਤੇ ਪਿੰਕੀ ਸੈਕਟਰ-70 ਦੇ ਸਕੂਲ ਵਿਚ 7ਵੀਂ ਤੇ 8ਵੀਂ ਜਮਾਤ ਵਿਚ ਪੜ੍ਹਦੀਆਂ ਹਨ, ਜਦੋਂਕਿ ਦੋ ਲੜਕੀਆਂ ਘਰ ਵਿਚ ਰਹਿੰਦੀਆਂ ਹਨ । ਵੀਰਵਾਰ 12 ਵਜੇ ਲੜਕੀਆਂ ਘਰੋਂ ਨਿਕਲੀਆਂ ਪਰ ਵਾਪਸ ਨਹੀਂ ਆਈਆਂ। ਕਾਫੀ ਲੱਭਣ ‘ਤੇ ਵੀ ਉਨ੍ਹਾਂ ਦਾ ਕੋਈ ਸੁਰਾਗ ਨਹੀਂ ਮਿਲਿਆ । ਉਸ ਨੇ ਕਿਹਾ ਕਿ ਦੋ ਲੜਕੇ ਵੀ ਗਾਇਬ ਸਨ । ਗਾਇਬ ਹੋਏ ਲੜਕਿਆਂ ਵਿਚੋਂ ਇਕ ਦੀ ਗਾਇਬ ਹੋਈ ਲੜਕੀ ਨਾਲ ਦੋਸਤੀ ਸੀ । ਉਹ ਇਕ ਪਿਜ਼ਾ ਕੰਪਨੀ ਵਿਚ ਕੰਮ ਕਰਦਾ ਸੀ । ਉਸਨੇ ਆਪਣੀ ਸਹੇਲੀ ਨੂੰ ਫੋਨ ਕਰਕੇ ਪਿਜ਼ਾ ਖਾਣ ਲਈ ਬੁਲਾਇਆ ਸੀ । ਇਸ ਤੋਂ ਬਾਅਦ ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਪਿਜ਼ਾ ਕੰਪਨੀ ਵਿਚ ਵੀ ਗਏ ਸਨ ਪਰ ਪਤਾ ਲੱਗਾ ਕਿ ਲੜਕਾ ਉਥੇ 2-3 ਦਿਨਾਂ ਤੋਂ ਨਹੀਂ ਆ ਰਿਹਾ ਸੀ ।

print
Share Button
Print Friendly, PDF & Email