ਯੂ. ਕੇ. ਪਾਰਲੀਮੈਂਟ ਦੇ ਬਾਹਰ ਸਿੱਖ ‘ਤੇ ਹਮਲਾ

ss1

ਯੂ. ਕੇ. ਪਾਰਲੀਮੈਂਟ ਦੇ ਬਾਹਰ ਸਿੱਖ ‘ਤੇ ਹਮਲਾ

ਯੂ.ਕੇ. ਸੰਸਦ ਦੇ ਬਾਹਰ ਇੱਕ ਸਿੱਖ ‘ਤੇ ਹਮਲਾ ਕਰਨ ਦਾ ਸਮਾਚਾਰ ਹੈ। ਇਸ ਹਮਲੇ ਨੂੰ ਨਸਲੀ ਹਮਲੇ ਵਜੋਂ ਵੀ ਦੇਖਿਆ ਜਾ ਰਿਹਾ ਹੈ। ਈਕੋ ਸਿੱਖ ਸਾਊਥ ਏਸ਼ੀਆ ਦੇ ਪ੍ਰੋਜੈਕਟ ਮੈਨੇਜਰ ਸ: ਰਵਨੀਤ ਸਿੰਘ ਦੀ ਪੱਗ ਇੱਕ ਵਿਅਕਤੀ ਵਲੋਂ ਉਦੋਂ ਉਤਾਰੀ ਗਈ ਜਦੋਂ ਉਹ ਯੂ.ਕੇ. ਪਾਰਲੀਮੈਂਟ ਦੇ ਬਾਹਰ ਖੜ੍ਹੇ ਸਨ। ਇਸ ਹਮਲੇ ਦੀ ਯੂ.ਕੇ. ਦੇ ਮੈਂਬਰ ਪਾਰਲੀਮੈਂਟ ਤਨ ਢੇਸੀ ਨੇ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਟਵੀਟ ਕਰਕੇ ਵੀ ਇਸ ਮਾਮਲੇ ਦੀ ਨਿਖੇਧੀ ਕਰਦਿਆਂ ਤੁਰੰਤ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਵੀ ਮੰਗ ਕੀਤੀ। ਉਨ੍ਹਾਂ ਆਸ ਜਤਾਈ ਕਿ ਪੁਲਿਸ ਪ੍ਰਸ਼ਾਸ਼ਨ ਇਸ ਮਾਮਲੇ ਦੀ ਤੇਜੀ ਨਾਲ ਪੈਰਵਾਈ ਕਰਨਗੇ। ਦੱਸਿਆ ਜਾ ਰਿਹਾ ਹੈ ਇਸ ਘਟਨਾ ਪਿਛੋਂ ਪੁਲਿਸ ਨੇ ਰਵਨੀਤ ਸਿੰਘ ਨਾਲ ਸੰਪਰਕ ਕੀਤਾ ਅਤੇ ਉਸਤੋਂ ਬਿਆਨ ਦਰਜ ਕਰਵਾਇਆ। ਪੁਲਿਸ ਸੀ.ਸੀ.ਟੀ.ਵੀ ਕੈਮਰਿਆਂ ਦੀ ਮੱਦਦ ਨਾਲ ਦੋਸ਼ੀ ਦੀ ਭਾਲ ਕਰ ਰਹੀ ਹੈ।

print
Share Button
Print Friendly, PDF & Email