ਹਨੀਪ੍ਰੀਤ ਨੇ ਭੁਗਤੀ ਪੇਸ਼ੀ, ਅਗਲੀ ਤਾਰੀਖ 6 ਮਾਰਚ ਪਈ

ss1

ਹਨੀਪ੍ਰੀਤ ਨੇ ਭੁਗਤੀ ਪੇਸ਼ੀ, ਅਗਲੀ ਤਾਰੀਖ 6 ਮਾਰਚ ਪਈ

ਪੰਚਕੂਲਾ: ਦੰਗੇ ਭੜਕਾਉਣ ਦੇ ਮਾਮਲੇ ‘ਚ ਅੱਜ ਹਨੀਪ੍ਰੀਤ ਤੇ ਹੋਰ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਪੇਸ਼ੀ ਦੌਰਾਨ ਪੁਲਿਸ ਵੱਲੋਂ ਪੇਸ਼ ਚਾਰਜਸ਼ੀਟ ‘ਤੇ ਬਹਿਸ ਹੋਈ। ਬਹਿਸ ਦੌਰਾਨ ਬਚਾਓ ਪੱਖ ਨੇ ਆਪਣੀ ਦਲੀਲ ਰੱਖਦੇ ਕਿਹਾ ਕਿ ਕੇਸ ‘ਚ ਦੇਸ਼ ਧ੍ਰੋਹ ਦੀਆਂ ਧਰਾਵਾਂ ਨੂੰ ਹਟਾ ਦੇਣਾ ਚਾਹੀਦਾ ਹੈ ਜੋ ਲੋਕ ਪੰਚਕੂਲਾ ‘ਚ ਪਹੁੰਚੇ ਸੀ, ਉਹ ਕਿਸੇ ਹਿੰਸਾ ਭੜਕਾਉਣ ਦੇ ਇਰਾਦੇ ਨਾਲ ਨਹੀਂ ਆਏ ਸੀ। ਸਗੋਂ ਧਾਰਮਿਕ ਭਾਵਨਾ ਨਾਲ ਪੰਚਕੂਲਾ ‘ਚ ਇਕੱਠੇ ਹੋਏ ਸੀ।

ਕੋਰਟ ਨੇ ਸੁਣਵਾਈ ਦੀ ਅਗਲੀ ਤਾਰੀਖ 6 ਮਾਰਚ ਤੈਅ ਕੀਤੀ। ਪੰਚਕੂਲਾ ‘ਚ ਹੋਈ ਹਿੰਸਾ ਦੇ ਮਾਮਲੇ ‘ਚ ਹਨੀਪ੍ਰੀਤ ‘ਤੇ ਦੇਸ਼ ਧ੍ਰੋਹ ਦੇ ਇਲਜ਼ਾਮ ਲੱਗੇ ਸੀ।

25 ਅਗਸਤ, 2017 ਨੂੰ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਐਲਾਨੇ ਜਾਣ ਤੋਂ ਬਾਅਦ ਪੰਚਕੂਲਾ ‘ਚ ਦੰਗੇ ਭੜਕੇ ਸਨ। ਕਈ ਥਾਵਾਂ ‘ਤੇ ਅਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਸਨ।

print
Share Button
Print Friendly, PDF & Email