ਪੰਜਾਬੀ ਮਾਂ ਬੋਲੀ ਨੂੰ ਸੁਦ੍ਰਿੜ ਕਰਨ ਲਈ ਜਲੰਧਰ ਵਿੱਚ ਪੰਜਾਬੀਆਂ ਦਾ ਉਮੜਿਆ ਹਜੂਮ

ss1

ਪੰਜਾਬੀ ਮਾਂ ਬੋਲੀ ਨੂੰ ਸੁਦ੍ਰਿੜ ਕਰਨ ਲਈ ਜਲੰਧਰ ਵਿੱਚ ਪੰਜਾਬੀਆਂ ਦਾ ਉਮੜਿਆ ਹਜੂਮ

ਅੱਜ ਕੌਮਾਂਤਰੀ ਪੱਧਰ ਤੇ ਪੂਰੇ ਵਿਸ਼ਵ ਭਰ ਵਿੱਚ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ ਇਸੇ ਲੜੀ ਦੇ ਤਹਿਤ ਪੰਜਾਬ ਜਾਗਿ੍ਤੀ ਮੰਚ ਜਲੰਧਰ, ਸਰਬੱਤ ਦਾ ਭਲਾ ਟਰੱਸਟ ਅਤੇ ਗਿੱਲ ਐਨਰਜੀ (ਅਮਰੀਕਾ) ਵਲੋਂ ਸਾਂਝੇ ਤੌਰ ਜਲੰਧਰ ਵਿੱਚ ਇੱਕ ਵਿਸ਼ਾਲ ਪੰਜਾਬੀ ਮਾਰਚ ਕੱਢਿਆ ਗਿਆ ।ਇਹ ਮਾਰਚ ਲਾਇਲਪੁਰ ਖਾਲਸਾ ਸਕੂਲ ਨਕੋਦਰ ਚੌਕ ਤੋਂ ਸਵੇਰੇ 10.30 ਵਜੇ ਸ਼ੁਰੂ ਹੋਇਆ ਅਤੇ ਸ਼ਹਿਰ ਦੇ ਵੱਖ -ਵੱਖ ਇਲਾਕਿਆਂ ਵਿੱਚ ਹੁੰਦਾ ਹੋਇਆ ਦੇਸ਼ ਭਗਤ ਯਾਦਗਾਰ ਹਾਲ ਵਿਖੇ ਸਮਾਪਤ ਹੋਇਆ।

ਪੰਜਾਬੀ ਜਾਗਿ੍ਤੀ ਮਾਰਚ’ ਵਿੱਚ ਜਲੰਧਰ ਦੇ ਵੱਖ -ਵੱਖ ਸਕੂਲਾਂ ਦੇ ਬੱਚਿਆਂ ਵਲੋਂ ਪੰਜਾਬੀ ਮਾਂ ਬੋਲੀ ਨੂੰ ਉਤਸਾਹਿਤ ਕਰਨ ਲਈ ਬੈਨਰ ਤੇ ਤਖ਼ਤੀਆਂ ਫੜੀਆਂ ਹੋਈਆ ਸਨ।ਇਸ ਮੌਕੇ ਵੱਡੀ ਗਿੱਣਤੀਆ ਵਿੱਚ ਲੋਕਾਂ ਵਲੋਂ ਮਾਰਚ ਦਾ ਸੁਆਗਤ ਕੀਤਾ ਗਿਆ।ਦੇਸ਼ ਭਗਤ ਯਾਦਗਾਰ ਹਾਲ ਵਿੱਖੇ ਪੁੱਜਣ ਤੇ ਪੰਜਾਬ ਦੇ ਪ੍ਰਸਿੱਧ ਗੁਰਦਾਸ ਮਾਨ ਨੇ ਪੰਜਾਬੀ ਗੀਤਾਂ ਦੀ ਛਹਿਬਰ ਲਗਾ ਕੇ ਦਿੱਲ ਖਿਚਵਾ ਪ੍ਰੋਗਰਾਮ ਪੇਸ਼ ਕੀਤਾ ਪੰਜਾਬੀਆ ਨੂੰ ਅਹਿਸਾਸ ਦਵਾਇਆ। ਇਸ ਤੋਂ ਇਲਾਵਾ ਅਦਾਕਾਰ ਅਤੇ ਗਾਇਕ ਰੌਸ਼ਨ ਪ੍ਰਿੰਸ , ਦਿਲਜਾਨ ਅਤੇ ਦਲਵਿੰਦਰ ਦਿਆਲਪੁਰੀ ਨੇ ਵੀ ਪੰਜਾਬੀ ਗੀਤਾ ਰਾਹੀ ਹਾਜ਼ਰੀ ਲਗਵਾਈ।

ਇਸ ਮੌਕੇ ਮੰਚ ਦੇ ਜਨਰਲ ਸਕੱਤਰ ਸਤਨਾਮ ਸਿੰਘ ਮਾਣਕ ਤੇ ਸਕੱਤਰ ਦੀਪਕ ਬਾਲੀ, ਸਰਬੱਤ ਦਾ ਭਲਾ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ: ਐੱਸ. ਪੀ. ਸਿੰਘ ਓਬਰਾਏ, ਗਿੱਲ ਐਨਰਜੀ ਅਮਰੀਕਾ ਦੇ ਮਾਲਕ ਕਸ਼ਮੀਰ ਗਿੱਲ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਮਰਜੋਤ ਸਿੰਘ ਨੇ ਦੱਸਿਆ ਕਿ ਭਾਵੇਂ 1 ਨਵੰਬਰ, 1966 ਵਿਚ ਪੰਜਾਬੀ ਬੋਲੀ ਦੇ ਆਧਾਰ ‘ਤੇ ਪੰਜਾਬੀ ਸੂਬੇ ਦੀ ਸਥਾਪਨਾ ਹੋ ਗਈ ਸੀ ਪਰ ਸਿੱਖਿਆ, ਨਿਆਂ ਪਾਲਿਕਾ ਅਤੇ ਪ੍ਰਸ਼ਾਸਨ ਵਿਚ ਪੰਜਾਬੀ ਨੂੰ ਪੂਰੀ ਤਰ੍ਹਾਂ ਲਾਗੂ ਨਾ ਕੀਤੇ ਜਾਣ ਕਾਰਨ ਪੰਜਾਬੀ ਸੂਬਾ ਬਣਨ ਤੋਂ ਬਾਅਦ ਵੀ ਪੰਜਾਬੀ ਜ਼ਬਾਨ ਅਤੇ ਪੰਜਾਬੀ ਸੱਭਿਆਚਾਰ ਨੂੰ ਰਾਜ ਵਿਚ ਬਣਦੀ ਥਾਂ ਨਹੀਂ ਮਿਲ ਸਕੀ | ਇਸ ਲਈ ਸਮੂਹ ਪੰਜਾਬੀਆਂ ਨੂੰ ਇਕਮੁੱਠ ਕਰਕੇ ਇਕ ਮਜ਼ਬੂਤ ਲਹਿਰ ਉਸਾਰਨ ਦੀ ਲੋੜ ਹੈ | ਇਸ ਮਕਸਦ ਲਈ ਹੀ ਹਰ ਸਾਲ ਦੀ ਤਰ੍ਹਾਂ ਇਹ ਮਾਰਚ ਕੱਢਿਆ ਗਿਆ ਹੈ |

ਇਯ ਮਾਰਚ ਵਿੱਚ ਡਾ: ਜਸਪਾਲ ਸਿੰਘ ਸਾਬਕ ਉਪ-ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਸੰਤ ਬਲਵੀਰ ਸਿੰਘ ਸੀਚੇਵਾਲ, ਇਰਵਨ ਖੰਨਾ ਸੰਪਾਦਕ ਉਤਮ ਹਿੰਦੂ, ਸ਼ੀਤਲ ਵਿਜ, ਸੰਪਾਦਕ ਦੈਨਿਕ ਸਵੇਰਾ, ਗੁਰਚਰਨ ਸਿੰਘ ਸਿਆਲ, ਸ੍ਰੀਮਤੀ ਰਘਬੀਰ ਕੌਰ ਜਨਰਲ ਸਕੱਤਰ ਦੇਸ਼ ਭਗਤ ਯਾਦਗਾਰ ਕਮੇਟੀ, ਕਾ: ਮੰਗਤ ਰਾਮ ਪਾਸਲਾ, ਸ਼ਹਿਰ ਦੇ ਮੇਅਰ ਜਗਦੀਸ਼ ਰਾਜਾ, ਡਿਪਟੀ ਮੇਅਰ ਹਰਸਿਮਰਨਜੀਤ ਸਿੰਘ ਬੰਟੀ ਅਤੇ ਕੌਾਸਲਰ, ਉੱਘੇ ਕਹਾਣੀਕਾਰ ਵਰਿਆਮ ਸਿੰਘ ਸੰਧੂ ਅਤੇ ਪ੍ਰਵਾਸੀ ਲੇਖਕ ਅਸ਼ੋਕ ਭੌਰਾ, ਗੁਰਮੀਤ ਸਿੰਘ (ਦੇਸ਼ ਭਗਤ ਯਾਦਗਾਰ ਕਮੇਟੀ), ਰਮੇਸ਼ ਮਿੱਤਲ ਚੇਅਰਮੈਨ ਲਵਲੀ ਗਰੁੱਪ, ਚਰਨਜੀਤ ਸਿੰਘ ਚੰਨੀ ਚੇਅਰਮੈਨ ਸੀ.ਟੀ ਗਰੁੱਪ, ਅਨਿਲ ਚੋਪੜਾ ਸੇਂਟ ਸੋਲਜਰ ਗਰੱੁਪ, ਮਿੰਟੂ ਬਰਾੜ ਆਸਟ੍ਰੇਲੀਆ, ਬੇਅੰਤ ਸਿੰਘ ਸਰਹੱਦੀ ਅਤੇ ਹਵੇਲੀ ਅਤੇ ਰੰਗਲਾ ਪੰਜਾਬ ਦੇ ਮਾਲਕ ਸਤੀਸ਼ ਜੈਨ ਆਦਿ ਸਮੇਤ ਦੇਸ਼-ਵਿਦੇਸ਼ ਦੀਆਂ ਅਨੇਕਾਂ ਅਹਿਮ ਸ਼ਖ਼ਸੀਅਤਾਂ ਵੀ ਇਸ ਮਾਰਚ ਵਿਚ ਸ਼ਿਰਕਤ ਕਰ ਰਹੀਆਂ ਹਨ | ਇਸ ਮੌਕੇ ਪ੍ਰਵੀਨ ਅਬਰੋਲ, ਆਤਮਪ੍ਰਕਾਸ਼ ਸਿੰਘ ਬੱਬਲੂ, ਇੰਜੀ: ਕਰਮਜੀਤ ਸਿੰਘ ਗਿੱਲ, ਕੁਲਵੰਤ ਸਿੰਘ ਦਾਲਮ,ਗੁਰਮੀਤ ਸਿੰਘ ਵਾਰਿਸ, ਕੁਲਵਿੰਦਰ ਸਿੰਘ ਹੀਰਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਜਾਬੀ ਪ੍ਰੇਮੀ ਹਾਜ਼ਰ ਸਨ |

print
Share Button
Print Friendly, PDF & Email