ਰੂਪਨਗਰ ਪੁਲਿਸ ਨੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ

ss1

ਰੂਪਨਗਰ ਪੁਲਿਸ ਨੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ

ਜਿਲ੍ਹਾ ਪੁਲਿਸ ਨੇ ਭੋਲੇ ਭਾਲੇ ਲੋਕਾ ਨੂੰ ਆਪਣੇ ਜਾਲ ਵਿੱਚ ਫੱਸਾ ਕੇ ਉਨ੍ਹਾਂ ਨੂੰ ਬਲੈਕਮੈਲ ਕਰਕੇ ਠੱਗੀ ਮਾਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਸ਼੍ਰੀ ਰਾਜਬਚਨ ਸਿੰਘ ਸੰਧੂ ਸੀਨੀਅਰ ਪੁਲਿਸ ਕਪਤਾਨ ਨੇ ਦਸਿਆ ਕਿ 17 ਫਰਵਰੀ ਨੂੰ ਅਨਿਲ ਕੁਮਾਰ ਪੁੱਤਰ ਗੋਬਿੰਦ ਰਾਮ ਵਾਸੀ ਮਕਾਨ ਨੰਬਰ 667 ਗਿਆਨੀ ਜੈਲ ਸਿੰਘ ਨਗਰ ਰੂਪਨਗਰ ਨੇ ਇੱਕ ਦਰਖਾਸਤ ਥਾਣਾ ਨੰਗਲ ਵਿਖੇ ਦਿੱਤੀ ਕਿ ਕਰੀਬ 10 ਦਿਨ ਪਹਿਲਾਂ ਉਸਦੇ ਮੋਬਾਇਲ ਫੋਨ ਤੇ ਕਿਸੀ ਅਣਜਾਣ ਅੋਰਤ ਦਾ ਫੋਨ ਆਇਆ ਤੇ ਉਸ ਅੋਰਤ ਨੇ ਉਸਨੂੰ ਗੱਲਾਂ ਵਿੱਚ ਭਰਮਾ ਕੇ ਨੰਗਲ ਵਿਖੇ ਮਿਲਣ ਲਈ ਬੁਲਾਇਆ। ਜਿਸ ਦੀਆਂ ਗੱਲਾਂ ਵਿੱਚ ਆਕੇ ਉਹ  15 ਫਰਵਰੀ  ਨੂੰ ਨੰਗਲ ਵਿਖੇ ਉਕਤ ਅੋਰਤ ਨੂੰ ਮਿਲਣ ਲਈ ਚਲਾ ਗਿਆ। ਜਿਥੇ ਟੈਲੀਫੋਨ ਕਰਨ ਵਾਲੀ ਅੋਰਤ ਅਤੇ ਇੱਕ ਹੋਰ ਅੋਰਤ ਉਸਨੂੰ ਬੱਸ ਅੱਡਾ ਨੰਗਲ ਵਿਖੇ ਮਿਲੀਆਂ ਤੇ ਇਹ ਦੋਵੇਂ ਅੋਰਤਾਂ ਉਸਨੂੰ ਨੰਗਲ ਵਿਖੇ ਹੀ ਇੱਕ ਮਕਾਨ ਵਿੱਚ ਲੈ ਗਈਆਂ। ਜਿਥੇ ਇੱਕ ਲੜਕਾ ਮੁੱਲਾਂ ਫੈਂਸਨ ਪਹਿਲਾਂ ਹੀ ਹਾਜਰ ਸੀ। ਇਹਨਾਂ ਤਿੰਨਾਂ ਨੇ ਉਸਨੂੰ ਗੱਲਾਂ ਵਿੱਚ ਪਾ ਕੇ ਬਿਸਕੁੱਟ ਖਾਣ ਲਈ ਦਿਤਾ। ਬਿਸਕੁੱਟ ਖਾਣ ਤੋਂ ਬਾਅਦ ਇਸਨੂੰ ਗੱਲਾਂ ਵਿੱਚ ਪਾ ਕੇ ਇੰਨਾ ਤਿੰਨਾਂ ਨੇ ਜਬਰਦਸਤੀ ਉਸਦੇ ਕਪੜੇ ਉਤਾਰ ਦਿੱਤੇ ਅਤੇ ਉਨਾ ਅੋਰਤਾਂ ਨਾਲ ਉਸ ਦੀਆਂ ਇਤਰਾਜਯੋਗ ਫੋਟੋਆਂ ਖਿੱਚ ਲਈਆਂ।ਫੋਟੋਆਂ ਖਿੱਚਣ ਉਪਰੰਤ ਤਿੰਨਾਂ ਨੇ ਉਸਨੂੰ ਫੋਟੋਆਂ ਦੇ ਆਧਾਰ ਤੇ  ਬਲੈਕਮੇਲ ਕਰਨਾਂ ਸੁਰੂ ਕਰ ਦਿੱਤਾ ਅਤੇ ਪੰਜ ਲੱਖ ਰੁਪਏ ਦੀ ਮੰਗ ਕਰਨ ਲੱਗੇ ਤੇ ੳਸਤੋਂ ਉਸਦਾ ਕਰੈਡਿਟ ਕਾਰਡ ਲੈ ਕੇ ਪਾਸਵਰਡ ਧੱਕੇ ਨਾਲ ਪੁੱਛ ਕੇ 60,000/- ਰੁਪਏ ਦੇ ਸੋਨੇ ਦੇ ਗਿਹਣੇ ਨੰਗਲ ਦੇ ਸੁਨਿਆਰ ਪਾਸੋਂ ਖਰੀਦ ਕਰ ਲਏ ਤੇ ਉਸ ਨੂੰ ਘਰ ਜਾ ਕੇ ਹੋਰ ਪੈਸਿਆ ਦਾ ਇੰਤਜਾਮ ਕਰਨ ਲਈ ਕਿਹਾ ਤੇ ਧਮਕੀਆਂ ਦਿੰਦੇ ਹੋਏ ਉਸਨੂੰ ਛੱਡ ਗਏ। ਉਸਨੇ ਇਸ ਸਾਰੀ ਘਟਨਾਂ ਬਾਰੇ ਦਰਖਾਸਤ ਥਾਣਾ ਨੰਗਲ ਵਿਖੇ ਦਿਤੀ।

ਜਿਸਤੇ ਮੁੱਕਦਮਾਂ ਨੰਬਰ 26 ਮਿਤੀ 17-02-2018 ਅ/ਧ 384,420 ਹਿੰ:ਦੰ: ਥਾਣਾ ਨੰਗਲ ਵਿਖੇ ਦਰਜ ਕਰਕੇ ਇਸ ਮੁਕੱਦਮਾਂ ਦੀ ਤਫਤੀਸ ਸ਼੍ਰੀ ਵਰਿੰਦਰਜੀਤ ਸਿੰਘ ਉਪ- ਕਪਤਾਨ ਪੁਲਿਸ (ਜਾਂਚ) ਦੀ ਨਿਗਰਾਨੀ ਹੇਠ ਇੰਸਪੈਕਟਰ ਅਤੁਲ ਸੋਨੀ, ਇੰਚਾਰਜ ਸੀ.ਆਈ.ਏ. ਰੂਪਨਗਰ, ਇੰਸਪੈਕਟਰ ਸ਼ਾਮ ਸੁੰਦਰ ਇੰਚਾਰਜ ਸਪੈਸ਼ਲ ਬਰਾਂਚ ਰੂਪਨਗਰ, ਐਸ.ਆਈ. ਪਵਨ ਕੁਮਾਰ ਮੁੱਖ ਅਫਸਰ ਥਾਣਾ ਨੰਗਲ ਅਤੇ ਐਸ.ਆਈ. ਉਮਾ ਦੇਵੀ ਦੀ ਅਗਵਾਈ ਵਿੱਚ ਸਾਝੀਂ ਟੀਮ ਵਲੋ ਅਮਲ ਵਿੱਚ ਲਿਆਂਦੀ ਗਈ। ਮਿਤੀ 19.02.2018 ਨੂੰ ਦੋਸੀ ਯਸਪਾਲ ਪੁੱਤਰ ਰਾਜਪਾਲ ਵਾਸੀ ਹੀਰਾਂ ਥਾਣਾਂ ਹਰੋਲੀ ਜਿਲਾ ਊਨਾ ਹਿਮਾਚਲ ਪ੍ਰਦੇਸ ਨੂੰ ਅਤੇ ਉਸ ਦੀਆਂ ਦੋ ਸਹਿਯੋਗੀ ਅੋਰਤਾਂ ਨੀਲਮ ਅਤੇ ਰਜਨੀ ਨੂੰ ਨੰਗਲ ਤੋਂ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾ ਦੇ ਕਬਜੇ ਵਿੱਚੋ ਮੁੱਦਈ ਮੁਕੱਦਮਾਂ ਦੇ ਕਰੈਡਿਟ ਕਾਰਡ ਨਾਲ ਖਰੀਦ ਕੀਤਾ ਸੋਨੇ ਦਾ ਮੰਗਲ ਸੁਤਰ ਬ੍ਰਾਮਦ ਕੀਤਾ ਗਿਆ ਹੈ। ਦੋਸ਼ੀਆ ਨੇ ਪੁੱਛ ਗਿੱਛ ਦੋਰਾਨ ਇੰਕਸਾਫ ਕੀਤਾ ਹੈ ਕਿ ਉਹ ਪੈਸੇ ਵਾਲੇ ਵਿਅਕਤੀਆਂ ਦੀ ਸਨਾਖਤ ਕਰਕੇ ਉਹਨਾਂ ਦੇ ਮੋਬਾਇਲ ਫੋਨ ਨੰਬਰ ਹਾਸਲ ਕਰਦੇ ਸੀ ਅਤੇ ਫਿਰ ਉਹਨਾਂ ਵਿਅਕਤੀਆਂ ਨੂੰ ਫੋਨ ਤੇ ਭਰਮਾਂ ਕੇ ਨੰਗਲ ਦੇ ਏਰੀਆ ਵਿੱਚ ਬੁਲਾ ਲੈਂਦੇ ਸੀ ਅਤੇ ਲੜਕੀਆਂ ਨਾਲ ਉਸ ਵਿਅਕਤੀਆਂ ਦੀਆਂ ਅਸਲੀਲ ਤਸਵੀਰਾਂ ਖਿੱਚ ਕੇ ਉਸਨੂੰ ਬਲੈਕ ਮੇਲ ਕਰਦੇ ;ਹ। ਰੀਪੂ ਦਮਨ ਪੁੱਤਰ ਲੇਟ ਵਿਜੈ ਕੁਮਾਰ ਵਾਸੀ ਮਕਾਨ ਨੰ. 292, ਛੋਟੀ ਹਵੇਲੀ, ਰੂਪਨਗਰ, ਗੰਗਾਰਾਮ ਪੁੱਤਰ ਪ੍ਰੇਮ ਸਿੰਘ ਪਿੰਡ ਜਨਕੋਰ ਥਾਣਾ ਉਨ੍ਹਾ ਜਿਲ੍ਹਾ ਉਨਾ (ਹਿਮਾਚਲ ਪ੍ਰਦੇਸ਼), ਮਮਤਾ ਅਤੇ ਪਰਵੀਨ ਪਹਿਲਾ ਪੈਸੇ ਵਾਲੇ ਅਮੀਰ ਵਿਅਕਤੀਆਂ ਦੀ ਸ਼ਨਾਖਤ ਕਰਦੇ ਹਨ ਤੇ ਉਨ੍ਹਾ ਦੇ ਮੋਬਾਇਲ ਨੰਬਰ ਹਾਸਲ ਕਰਕੇ ਇਸ ਗਿਰੋਹ ਦੇ ਮੈਬਰਾਂ ਨੂੰ ਦਿੰਦੇ ਹਨ ਤੇ ਬਲੈਕਮੇਲ ਕੀਤੇ ਵਿਅਕਤੀ ਨੂੰ ਮੋਟੀ ਰਕਮ ਦੇਣ ਲਈ ਕਹਿੰਦੇ ਹਨ। ਜਿਨ੍ਹਾ ਨੂੰ ਵੀ ਅੱਜ ਮਿਤੀ 20.02.2018 ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਹ ਗਿਰੋਹ ਹੁਣ ਤੱਕ ਕਈ ਪੈਸੇ ਵਾਲੇ ਵਿਅਕਤੀਆਂ ਨੂੰ ਆਪਣਾ ਸਿਕਾਰ ਬਣਾ ਚੁੱਕੇ ਹਨ।  ਇਨਾਂ ਦੋਸ਼ੀਆਂ ਪਾਸੋ ਹੋਰ ਪੁੱਛ ਗਿੱਛ ਜਾਰੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *