ਕਵਿਤਾ – ਨਸ਼ਿਆ ਦੀ ਲ਼ਟ

ss1

ਕਵਿਤਾ – ਨਸ਼ਿਆ ਦੀ ਲ਼ਟ

ਜਵਾਨੀ ਗ਼ੁਆ ਲਈ ਵੇਖੋ ਅੱਜ ਜਿਹੜੇ ਲੱਗੇ ਨਸ਼ਿਆ ਲੇਖੇ
ਨਸ਼ਾ ਮੁਕਤ ਹੋਣਗ਼ੇ ਗੱਭਰੂ ਪੈਦੇ ਆਏ ਅੱਜ ਤੱਕ ਭੁਲੇਖੇ।

ਦਿਨੋ-ਦਿਨ ਵਧਦੀ ਜਾਵੇ ਕਈ ਨਸ਼ਿਆ ਦੀ ਅੰਨ੍ਹੇਵਾਹ ਦੌੜ
ਨੌਜਵਾਨ ਪੀੜੀ ਕਦ ਮੁਕਤ ਹੋਏਗੀ ਲੱਗੀ ਨਸ਼ੇ ਦੇ ਕੋਹੜ।

ਜਿਧਰ ਦੇਖੋ ਹਰ ਗ਼ੱਭਰੂ ਨੂੰ ਨਸ਼ਿਆ ਦੀ ਲੱਗੀ ਪਈ ਲੱਟ
ਕਿਸੇ ਨੂੰ ਘਰ ਦੀ ਪ੍ਰੇਸ਼ਾਨੀ ਤੇ ਕਿਸੇ ਮਾਨਸਿਕ ਤਣਾਅ ਤੋਂ ਲੱਗੇ ਫੱਟ।

ਭੁੱਲਣ ਲਈ ਇੰਨਾ ਡੂੰਘੀਆ ਵੱਜੀਆ ਸੱਟਾ ਦੇ ਹੋਏ ਕਈ ਸ਼ਿਕਾਰ
ਲੱਭਦੇ ਫਿਰ ਅਜਿਹਾ ਨਸ਼ੇ ਦਾ ਸਹਾਰਾ ਜਿਹਦੀ ਭਿਆਨਕ ਮਾਰ ।

ਕਈ ਸ਼ੌਕੀਆ ਨਸ਼ੇ ਤੋ ਹੋ ਜਾਂਦੇ ਹੌਲੀ ਹੌਲੀ ਫਿਰ ਅਜਿਹੇ ਆਦੀ
ਪਰ ਆਏ ਇਕ ਵਾਰ ਇੰਨ੍ਹਾਂ ਨਸ਼ਿਆ ਦੀ ਲਪੇਟ ਤੋ ਮਿਲੇ ਨਾ ਛੇਤੀ ਆਜ਼ਾਦੀ।

ਸਰੀਰ ਕਰ ਦਿੱਤੇ ਖੋਖਲੇ ਲੱਗੇ ਇੰਨ੍ਹਾਂ ਹੌਲੀ ਹੌਲੀ ਜਹਿਰੀਲੇ ਨਸ਼ਿਆ
ਫਿਰ ਵਾਰ ਵਾਰ ਮੌਕਾ ਨਾ ਦਿੰਦੇ ਇਸ ਦਲਦਲ ਤੋਂ ਨਿਕਲਣ ਵਿਚੋ ਧਸਿਆ।

ਭੁੱਲ ਬੈਠੇ ਉਹ ਖ਼ੁਰਾਕਾ ਜਿੰਨਾ ਵਿਚ ਸਿਹਤਮੰਦ ਦਾ ਨੁਕਤਾ ਸੀ ਸਮਾਇਆ
ਛੱਡ ਖੁਰਾਕਾ ਦੀ ਥਾਂ ਨਸ਼ਿਆ ਕਰਨ ਦੀ ਆਦਤ ਵਿਚ ਆਪਣਾ ਸਰੀਰ ਗੁਵਾਇਆ |

ਮਾਂ- ਪਿਓ ਲਈ ਵੇਖੋ ਇਸ ਤਰ੍ਹਾਂ ਦਾ ਹਾਲ ਨਾ ਵੇਖਿਆ ਜਾਏ।
ਰੱਬ ਅੱਗੇ ਇਹੀ ਅਰਦਾਸ ਕਿਸੇ ਮਾਂ ਪਿਓ ਦਾ ਪੁੱਤ ਨਸ਼ੇ ਦੀ ਟ ਵਿਚ ਨਾ ਫਸ ਜਾਏ ॥

ਗੁਰਸੇਵਕ ਸਿੰਘ ਗਿੱਲ
(ਅਸਿਸਟੈਂਟ ਪ੍ਰੋਫੈਸਰ)
ਪਿੰਡ : ਪੰਜਾਵਾ ਮਾਂਡਲ-152132,
ਤਹਿਸੀਲ : ਅਬੋਹਰ, ਜਿਲ੍ਹਾ : ਫਾਜ਼ਿਲਕਾ (ਪੰਜਾਬ)
ਮੋਬਾਇਲ ਨੰਬਰ : 9781009292

print
Share Button
Print Friendly, PDF & Email

Leave a Reply

Your email address will not be published. Required fields are marked *