ਮਈ ਦਿਵਸ ਮੌਕੇ ਭਿੱਖੀਵਿੰਡ ਵਿਖੇ ਲਾਲ ਝੰਡਾ ਲਹਿਰਾਇਆ

ss1

ਮਈ ਦਿਵਸ ਮੌਕੇ ਭਿੱਖੀਵਿੰਡ ਵਿਖੇ ਲਾਲ ਝੰਡਾ ਲਹਿਰਾਇਆ

1-13 (1)

ਭਿੱਖੀਵਿੰਡ 1 ਮਈ (ਹਰਜਿੰਦਰ ਸਿੰਘ ਗੋਲ੍ਹਣ)-ਮਈ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਸੀ.ਪੀ.ਐਮ (ਪੰੰਜਾਬ) ਵੱਲੋਂ ਭਿੱਖੀਵਿੰਡ ਦਫਤਰ ਵਿਖੇ ਲਾਲ ਝੰਡਾ ਲਹਿਰਾਇਆ ਗਿਆ। ਇਸ ਸਮੇਂ ਸ਼ਿਕਾਗੋ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਾਮਰੇਡ ਚਮਨ ਲਾਲ ਦਰਜਾਕੇ ਨੇ ਕਿਹਾ ਕਿ ਬੇਸ਼ੱਕ ਸਾਡੇ ਦੇਸ਼ ਨੂੰ ਆਜਾਦ ਹੋਇਆ 68 ਸਾਲ ਤੋਂ ਉਪਰ ਸਮਾਂ ਬੀਤ ਚੁੱਕਾ ਹੈ, ਪਰ ਅੱਜ ਵੀ ਸਾਡੇ ਦੇਸ਼ ਅੰਦਰ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ ਤੇ ਅੰਨਦਾਤਾ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ, ਜੋਂ ਚਿੰਤਾਂ ਦਾ ਵਿਸ਼ਾ ਹਨ। ਉਹਨਾਂ ਨੇ ਸਮੂਹ ਮਜਦੂਰਾਂ ਨੂੰ ਇੱਕ ਮੰਚ ‘ਤੇ ਇੱਕਠੇ ਹੋਣ ਲਈ ਆਖਿਆ ਤਾਂ ਜੋ ਸਮਾਜ ਵਿਰੋਧੀ ਤਾਕਤਾਂ ਦਾ ਮੁਕਾਬਲਾ ਕੀਤਾ ਜਾ ਸਕੇ ਤੇ ਸਰਕਾਰ ਕੋਲੋਂ ਬਣਦੇ ਹੱਕ ਲਏ ਜਾ ਸਕਣ। ਇਸ ਸਮੇਂ ਕਾਮਰੇਡ ਦਲਜੀਤ ਸਿੰਘ ਦਿਆਲਪੁਰਾ, ਹਰਜਿੰਦਰ ਸਿੰਘ ਚੂੰਗ, ਜਸਵੰਤ ਸਿੰਘ ਭਿੱਖੀਵਿੰਡ, ਸੁਰਜੀਤ ਸਿੰਘ, ਸੁਰਿੰਦਰ ਸਿੰਘ ਚੱਕ, ਭਗਵੰਤ ਸਿੰਘ ਸਾਂਧਰਾ, ਜੋਗਿੰਦਰ ਸਿੰਘ ਡੱਲ, ਬਲਕਾਰ ਸਿੰਘ ਸਾਂਧਰਾ ਆਦਿ ਹਾਜਰ ਸਨ।
ਇਸੇ ਤਰ੍ਹਾਂ ਹੀ ਸੀ.ਪੀ.ਆਈ ਦੇ ਆਗੂਆਂ ਕਾਮਰੇਡ ਪਵਨ ਮਲਹੋਤਰਾ, ਕਾਮਰੇਡ ਸੁਖਦੇਵ ਸਿੰਘ ਕਾਲਾ, ਕਾਮਰੇਡ ਗੁਰਚਰਨ ਸਿੰਘ ਕੰਡਾ, ਡਾ:ਰਸਾਲ ਸਿੰਘ, ਸੁਖਪ੍ਰੀਤ ਸੁੱਖ, ਟਹਿਲ ਸਿੰਘ, ਬਲਵੀਰ ਸਿੰਘ ਬੱਲੂ, ਰਣਜੀਤ ਸਿੰਘ, ਚਰਨਜੀਤ ਸਿੰਘ, ਕਰਨਜੀਤ ਸਿੰਘ, ਸੁਖਚੈਨ ਸਿੰਘ, ਨਿਰਮਲ ਸਿੰਘ, ਕਾਬਲ ਸਿੰਘ, ਨਿਸ਼ਾਨ ਸਿੰਘ, ਗੁਰਦੇਵ ਸਿੰਘ, ਗੁਰਮੇਜ ਸਿੰਘ, ਹਰਜਿੰਦਰ ਕੌਰ ਅਲਗੋਂ, ਨਰਿੰਦਰ ਸਿੰਘ ਆਦਿ ਆਗੂਆਂ ਤੇ ਮਜਦੂਰਾਂ ਵੱਲੋਂ ਵੀ ਮਈ ਦਿਵਸ ਮੌਕੇ ਸ਼ਿਕਾਗੋ ਦੇ ਸ਼ਹੀਦਾਂ ਦੀ ਯਾਦ ਵਿੱਚ ਖੇਮਕਰਨ ਰੋਡ ਭਿੱਖੀਵਿੰਡ ਵਿਖੇ ਲਾਲ ਝੰਡਾ ਲਹਿਰਾ ਕੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ। ਕਾਮਰੇਡ ਪਵਨ ਮਲਹੋਤਰਾ ਨੇ ਸ਼ਹੀਦਾਂ ਨੂੰ ਯਾਦ ਕਰਦਿਆਂ ਸਰਕਾਰ ਪਾਸੋਂ ਮੰਗ ਕੀਤੀ ਕਿ ਉਹ ਮਜਦੂਰਾਂ ਨੂੰ ਬਣਦੇ ਹੱਕ ਦੇਣ ਤੇ ਗਰੀਬੀ ਨੂੰ ਹਟਾਉਣ ਲਈ ਯੋਗ ਉਪਰਾਲੇ ਕਰਨ ਤਾਂ ਜੋ ਗਰੀਬ ਆਦਮੀ ਢਿੱਡ ਭਰ ਕੇ ਰੋਟੀ ਖਾ ਸਕਣ ਤੇ ਪਰਿਵਾਰ ਦਾ ਗੁਜਾਰਾ ਸਹੀ ਢੰਗ ਨਾਲ ਚਲਾ ਸਕਣ।

print
Share Button
Print Friendly, PDF & Email

Leave a Reply

Your email address will not be published. Required fields are marked *