ਮਾਂ-ਧੀ ਨੂੰ ਜਿਊਂਦੇ-ਜੀਅ ਸਾੜਨ ਦਾ ਮਾਮਲਾ, ਬੇਟੇ ਦੇ ਦੋਸਤਾਂ ਨੇ ਦਿੱਤਾ ਸੀ ਘਟਨਾ ਨੂੰ ਅੰਜਾਮ

ss1

ਮਾਂ-ਧੀ ਨੂੰ ਜਿਊਂਦੇ-ਜੀਅ ਸਾੜਨ ਦਾ ਮਾਮਲਾ, ਬੇਟੇ ਦੇ ਦੋਸਤਾਂ ਨੇ ਦਿੱਤਾ ਸੀ ਘਟਨਾ ਨੂੰ ਅੰਜਾਮ

Mother daughter burnt death Amritsarਅੰਮ੍ਰਿਤਸਰ ‘ਚ ਮਾਂ-ਧੀ, ਗਗਨਦੀਪ ਵਰਮਾ (42) ਤੇ ਸ਼ਿਵਨੈਨੀ ਵਰਮਾ (21) ਦਾ ਉਨ੍ਹਾਂ ਦੇ ਘਰ ‘ਚ ਕਤਲ ਕਰ ਦਿੱਤੀ ਗਈ ਸੀ। ਪੁਲਿਸ ਨੇ ਡਬਲ ਮਰਡਰ ਕੇਸ ਨੂੰ ਸੁਲਝਾਉਂਦੇ ਹੋਏ ਦੋ ਮੁਲਜ਼ਮਾਂ ਨੂੰ ਅਰੇਸਟ ਕੀਤਾ ਹੈ। ਜਾਣਕਾਰੀ ਅਨੁਸਾਰ ਦੋਨੋ ਮੁਲਜ਼ਮ ਮ੍ਰਿਤਕ ਮਹਿਲਾ ਗਗਨਦੀਪ ਦੇ ਬੇਟੇ ਰਿਦਮ ਦੇ ਦੋਸਤ ਸਨ। ਉਹ ਲੁੱਟ ਦੇ ਇਰਾਦੇ ਨਾਲ ਘਰ ਆਏ ਸਨ। ਬੇਟਾ ਰਿਦਮ 20 ਦਸੰਬਰ ਨੂੰ ਕਨੇਡਾ ‘ਚ ਚਲਾ ਗਿਆ ਸੀ। ਮੁਲਜ਼ਮਾਂ ਨੇ ਪਹਿਲਾਂ ਮਾਂ ਨਾਲ ਰੇਪ ਦੀ ਕੋਸ਼ਿਸ਼ ਕੀਤੀ ਪਰ ਬੇਹੋਸ਼ ਹੋਣ ਕਾਰਨ ਉਹ ਅਜਿਹਾ ਨਹੀਂ ਕਰ ਸਕੇ। ਇਸ ਤੋਂ ਬਾਅਦ ਬੇਟੀ ਨਾਲ ਵੀ ਰੇਪ ਦੀ ਕੋਸ਼ਿਸ਼ ਕੀਤੀ ਪਰ ਉਹ ਕਰ ਨਾ ਸਕੇ।

ਜਿਸ ਤੋਂ ਬਾਅਦ ਉਨ੍ਹਾਂ ਨੇ ਉਸ ਦਾ ਗਲਾ ਦਬਾ ਦਿੱਤਾ। ਖੁਦ ਦੀ ਪਛਾਣ ਨਾ ਹੋ ਸਕੇ ਇਸ ਲਈ ਦੋਨਾਂ ਨੂੰ ਅੱਗ ਲਾ ਦਿੱਤੀ ਗਈ। ਪੋਸਟਮਾਰਟਮ ਰਿਪੋਰਟ ਦੇ ਅਨੁਸਾਰ ਰਿਪੋਰਟ ਦੇ ਅਨੁਸਾਰ ਮਹਿਲਾ ਨੂੰ ਜ਼ਿੰਦਾ ਜਲਾਇਆ ਗਿਆ ਸੀ। ਇਹ ਲੋਕ ਘਰ ਤੋਂ ਸਿਰਫ 670 ਰੁਪਏ ਤੇ ਨਕਲੀ ਗਹਿਣੇ ਲੁੱਟ ਕੇ ਲੈ ਗਏ ਸਨ। ਉਥੇ ਹੀ ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਪੰਕਜ ਸ਼ਰਮਾ 21 ਸਾਲ ਦਾ ਹੈ ਜਦ ਕਿ ਦੂਸਰਾ ਨੀਰਜ ਕਰੀਬ 18 ਸਾਲ ਦਾ ਹੈ। ਦੋਨੇ ਗੁਰੂ ਗੋਬਿੰਦ ਸਿੰਘ ਨਗਰ ਛੇਹਰਟਾ ਦੇ ਰਹਿਣ ਵਾਲੇ ਹਨ। ਮੁਖ ਮੁਲਜਮ ਪੰਕਜ ਇਸ ਪਰਿਵਾਰ ਨੂੰ ਕਈ ਸਾਲ ਤੋਂ ਜਾਣਦਾ ਸੀ। ਪੁਛਗਿਛ ‘ਚ ਦੋਨਾਂ ਨੇ ਜੁਲਮ ਕਬੂਲ ਲਿਆ ਹੈ। ਇਸ ਕਤਲ ਕਾਂਡ ਦਾ ਮਾਸਟਰਮਾਈਡ ਪੰਕਜ ਹੈ।

ਮਾਸਟਮਾਈਂਡ ਪੰਕਜ ਕਈ ਵਾਰ ਰਿਦਮ ਦੇ ਨਾਲ ਘਰ ਆ ਚੁੱਕਿਆ ਸੀ ਤੇ ੳੇੁਸ ਨੂੰ ਲਗਦਾ ਸੀ ਕਿ ਉਨ੍ਹਾਂ ਕੋਲ ਬਹੁਤ ਪੈਸੇ ਹਨ। ਜਿਸ ਨੂੰ ਅਸਾਨੀ ਨਾਲ ਲੁੱਟਿਆ ਜਾ ਸਕਦਾ ਸੀ। ਵਾਰਦਾਤ ਕਰਨ ਤੋਂ ਬਾਅਦ ਦੋਹੇ ਨਾਂ ਫੜੇ ਜਾਣ ਇਸ ਲਈ ਮੁਲਜਮਾਂ ਨੂੰ ਬੇਹੋਸ਼ ਕਰ ਕੇ ਮਾਰ ਦਿੱਤਾ ਸੀ। ਬੀਤੇ ਦਿਨੀਂ ਸਬੂਤਾ ਦੀ ਭਾਲ ‘ਚ ਚੰਡੀਗੜ੍ਹ ਤੋਂ ਆਈ ਫੋਰੈਂਸਿਕ ਟੀਮ ਨੇ ਜਿਥੇ ਘਰ ਦੀ ਤਲਾਸ਼ੀ ਲਈ ਸੀ, ਉਥੇ ਹੀ ਘਟਨਾ ਸਥਾਨ ਤੋਂ ਬਲੱਡ ਸੈਂਪਲਾਂ ਤੋਂ ਇਲਾਵਾ ਫਿੰਗਰ ਪ੍ਰਿੰਟ ਵੀ ਇਕੱਠੇ ਕੀਤੇ।

print
Share Button
Print Friendly, PDF & Email