ਰਹਿੰਦ-ਖੂੰਹਦ ਤੋਂ ਊਰਜਾ ਬਣਾਉਣ ਦੀ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਲਈ ਕੈਨੇਡਾ ਦੇ ਉੱਦਮੀ ਵੱਲੋਂ ਰਾਣਾ ਕੇ.ਪੀ ਨਾਲ ਮੁਲਾਕਾਤ

ss1

ਰਹਿੰਦ-ਖੂੰਹਦ ਤੋਂ ਊਰਜਾ ਬਣਾਉਣ ਦੀ ਤਕਨਾਲੋਜੀ ਨੂੰ ਉਤਸ਼ਾਹਿਤ ਕਰਨ ਲਈ ਕੈਨੇਡਾ ਦੇ ਉੱਦਮੀ ਵੱਲੋਂ ਰਾਣਾ ਕੇ.ਪੀ ਨਾਲ ਮੁਲਾਕਾਤ

ਚੰਡੀਗੜ, 17 ਫਰਵਰੀ: ਸੂਬੇ ਵਿੱਚ ਰਹਿੰਦ-ਖੂਹੰਦ ਤੋਂ ਊਰਜਾ ਬਨਾਉਣ ਦੀ ਤਕਨੀਕ ਨੂੰ ਪ੍ਰਫੁੱਲਿਤ ਕਰਨ ਲਈ ਕੈਨੇਡਾ ਦੇ ਉੱਦਮੀਆਂ ਦੇ ਇੱਕ ਵਫਦ ਨੇ ਕੁਝ ਭਾਰਤੀ ਉੱਦਮੀਆਂ ਨਾਲ ਅੱਜ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ ਸਿੰਘ ਨਾਲ ਉਨਾਂ ਦੇ ਸਰਕਾਰੀ ਨਿਵਾਸ ਸਥਾਨ ਵਿਖੇ ਮੁਲਾਕਾਤ ਕੀਤੀ। ਉਨਾਂ ਵੱਲੋਂ ਖੇਤੀਬਾੜੀ ਖੇਤਰ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਹੋਏ ਭੂਮੀ ਪ੍ਰਦੂਸ਼ਣ ਦੇ ਹੱਲ ਦੀ ਵੀ ਪੇਸ਼ਕਸ਼ ਕੀਤੀ ਗਈ।
ਰਾਣਾ ਕੇਪੀ ਨੇ ਵਫਦ ਵੱਲੋਂ ਦਿੱਤੇ ਸੁਝਾਵਾਂ ਅਤੇ ਪੇਸ਼ਕਸ਼ਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਵਿਚਾਰੇ ਜਾਣ ਦਾ ਭਰੋਸਾ ਪ੍ਰਗਟਾਇਆ।
ਇਹ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਵਫਦ ਵਿਚ ਮੌਜੂਦ ਪਤਵੰਤਿਆਂ ਵਿਚ ਕਵਿਕਵੇਅ ਇੰਟਰਨੈਸ਼ਨਲ ਇਮਪੋਰਟ ਐਕਸਪੋਰਟ ਕੰਪਨੀ ਦੇ ਮੁੱਖ ਕਾਰਜਕਾਰੀ ਅਫਸਰ (ਸੀ.ਈ.ਓ)  ਸ੍ਰੀ ਰਾਕੇਸ਼ ਸ਼ਰਮਾ,  ਸਮਾਰਟ ਐਨਰਜੀ ਸਟੋਰੇਜ ਸਿਸਟਮ ਤੇ ਸਮਾਰਟ ਜੀਰੋ ਐਨਰਜੀ ਬਿਲਡਿੰਗ ਦੇ ਪ੍ਰਧਾਨ ਅਤੇ ਸੀ.ਟੀ.ਓ  ਪ੍ਰੋ. ਮਹਾਬਲਾ ਅਦੀਗਾ ਅਤੇ ਇਨੋਵੇਟਿਵ ਆਕੂਪੇਸ਼ਨਲ ਹੈਲਥ ਐਂਡ ਇਨਵਾਇਰਮੈਂਟ ਦੇ ਡਾਇਰੈਕਟਰ ਸ੍ਰੀ ਐਨ ਵਾਸੂਦੇਵਨ ਨੇ ਵਾਤਾਵਰਨ ਪ੍ਰਦੂਸ਼ਣ ਕਰਕੇ ਉਭਰ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਗਰੀਨ ਤਕਨਾਲੋਜੀ ਦੀ ਵਰਤੋਂ ਕਰਨ ਬਾਰੇ ਇਕ ਪੇਸ਼ਕਾਰੀ ਦਿੱਤੀ।
ਹੋਰ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਇਸ ਮਿਲਣੀ ਦੌਰਾਨ ਵਫਦ ਨੇ ਸੂਬੇ ਵਿਚ ਕੂੜਾ-ਕਰਕਟ  ਦੀ  ਸਮੱਸਿਆ  ਨਾਲ ਨਜਿੱਠਣ ਲਈ ਗਰੀਨ ਤਕਨਾਲੋਜੀ ਨੂੰ ਅਪਨਾਉਣ  ਬਾਰੇ  ਜਾਣਕਾਰੀ ਦਿੱਤੀ ਅਤੇ ਸੂਬੇ  ਵਿਚ ਰਹਿੰਦ-ਖੂਹੰਦ ਤੋਂ ਬਿਜਲੀ, ਤਰਲ ਹਾਇਡ੍ਰੋਜਨ ਜਾਂ ਡੀਜ਼ਲ ਭੱਠੀ ਬਾਲਣ ਆਦਿ  ਤਿਆਰ ਕਰਨ ਵਾਲੇ ਆਧੁਨਿਕ ਟ੍ਰੀਟਮੈਂਟ ਪਲਾਂਟ ਲਗਾਉਣ ਵਿਚ ਵੀ ਦਿਲਚਸਪੀ ਦਿਖਾਈ। ਵਫਦ ਨੇ ਊਰਜਾ-ਕੁਸ਼ਲ ਤੇ ਮਜ਼ਬੂਤ ਪਦਾਰਥ ਤੋਂ ਤਿਆਰ ਹੋਏ ਸਟ੍ਰਕਚਰਲ ਇੰਸੂਲੇਟਡ ਪੈਨਲ(ਐਸ.ਆਈ.ਪੀ) ਅਤੇ ਨਗਰ ਨਿਗਮਾਂ ਵਿਚ ਐਲ.ਈ.ਡੀ ਲਾਈਟ ਨੂੰ ਵਰਤਣ ਉÎੱਤੇ ਵੀ ਜ਼ੋਰ ਦਿੱਤਾ।
ਵਫਦ ਨੇ ਦਾਅਵਾ ਕੀਤਾ ਕਿ ਉਹਨਾਂ ਕੋਲ ਭੂਮੀ ਪ੍ਰਦੂਸ਼ਣ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਹੱਲ ਕਰਨ ਦੀ ਤਕਨੀਕ ਹੈ ਅਤੇ ਉਨਾਂ ਖੇਤੀਬਾੜੀ ਖੇਤਰ ਵਿੱਚ ਖਾਦਾਂ ਅਤੇ ਕੀਟਨਾਸ਼ਕਾਂ ਕਾਰਨ ਹੋਏ ਭੂਮੀ ਪ੍ਰਦੂਸ਼ਣ ਦੇ ਹੱਲ ਵਜੋਂ ਆਪਣੀ ਇਸ ਤਕਨੀਕ ਦੀ ਵਰਤੋਂ ਕਰਨ ਦੀ ਪੇਸ਼ਕਸ਼ ਕੀਤੀ।
ਬੁਲਾਰੇ ਨੇ ਦੱਸਿਆ ਕਿ ਰਾਣਾ ਕੇਪੀ ਸਿੰਘ ਨੇ ਵਫਦ ਵੱਲੋਂ ਦਿੱਤੇ ਪ੍ਰਸਤਾਵ ਮੁੱਖ ਮੰਤਰੀ ਨਾਲ ਯਕੀਨੀ ਤੌਰ ‘ਤੇ ਸਾਂਝੇ ਕਰਨ ਦਾ ਭਰੋਸਾ ਦਿੱਤਾ ਤਾਂ ਜੋ ਸਰਕਾਰ  ਸੂਬੇ ਵਿਚ ਇਹਨਾਂ ਤਕਨੀਕਾਂ ਨੂੰ ਲਾਗੂ ਕਰਨ ਲਈ ਸੰਭਾਵਨਾਵਾਂ ਦਾ ਅਧਿਐਨ ਕਰ ਸਕੇ।

print
Share Button
Print Friendly, PDF & Email

Leave a Reply

Your email address will not be published. Required fields are marked *