ਪੰਜਾਬੀ ਗਾਇਕ ਡੇਢ ਕਿਲੋ ਹੈਰੋਇਨ ਸਣੇ ਗ੍ਰਿਫਤਾਰ, ਵਟਸਐਪ ਰਾਹੀਂ ਕਰ ਰਿਹਾ ਸੀ ਤਸਕਰੀ

ss1

ਪੰਜਾਬੀ ਗਾਇਕ ਡੇਢ ਕਿਲੋ ਹੈਰੋਇਨ ਸਣੇ ਗ੍ਰਿਫਤਾਰ, ਵਟਸਐਪ ਰਾਹੀਂ ਕਰ ਰਿਹਾ ਸੀ ਤਸਕਰੀ

ਲੁਧਿਆਣਾ, (ਪ੍ਰੀਤੀ ਸ਼ਰਮਾ): ਵਟਸਐਪ ਰਾਹੀਂ ਨਸ਼ਾ ਤਸਕਰੀ ਕਰਨ ਵਾਲੇ ਇਕ ਪੰਜਾਬੀ ਗਾਇਕ ਨੂੰ ਲੁਧਿਆਣਾ ਐੱਸ.ਟੀ.ਐਫ. ਨੇ ਡੇਢ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ ਇਸ ਦੌਰਾਨ ਗਾਇਕ ਦੇ ਇਕ ਸਾਥੀ ਨੂੰ ਵੀ ਦਬੋਚਿਆ ਗਿਆ ਹੈ ਫੜੇ ਗਏ। ਦੋਸ਼ੀਆਂ ਦਾ ਨਾਂ ਗੁਰਜੰਟ ਸਿੰਘ ਤੇ ਸੁਰਜੀਤ ਸਿੰਘ ਹੈ ਗੁਰਜੰਟ ਸਿੰਘ ਪੰਜਾਬੀ ਗਾਇਕ ਦੱਸਿਆ ਜਾ ਰਿਹਾ ਹੈ, ਜਿਸਨੇ ਗੁਰਵੀਰ ਸਿੰਘ ਨਾਂ ਤੋਂ ਕੁਝ ਐਲਬਮਾਂ ਵੀ ਕੱਢੀਆਂ ਹੋਈਆਂ ਹਨ। ਪੁਲਸ ਮੁਤਾਬਕ ਆਰੋਪੀ ਨਸ਼ਾ ਤਸਕਰੀ ਲਈ ਵਟਸਐਪ ਦਾ ਇਸਤੇਮਾਲ ਕਰਦੇ ਸਨ। ਇਨਾਂ ਦੇ ਲਿੰਕ ਅਫਗਾਨਿਸਤਾਨ, ਪਾਕਿਸਤਾਨ, ਵੈਨਕੂਵਰ ਸਮੇਤ ਹੋਰ ਦੇਸ਼ਾਂ ਨਾਲ ਜੁੜੇ ਹੋਏ ਹਨ। ਪੁਲਸ ਹੁਣ ਉਨਾਂ ਨੰਬਰਾਂ ਦੀ ਵੀ ਜਾਂਚ ਕਰ ਰਹੀ ਹੈ ਜਿਨਾਂ ਦੀ ਮਦਦ ਨਾਲ ਇਹ ਆਰੋਪੀ ਨਸ਼ਾ ਤਸਕਰੀ ਨੂੰ ਅੰਜਾਮ ਦਿੰਦੇ ਸਨ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਆਰੋਪੀਆਂ ਦੇ ਬਾਹਰਲੇ ਦੇਸ਼ਾਂ ‘ਚ ਕਿਨਾਂ ਲੋਕਾਂ ਨਾਲ ਲਿੰਕ ਹਨ ਅਤੇ ਪੰਜਾਬ ‘ਚ ਇਨਾਂ ਨਾਲ ਹੋਰ ਕੌਣ-ਕੌਣ ਸ਼ਾਮਲ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *