ਰਾਣਾ ਗੁਰਜੀਤ ਤੇ ਆਮਦਨ ਕਰ ਵਿਭਾਗ ਨੇ ਸਿਕੰਜਾ ਕੱਸਿਆ , ਕੰਪਨੀਆਂ ਦੇ ਦਫਤਰ ‘ਤੇ ਛਾਪਾਮਾਰੀ

ss1

ਰਾਣਾ ਗੁਰਜੀਤ ਤੇ ਆਮਦਨ ਕਰ ਵਿਭਾਗ ਨੇ ਸਿਕੰਜਾ ਕੱਸਿਆ , ਕੰਪਨੀਆਂ ਦੇ ਦਫਤਰ ‘ਤੇ ਛਾਪਾਮਾਰੀ

ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਖਿਲਾਫ ਸਿਕੰਜਾ ਕੱਸਿਆ ਹੈ ਚੰਡੀਗੜ੍ਹ ਸਥਿਤ ਰਾਣਾ ਗਰੁੱਪ ਆਫ ਕੰਪਨੀ ਦੇ ਦਫਤਰ ਉਪਰ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ ਹੈ। ਆਮਦਨ ਕਰ ਵਿਭਾਗ ਦੀ ਟੀਮ ਚੰਡੀਗੜ੍ਹ ਦੇ ਸੈਕਟਰ ਅੱਠ ਸਥਿਤ ਰਾਣਾ ਗਰੁੱਪ ਆਫ ਕੰਪਨੀ ਦੇ ਦਫਤਰ ਪਹੁੰਚੀ ਤੇ ਰਿਕਾਰਡ ਚੈੱਕ ਕੀਤਾ।ਚੰਡੀਗੜ੍ਹ ਦੇ ਸੈਕਟਰ ਅੱਠ ਵਿੱਚ ਰਾਣਾ ਗਰੁੱਪ ਆਫ ਕੰਪਨੀ ਦੇ ਰਾਣਾ ਸ਼ੂਗਰ ਲਿਮਟਿਡ, ਰਾਣਾ ਪੋਲੀਪੈਕ ਲਿਮਟਿਡ ਤੇ ਰਾਣਾ ਇੰਨਫਰਾਮੈਟਿਕਸ ਲਿਮਟਿਡ ਦੇ ਦਫਤਰ ਹਨ। ਆਮਦਰ ਕਰ ਵਿਭਾਗ ਵਿਭਾਗ ਦੇ ਪੰਜ ਅਫਸਰਾਂ ਦੀ ਟੀਮ ਨੇ ਦਫਤਰ ਦੇ ਮੁਲਾਜ਼ਮਾਂ ਨੂੰ ਗੇਟ ਉੱਪਰ ਹੀ ਰੋਕ ਦਿੱਤਾ।

print
Share Button
Print Friendly, PDF & Email