ਸਾਬਕਾ ਵਿਧਾਇਕ ਗੋਲਡੀ ਦੇ ਨਿਜੀ ਸੈਕਟਰੀ ਯਸ਼ਪਾਲ ਸ਼ਰਮਾ ਦਾ ਪੀਜੀਆਈ ਵਿੱਚ ਦਿਹਾਂਤ

ss1

ਸਾਬਕਾ ਵਿਧਾਇਕ ਗੋਲਡੀ ਦੇ ਨਿਜੀ ਸੈਕਟਰੀ ਯਸ਼ਪਾਲ ਸ਼ਰਮਾ ਦਾ ਪੀਜੀਆਈ ਵਿੱਚ ਦਿਹਾਂਤ
ਪਿੰਡ ਜਗਾਤਪੁਰ ਵਿੱਚ ਕੀਤਾ ਭਾਰੀ ਗਿਣਤੀ ਨਮ ਅੱਖਾ ਨਾਲ ਕੀਤਾ ਅਤਿੰਮ ਸੰਸਕਾਰ

ਗੜ੍ਹਸ਼ੰਕਰ 16 ਫਰਵਰੀ (ਅਸ਼ਵਨੀ ਸ਼ਰਮਾ) ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ ਦੇ ਨਿਜੀ ਸੈਕਟਰੀ ਰਹੇ ਯਸ਼ਪਾਲ ਸ਼ਰਮਾ ਦੀ ਅੱਜ ਸਵੇਰੇ ਮੌਤ ਹੋ ਗਈ ਅਤੇ ਉਹਨਾ ਦੇ ਪਿੰਡ ਜਗਾਤਪੁਰ ਵਿਖੇ ਸੈਕੜੇ ਦੀ ਸੰਖਿਆ ਵਿੱਚ ਸੇਜਲ ਅੱਖਾ ਨਾਲ ਅਤਿੰਮ ਸੰਸਕਾਰ ਕਰ ਦਿਤਾ ਗਿਆ। ਉਹਨਾ ਦੀ ਚਿੰਖਾ ਨੂੰ ਅਗਨੀ ਉਹਨਾ ਦੇ ਪੁੱਤਰ ਅਰਵਿੰਦ ਸਹਿਜਪਾਲ ਨੇ ਦਿਤੀ। ਯਸ਼ਪਾਲ ਸ਼ਰਮਾ ਪਿਛਲੇ ਇੱਕ ਮਹੀਨੇ ਤੋ ਪੀਜੀਆਈ ਚੰਡੀਗੜ ਵਿਖੇ ਇਲਾਜ ਅਧੀਨ ਸਨ ਅਤੇ ਅੱਜ ਸਵੇਰੇ ਉਹਨਾ ਨੇ ਅਤਿੰਮ ਸੁਆਸ ਲਏ। ਉਹਨਾ ਦੀ ਉਮਰ 59 ਸਾਲ ਸੀ ਅਤੇ ਪਿਛਲੇਕੁਝ ਸਮੇ ਪਹਿਲਾ ਹੀ ਉਹ ਜਲ ਸਰੋਤ ਵਿਭਾਗ ਵਿੱਚੋ ਪਟਵਾਰੀ ਦੇ ਅਹੁਦੇ ਤੋ ਰਿਟਾਇਰ ਹੋਏ ਸਨ। ਅੱਜ ਉਹਨਾ ਦੀ ਅਤਿੰਮ ਯਾਤਰਾ ਵਿੱਚ ਸਾਬਕਾ ਵਿਧਾਇਕ ਲਵ ਕੁਮਾਰ ਗੋਲਡੀ, ਉਹਨਾ ਦੇ ਭਰਾ ਵੇਦ ਪ੍ਰਕਾਸ਼ ਸਹਿਜਪਾਲ, ਸਤਿੰਦਰ ਸ਼ਰਮਾ, ਸਚਿਨ ਵੈਦ, ਵਿਪਨ ਗੋਤਮ, ਨਵੀਨ ਪ੍ਰਭਾਵਕਰ, ਬਲਦੇਵ ਕੁਮਾਰ, ਸੁਰਿੰਦਰ ਜੋਸ਼ੀ, ਬੁਆਇਸ ਆਫ ਦਾ ਪੀਪਲ ਦੇ ਕਨਵੀਨਰ ਅਜਾਇਬ ਸਿੰਘ ਬੋਪਾਰਾਏ, ਉਬੀਸੀ ਸੈਲ ਕਾਗਰਸ ਦੇ ਚੇਅਰਮੈਨ ਰਾਕੇਸ਼ ਕੁਮਾਰ, ਪੀਏਡੀਬੀ ਦੇ ਡਾਇਰੈਕਟਰ ਪਵਨ ਕਟਾਰੀਆ, ਰਾਜਨ ਸ਼ਰਮਾ, ਡਾ ਹਰਵਿੰਦਰ ਸਿੰਘ ਸੰਘਾ, ਅਸ਼ੋਕ ਰਾਣਾ, ਮਾਹਿਲਪੁਰ ਬਲਾਕ ਦੇ ਕਾਗਰਸ ਪ੍ਰਧਾਨ ਬਲਵੀਰ ਰਾਣਾ, ਪਸਸਫ ਦੇ ਸੂਬਾ ਪ੍ਰਧਾਨ ਸਤੀਸ਼ ਰਾਣਾ, ਰਾਮਜੀ ਦਾਸ ਚੌਹਾਨ, ਤੀਰਥ ਸਿੰਘ ਮਾਨ, ਮਾਸਟਰ ਪਵਨ ਕੁਮਾਰ ਸ਼ਰਮਾ, ਬਲਵੀਰ ਸਿੰਘ ਬੈਸ, ਜਨਕ ਰਾਜ, ਅਜੇ ਬੰਗਾ, ਰਾਜੂ ਦਿਆਪੁਰ, ਜਗੀਰ ਸਿੰਘ, ਬਲਵਿੰਦਰ ਬੋਪਾਰਾਏ, ਉਕਾਰ ਸਿੰਘ, ਮੋਹਣ ਸਿੰਘ, ਅਨਮੋਲ ਸ਼ਰਮਾ, ਜਰਨੈਲ ਜੈਲਾ ਆਦਿ ਹਾਜਰ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *