ਨਜ਼ਮ

ss1

ਨਜ਼ਮ

ਕਦੇ ਕਬੱਡੀ ਕਦੇ ਹਾਕੀ ਕਦੇ ਫੁੱਟਬਾਲ ਤੂੰ ਖੇਡੀਂ।
ਕਦੇ ਨਾ ਮਿਤ ਰਾਂ ਸੰਗ ਸ਼ਤਰੰਜੀ ਚਾਲ ਤੂੰ ਖੇਡੀਂ।

ਕਦੇ ਨੀਲਾ ਕਦੇ ਪੀਲਾ ਬਥੇਰੇ ਰੰਗ ਹੋਲੀ ਦੇ
ਕਦੇ ਨਾ ਖੂਨ ਚਿੱਟਾ ਕਰਕੇ ਭਰਾਵਾਂ ਨਾਲ ਤੂੰ ਖੇਡੀਂ।

ਭਾਵੇਂ ਵਿਦਵਾਨ ਬਣ ਜਾਵੀਂ ਲੰਕਾ ਦੇ ਰੌਣ ਤੋਂ ਵੱਡਾ
ਰਹੀਂ ਬਚਕੇ ਭਬੀਸਨ ਤੋਂ ਬਦਲ ਕੇ ਚਾਲ ਤੂੰ ਖੇਡੀਂ।

ਕਦੇ ਪੋਰਸ ਕਦੇ ਦੁੱਲਾ ਕਦੇ ਨਲਵਾ ਜੰਮਣ ਮਾਵਾਂ
ਸਦਾ ਸਿਜਦਾ ਕਰੀਂ ਇਹਨੂੰ ਨਾ ਇਜਤਾਂ ਤੂੰ ਖੇਡੀਂ।

ਡਰੀਂ ਜਾਣਾ ਪਰਿੰਦੇਆਂ ਨੇ ਸ਼ਿਕਾਰੀ ਜਾਣ ਕੇ ਰਾਜਨ
ਭਰੋਸਾ ਜਿੱਤਣਾ ਔਖਾ ਨਾ ਬੁਣ ਕੇ ਜ਼ਾਲ ਤੂੰ ਖੇਡੀਂ।

ਰਜਿੰਦਰ ਸਿੰਘ ਰਾਜਨ
ਸੁੰਦਰ ਬਸਤੀ ਸੰਗਰੂਰ।
9876184954

print
Share Button
Print Friendly, PDF & Email

Leave a Reply

Your email address will not be published. Required fields are marked *