ਡਰ

ss1

ਡਰ

ਅਕਸਰ ਡਰ ਜਾਂਦੀ ਹਾਂ
ਜਦ ਵੀ ਤੱਕਦੀ ਆ
ਇਹਨਾਂ ਖਿਲਦੀਆਂ ਹੋਈਆ
ਕਲੀਆਂ ਨੂੰ ਮੁਰਝਾਏ ਹੋਏ।
ਨਸ਼ਿਆਂ ਦੀ ਦਲਦਲ ਵਿੱਚ
ਖੋ ਚੁੱਕੇ ਸੁਪਨਿਆਂ ਨੂੰ
ਅਪਣੇ ਈ ਗਰਾਂ ਚ
ਕੱਖਾਂ ਤੋਂ ਵੀ ਸਸਤੇ ਭਾਅ
ਰੁੱਲਦੇ ਹੋਏ ।
ਡਰ ਦੇ ਮਾਰੇ
ਬੌਖਲਾ ਜਾਂਦਾ ਏ ਦਿਲ
ਇਹਨਾਂ ਚੰਨ ਜਿਹੇ ਗੱਭਰੂਆਂ
ਦੇ ਸੁੱਕ ਕੇ ਕਾਲਖ ਹੋਏ
ਮਾਪਿਆਂ ਦੀਆਂ ਅੱਖਾਂ ਵਿਚ ਹੰਝੂ ਦੇਖ ਕੇ ।
ਅਮਨਦੀਪ ਕੌਰ ਬੱਲੋ
print
Share Button
Print Friendly, PDF & Email

Leave a Reply