ਇਲਾਕੇ ਦੀ ਨਾਮਵਰ ਸੰਸਥਾ ਸੇਟ ਸੋਲਜਰ ਇਲੀਟ ਕਾਨਵੈਂਟ ਸਕੂਲ ਦਾ ਦਸਵੀ ਸੀ.ਬੀ.ਐਸ.ਸੀ ਬੋਰਡ ਦੇ ਨਤੀਜੇ ਨੇ ਹੋਰ ਨਾਮ ਰੋਸ਼ਨ ਕੀਤਾ

ss1

ਇਲਾਕੇ ਦੀ ਨਾਮਵਰ ਸੰਸਥਾ ਸੇਟ ਸੋਲਜਰ ਇਲੀਟ ਕਾਨਵੈਂਟ ਸਕੂਲ ਦਾ ਦਸਵੀ ਸੀ.ਬੀ.ਐਸ.ਸੀ ਬੋਰਡ ਦੇ ਨਤੀਜੇ ਨੇ ਹੋਰ ਨਾਮ ਰੋਸ਼ਨ ਕੀਤਾ

30-13ਜੰਡਿਆਲਾ ਗੁਰੁ, 29 ਮਈ (ਵਰਿੰਦਰ ਸਿੰਘ/ ਹਰਿੰਦਰ ਪਾਲ ਸਿੰਘ): ਇਲਾਕੇ ਦੀ ਨਾਮਵਰ ਸੰਸਥਾ ਸੇਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦਾ ਦਸਵੀ ਸੀ.ਬੀ.ਐਸ.ਸੀ ਬੋਰਡ ਦਾ ਨਤੀਜਾ ਪਿਛਲੇ ਕਈ ਸਾਲਾ ਵਾਂਗ ਇਸ ਸਾਲ ਵੀ ਕਾਮਯਾਬੀ ਦੀਆ ਸਿਖਰਾ ਨੂੰ ਛੂੰਦਾ ਹੋਇਆ 100% ਰਿਹਾ।ਸਕੂਲ ਦੇ ਡਾਇਰੈਕਟਰ ਸ.ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਇਸ ਖੁਸ਼ੀ ਦੇ ਮੌਕੇ ਤੇ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਿਹਨਤੀ ਸਟਾਫ ਅਤੇ ਬੱਚਿਆਂ ਦੀ ਮਿਹਨਤ ਸਿਰ ਬੰਨਿਆ ਕਿਉ ਕਿ ਸੇਟ ਸੋਲਜਰ ਇਲੀਟ ਕਾਨਵੈਟ ਸਕੂਲ ਇਲਾਕੇ ਦੀ ਇਕੋ ਇੱਕ ਨਾਮਵਰ ਸੰਸਥਾ ਹੈ ਜਿਸ ਦੇ ਬੱਚਿਆਂ ਨੇ ਪਿਛਲੇ ਕਈ ਸਾਲਾ ਦੌਰਾਨ ਦਸਵੀ ਅਤੇ ਬਾਰਵੀ ਸੀ.ਬੀ.ਐਸ.ਸੀ ਬੋਰਡ ਦੇ ਨਤੀਜਿਆ ਵਿੱਚ ਮੈਰਿਟ ਲਿਸਟਾ ਵਿੱਚ ਆ ਕੇ ਸਕੂਲ ਅਤੇ ਮਾਪਿਆ ਦਾ ਨਾਮ ਰੌਸ਼ਨ ਕੀਤਾ ਤੇ ਆਪਣੇ ਭਵਿੱਖ ਨੂੰ ਸੰਵਾਰਿਆ ਹੈ। ਜਿਸ ਦਾ ਸਿਹਰਾ ਸਕੂਲ ਦੀ ਮੈਨੇਜਮੈਟ ਅਤੇ ਮਿਹਨਤੀ ਸਟਾਫ ਨੂੰ ਜਾਦਾ ਹੈ।

ਇਸ ਸਾਲ ਵੀ ਦਸਵੀ ਸੀ.ਬੀ.ਐਸ.ਸੀ ਬੋਰਡ ਦੇ ਨਤੀਜਿਆ ਵਿੱਚ 17 ਬੱਚੇ ਮੈਰਿਟ ਲਿਸਟ ਵਿੱਚ ਆਏ ਜਿੰਨਾਂ ਦੇ ਨਾਮ ਮਨਜਿੰਦਰ ਕੌਰ, ਮਨਪ੍ਰੀਤ ਕੌਰ, ਸੁਪਰੀਤ ਕੌਰ, ਅਮਨਦੀਪ ਕੌਰ,ਰਮਨਦੀਪ ਕੌਰ, ਸੁਖਮਪ੍ਰੀਤ ਕੌਰ, ਪਰਨੀਤ ਕੌਰ, ਹਰਭਵਨ ਸਿੰਘ, ਰੋਬਨਜੀਤ ਸਿੰਘ, ਮਨਪ੍ਰੀਤ ਕੌਰ, ਰੋਹਿਤ ਸਿੰਘ, ਸਾਹਿਲਦੀਪ ਸਿੰਘ, ਗੁਰਸ਼ਰਨ ਸਿੰਘ,ਗੁਰਪ੍ਰੀਤ ਕੌਰ, ਯੁਵਨਾਜ ਕੌਰ,ਕਿਰਨਦੀਪ ਕੌਰ,ਅਮਨਦੀਪ ਕੌਰ ਅਤੇ ਹੁਸਨਦੀਪ ਕੌਰ ਹਨ। ਇਸ ਮੌਕੇ ਪ੍ਰਿੰਸੀਪਲ ਅਮਰਪ੍ਰੀਤ ਕੌਰ, ਪ੍ਰਿੰ.ਜਗਜੀਤ ਸਿੰਘ ਰੰਧਾਵਾ,ਵਾਇਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਕੋਰਡੀਨੇਟਰ ਸ਼ਿਲਪਾ ਸ਼ਰਮਾ, ਤਮੰਨਾ ਵੀ ਹਾਜਿਰ ਸਨ।ਇਸ ਮੌਕੇ ਦੇ ਸਕੂਲ ਦੇ ਡਾਇਰੈਕਟਰ ਸ.ਮੰਗਲ ਸਿੰਘ ਕਿਸ਼ਨਪੁਰੀ ਜੀ ਨੇ ਬੱਚਿਆਂ ਨੂੰ ਸੰਬੋਧਨ ਕਰਦੇ ਹੋਏ ਇਸੇ ਤਰਾਂ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ , ਉਹਨਾਂ ਨੇ ਕਿਹਾ ਕਿ ਮਿਹਨਤ ਹੀ ਸਫਲਤਾ ਦੀ ਕੁੰਜੀ ਹੈ ਅਤੇ ਮਿਹਨਤ ਕਰਕੇ ਹੀ ਆਪਣੇ ਭਵਿੱਖ ਨੂੰ ਸਵਾਰਿਆ ਜਾ ਸਕਦਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *