‘ਬੇਬੇ ਦੀ ਪਸੰਦ’ ਤੋਂ ਪ੍ਰਸਿੱਧ ‘ਜੋਰਡਨ ਸੰਧੂ’ ਆਪਣੇ ਨਵੇਂ ਗਾਣੇ ‘ਤੀਜੇ ਵੀਕ’ ਨਾਲ ਵਾਪਸੀ ਕਰ ਰਹੇ ਹਨ

ss1

‘ਬੇਬੇ ਦੀ ਪਸੰਦ’ ਤੋਂ ਪ੍ਰਸਿੱਧ ‘ਜੋਰਡਨ ਸੰਧੂ’ ਆਪਣੇ ਨਵੇਂ ਗਾਣੇ ‘ਤੀਜੇ ਵੀਕ’ ਨਾਲ ਵਾਪਸੀ ਕਰ ਰਹੇ ਹਨ

ਪੰਜਾਬੀ ਮਿਊਜ਼ਿਕ ਇੰਡਸਟਰੀ ਹਰ ਦਿਨ ਇੱਕ ਨਵੇਂ ਟੈਲੇੰਟ ਨੂੰ ਜਨਮ ਦੇ ਰਹੀ ਹੈ ਅਤੇ ਜੋਰਡਨ ਸੰਧੂ ਵੀ ਪੰਜਾਬੀ ਇੰਡਸਟਰੀ ਦੇ ਉਭਰਦੇ ਹੋਏ ਕਲਾਕਾਰਾਂ ਵਿਚੋਂ ਇੱਕ ਹਨ। ਇਹਨਾਂ ਦੀ ਸੁਰੀਲੀ ਆਵਾਜ਼ ਅਤੇ ਇਹਨਾਂ ਦੀ ਦਿੱਖ ਕਿਸੇ ਵੀ ਕੁੜੀ ਨੂੰ ਇਹਨਾਂ ਦੇ ਪਿਆਰ ਵਿੱਚ ਪਾ ਸਕਦੀ ਹੈ। ਆਪਣੇ ਪਿਛਲੇ ਗਾਣੇ ਦੀ ਸਫਲਤਾ ਤੋਂ ਬਾਅਦ ਜੋਰਡਨ ਸੰਧੂ ਨੇ ਆਪਣਾ ਨਵਾਂ ਗਾਣਾ ‘ਤੀਜੇ ਵੀਕ’ ਰੀਲਿਜ ਕੀਤਾ ਹੈ।ਜੋਰਡਨ ਸੰਧੂ ਨੇ ਆਪਣੇ ਸੰਗੀਤਕ ਸਫ਼ਰ ਦੀ ਸ਼ੁਰੂਆਤ ਮੁੱਛ ਫੁੱਟ ਗੱਬਰੂ ਨਾਲ ਕੀਤੀ।ਇਸ ਤੋਂ ਬਾਅਦ ਇਹਨਾਂ ਨੇ ਹੋਰ ਕਈ ਗੀਤ ਜਿਵੇਂ ਅੰਬਰਸਰ ਵਾਲਾ, ਮੋਹਾਲੀ ਵਾਲੀਏ, ਸਰਦਾਰ ਬੰਦੇ, ਇੱਕ ਮਸਤਾਨਾ ਆਦਿ ਗਾਏ। ਪੋਲੀਵੁਡ ਦੀ ਪ੍ਰਸਿੱਧ ਅਭਿਨੇਤਰੀ ‘ਸੋਨੀਆ ਮਾਨ’ ਜਿਹਨਾਂ ਨੇ ਹਾਣੀ ਅਤੇ ਮੇਰੇ ਯਾਰ ਕਮੀਨੇ ਫ਼ਿਲਮਾਂ ਵਿਚ ਕੰਮ ਕੀਤਾ ਹੈ ਉਹ ਵੀ ਇਸ ਵੀਡੀਓ ਵਿੱਚ ਹਨ।ਇਸ ਗੀਤ ਦੇ ਬੋਲ ਲਿਖੇ ਹਨ ਬੰਟੀ ਬੈਂਸ ਨੇ।ਇਸ ਗੀਤ ਨੂੰ ਸੰਗੀਤ ਦਿੱਤਾ ਹੈ ‘ਦਿ ਬੌਸ’ ਨੇ ਵ੍ਹਾਈਟ ਹਿੱਲ ਮਿਊਜ਼ਿਕ ਲੇਬਲ ਨਾਲ।ਇਸ ਮਿਊਜ਼ਿਕ ਨੂੰ ਪੇਸ਼ ਕੀਤਾ ਹੈ ‘ਬੰਟੀ ਬੈਂਸ’ ਨੇ ਕੌਰ ਪ੍ਰੋਡਕਸ਼ਨਸ ਨਾਲ ਮਿਲ ਕੇ।ਵੀਡੀਓ ਨੂੰ ਡਾਇਰੈਕਟ ਕੀਤਾ ਗਿਆ ਹੈ ‘ਹੈਰੀ ਸਿੰਘ’ ਅਤੇ ‘ਪ੍ਰੀਤ ਸਿੰਘ’ ਵਲੋਂ।ਇਸ ਮੌਕੇ ਤੇ ਜੋਰਡਨ ਸੰਧੂ ਨੇ ਕਿਹਾ, “ਮੈਂ ਵ੍ਹਾਈਟ ਹਿੱਲ ਮਿਊਜ਼ਿਕ ਅਤੇ ਬੰਟੀ ਬੈਂਸ ਦਾ ਬਹੁਤ ਹੀ ਧੰਨਵਾਦੀ ਹਾਂ।

ਇਹ ਗੀਤ ਮੇਰੇ ਦਿਲ ਦੇ ਬਹੁਤ ਹੀ ਕਰੀਬ ਹੈ। ਮੈਂਨੂੰ ਉਮੀਦ ਹੈ ਕਿ ਦਰਸ਼ਕ ਇਸ ਗੀਤ ਨੂੰ ਖੁਲੇ ਦਿਲ ਨਾਲ ਸਵੀਕਾਰ ਕਰਨਗੇ। ਇਸ ਗੀਤ ਦੀ ਵੀਡੀਓ ਵਿਚ ਹਰ ਉਹ ਤੱਤ ਹੈ ਜੋ ਇਸਨੂੰ ਟਰੇਂਡੀ ਬਣਾਵੇਗਾ।“ਵੀਡੀਓ ਡਾਇਰੈਕਟਰ ਪ੍ਰੀਤ ਸਿੰਘ ਅਤੇ ਹੈਰੀ ਸਿੰਘ ਨੇ ਕਿਹਾ, “ਜੋਰਡਨ ਸੰਧੂ ਨਾਲ ਕੰਮ ਕਰਕੇ ਬਹੁਤ ਵਧੀਆ ਲੱਗਾ। ਜੋਰਡਨ ਦੇ ਟੈਲੇੰਟ, ਸਮਰਪਣ ਅਤੇ ਮਿਹਨਤ ਨੇ ਸਾਰੀ ਟੀਮ ਨੂੰ ਪ੍ਰੇਰਿਤ ਕੀਤਾ। ਸ਼ੂਟਿੰਗ ਕਰਦੇ ਵਕਤ ਬਹੁਤ ਕੁਝ ਸਿੱਖਣ ਨੂੰ ਮਿਲਿਆ।ਅਸੀਂ ਉਮੀਦ ਕਰਦੇ ਹਾਂ ਕਿ ਸਾਨੂੰ ਜਲਦ ਹੀ ਇਹਨਾਂ ਨਾਲ ਦੁਬਾਰਾ ਕੰਮ ਕਰਨ ਦਾ ਮੌਕਾ ਮਿਲੇ।ਵ੍ਹਾਈਟ ਹਿੱਲ ਦੇ ਗੁਣਬੀਰ ਸਿੰਘ ਸਿੱਧੂ ਅਤੇ ਮਾਨਮੋਰਡ ਸਿੱਧੂ ਨੇ ਕਿਹਾ,ਅਸੀਂ ਹਮੇਸ਼ਾ ਯੁਵਾ ਹੁਨਰ ਨੂੰ ਪ੍ਰੋਸਾਹਿਤ ਕਰਦੇ ਹਾਂ ਅਤੇ ਅੱਗੇ ਵੀ ਕਰਦੇ ਰਹਾਂਗੇ।’ਤੀਜੇ ਵੀਕ’ ਦਰਸ਼ਕਾਂ ਦੇ ਦਿਲਾਂ ਦੇ ਸਹੀ ਤਾਰ ਨੂੰ ਛੁਏਗੀ।ਵ੍ਹਾਈਟ ਹਿੱਲ ਇਸ ਤਰ੍ਹਾਂ ਹੀ ਦਰਸ਼ਕਾਂ ਦਾ ਮਨੋਰੰਜਨ ਕਰਦਾ ਰਹੇਗਾ ਅਤੇ ਪੰਜਾਬੀ ਮਿਊਜ਼ਿਕ ਨੂੰ ਇੱਕ ਅਲੱਗ ਪੱਧਰ ਤੇ ਲੈ ਕੇ ਜਾਵੇਗਾ। ਜੋਰਡਨ ਸੰਧੂ ਲਈ ਅਸੀਂ ਇਹੀ ਕਹਿ ਸਕਦੇ ਹਾਂ ਕਿ ਉਹ ਬਹੁਤ ਹੀ ਹੁਨਰਮੰਦ ਹੈ ਅਤੇ ਅਤੇ ਸੁਣਨ ਵਾਲਿਆਂ ਤੇ ਗਹਿਰਾ ਪ੍ਰਭਾਵ ਛੱਡੇਗਾ।ਇਹ ਗੀਤ ਪੂਰੇ ਦੇਸ਼ ਭਰ ਵਿੱਚ 12 ਫਰਵਰੀ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਦੇ ਔਫ਼ਿਸ਼ਲ ਯੂ ਟਿਊਬ ਚੈਨਲ ਤੇ ਰੀਲਿਜ ਹੋ ਚੁੱਕਾ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *