ਬੇਟੀ ਨਾਲ ਇਨਸਾਫ਼ ਕਰੋ

ss1

ਬੇਟੀ ਨਾਲ ਇਨਸਾਫ਼ ਕਰੋ

ਜਿੰਨਾ ਮਰਜ਼ੀ ਬੇਟੀ ਬਚਾਉ,ਬੇਟੀ ਪੜ੍ਹਾਓ ਦਾ ਪ੍ਰਚਾਰ ਕਰੋ ਤੇ ਦੁਹਾਈ ਪਾਈ ਜਾਉ,ਜਿੰਨਾ ਮਰਜ਼ੀ ਪੁੱਤਾਂ ਦੇ ਬਰਾਬਰ ਦੀ ਗੱਲ ਕਰੀ ਜਾਵੋ,ਹਕੀਕਤ ਵਿੱਚ ਕੁਝ ਵੀ ਨਹੀਂ ਬਦਲਦਾ।ਸਮਾਜ ਦਹੇਜ ਦੀ ਦੁਹਾਈ ਪਾਕੇ,ਧੀਆਂ ਨੂੰ ਕੁੱਖ ਵਿੱਚ ਮਾਰ ਦਿੰਦੇ ਹਨ ਪਰ ਹੈਰਾਨੀ ਹੁੰਦੀ ਹੈ ਪੁੱਤ ਨੂੰ ਸਾਰੀ ਜਾਇਦਾਦ ਦੇਣੀ ਹੈ ਪਰ ਉਸ ਨੂੰ ਕੁੱਖ ਵਿੱਚ ਨਹੀਂ ਮਾਰਦੇ।ਸਮਸਿਆ ਦਹੇਜ ਦੀ ਨਹੀਂ, ਸੋਚ ਦੀ ਹੈ।ਪੁੱਤ ਵਾਸਤੇ ਘਰ ਬਣਾਉਣਗੇ,ਹੋਰ ਵੀ ਕਈ ਤਰ੍ਹਾਂ ਦੀ ਜਾਇਦਾਦ ਬਣਾਉਣਗੇ,ਪਰ ਧੀ ਨੂੰ ਦੇਣ ਲੱਗਿਆਂ ਉਨਾਂ ਨੂੰ ਕਿਧਰੇ ਚੰਗਾ ਨਹੀਂ ਲੱਗਦਾ।ਆਮ ਹੀ ਜਵਾਈ ਨੂੰ ਦੇਣ ਲੱਗਿਆ ਜਾਂ ਜਵਾਈ ਦੇ ਮੰਗਣ ਤੇ ਘਰ ਵਿੱਚ ਬਵਾਲ ਹੁੰਦਾ ਹੈ।ਸੋਚ ਏਹ ਹੈ ਕਿ ਮਾਪੇ ਨਾ ਧੀ ਨੂੰ ਆਪਣਾ ਸਮਝਦੇ ਹਨ ਤੇ ਨਾ ਜਵਾਈ ਨੂੰ।ਕੁੜੀਆਂ ਦੇ ਮਾਪੇ ਏਹ ਆਸ ਕਿਉਂ ਲਗਾਉਂਦੇ ਹਨ ਕਿ ਸੁਹਰਾ ਪਰਿਵਾਰ ਤੁਹਾਡੀ ਧੀ ਨੂੰ ਸੱਭ ਕੁਝ ਦੇਵੇ।
        ਲੜਕੀਆਂ ਨੂੰ ਮਾਨਸਿਕ ਤੌਰ ਤੇ ਦਬਾਅ ਮਹਿਸੂਸ ਹੁੰਦਾ ਹੈ ਕਿ ਮਾਪੇ ਉਸਨੂੰ ਬਰਾਬਰ ਭਰਾ ਦੇ ਕੁਝ ਵੀ ਨਹੀਂ ਦੇ ਰਹੇ ਤੇ ਸੁਹਰੇ ਪਰਿਵਾਰ ਕੋਲੋਂ ਜਦੋਂ ਉਹ ਜ਼ਰੂਰਤ ਤੋਂ ਜ਼ਿਆਦਾ ਆਸ ਲਗਾਉਂਦੀ ਹੈ ਤੇ ਮੰਗਾਂ ਰੱਖਦੀ ਹੈ ਤਾਂ ਲੜਾਈਆਂ ਸ਼ੁਰੂ ਹੋ ਜਾਂਦੀਆਂ ਹਨ।ਕਈ ਵਾਰ ਇਸ ਦਬਾਅ ਨੂੰ ਨਾ ਸਹਾਰਦੀ ਹੋਈ ਲੜਕੀ ਖੁਦਕੁਸ਼ੀ ਦੇ ਰਾਹ ਪੈ ਜਾਂਦੀ ਹੈ।ਉਸ ਦੀ ਮੌਤ ਤੋਂ ਬਾਦ ਭਰਾਵਾਂ ਨੂੰ ਤੇ ਮਾਪਿਆਂ ਨੂੰ ਹੇਜ ਉੱਠਦਾ ਹੈ,ਪਿਆਰ ਡੁੱਲ ਡੁੱਲ ਪੈਂਦਾ ਹੈ।ਵਕਤ ਬਦਲ ਗਿਆ ਹੈ,ਲੜਕੀਆਂ ਲੜਕਿਆਂ ਦੇ ਬਰਾਬਰ ਹਨ,ਮਾਪਿਆਂ ਦਾ ਧਿਆਨ ਵਧੇਰੇ ਰੱਖਦੀਆਂ ਹਨ,ਸੁਹਰਾ ਪਰਿਵਾਰ ਕੁਝ ਵੀ ਬੋਲ ਨਹੀਂ ਸਕਦਾ।ਪਰ ਮਾਪੇ ਤੇ ਭਰਾ ਉਦੋਂ ਕਪੜਿਆਂ ਤੋਂ ਬਾਹਰ ਹੋ ਜਾਂਦੇ ਹਨ ਜਦੋਂ ਲੜਕੀਆਂ ਆਪਣਾ ਜਾਇਦਾਦ ਵਿੱਚ ਬਰਾਬਰ ਹਿੱਸਾ ਮੰਗਦੀਆਂ ਹਨ ਜਿਸ ਦੀਆਂ ਉਹ ਕਾਨੂੰਨਣ ਹੱਕਦਾਰ ਹਨ।ਮੈਨੂੰ ਏਹ ਲੱਗਦਾ ਹੈ ਕਿ ਲੜਕੀਆਂ ਨਾਲ ਸੱਭ ਤੋਂ ਜ਼ਿਆਦਾ ਬੇਇਨਸਾਫ਼ੀ ਮਾਪੇ ਕਰਦੇ ਹਨ।ਦਹੇਜ ਦੇ ਨਾਮ ਤੇ ਪਰਿਵਾਰਾਂ ਨੂੰ ਤਬਾਹ ਕਰਨਾ ਬੰਦ ਕਰੋ।ਵਕਤ ਬਦਲ ਗਏ ਦੀ ਦੁਹਾਈ ਪੈ ਰਹੀ ਹੈ,ਧੀਆਂ ਦੇ ਸੁਹਰੇ ਪਰਿਵਾਰ ਵਿੱਚ ਦਖਲ ਅੰਦਾਜੀ ਵੱਧ ਗਈ ਹੈ,ਇਥੇ ਵਕਤ ਦੇ ਬਦਲਣ ਨਾਲ ਖੁਦ ਨੂੰ ਵੀ ਬਦਲ ਲਵੋ।ਬੇਟੀ ਨਾਲ ਸੱਭ ਤੋਂ ਪਹਿਲਾਂ ਇਨਸਾਫ਼ ਕਰਨ ਦੀ ਸੋਚ ਬਣਾਉ,ਉਸ ਤੋਂ ਬਾਦ ਪੜ੍ਹਾਉਣ ਦੀ ਗੱਲ ਕਰੋ।

Prabhjot Kaur Dillon
Contact No. 9815030221
print
Share Button
Print Friendly, PDF & Email

Leave a Reply

Your email address will not be published. Required fields are marked *