ਕਵਿਤਾ

ss1

ਕਵਿਤਾ

ਸੋਹਣੀਆਂ ਸੁਫਨੇ ਭਰੀਆਂ ਰਾਤਾਂ
ਬਾਹਵਾਂ ਕੱਢ ਕੇ ਖੜ੍ਹੀਆਂ ਰਾਤਾਂ !!

ਜਦ ਸੱਧਰਾਂ ਦਾ ਚੰਬਾਂ ਖਿੜਦਾ
ਜੀ ਉੱਠਦੀਆਂ ਨੇ ਮਰੀਆਂ ਰਾਤਾਂ!!

ਸੱਜਰੇ ਸੱਜਰੇ ਪਿਆਰ ਪੈਣ ਤੇ
ਲੱਗਣ ਚੰਗੀਂਆ ਬੜੀਆਂ ਰਾਤਾ!!

ਹਾਣੀ ਨੂੰ ਅਖਿ਼ਤਾਰ ਨੇ ਦਿੱਤੇ
ਉਹਦੇ ਨਾਂਓ ਨੇ ਕਰੀਆਂ ਰਾਤਾਂ!!

ਤਿੰਨੋਂ ਜਾਣੇ ਰਲ ਬਹਿ ਜਾਦੇਂ
ਉਹ!ਮੈ !ਭਰੀਆਂ ਭਰੀਆਂ ਰਾਤਾਂ!!

ਬਿਨ ਭਾੜੇ ਤੋਂ ਮੇਲ ਕਰਾਉਦੀਆਂ
ਚਾਨਣ ਨਾਲ਼ੋਂ ਖ਼ਰੀਆਂ ਰਾਤਾਂ

ਤਾਪ ਇਸ਼ਕ ਦੇ ਚੜੇ ਬਣਦੀਆ
ਭਾਬੜ ਠਰੀਆਂ ਠਰੀਆਂ ਰਾਤਾਂ!!

ਉਹ ਪਾਉਦੇਂ ਨੇ ਭਾਅ ਨ੍ਹੇਰੇ ਦਾ
ਜਿੰਨ੍ਹਾਂ ਉੱਤੇ ਝੜੀਆਂ ਰਾਤਾਂ!!

ਇੱਕ ਦੂਜੇ ਦੀਆਂ ਰਮਜ਼ਾਂ ਬੁੱਝਦੇ
ਆਸ਼ਕ ਚੋਰਾਂ ਫੜੀਆਂ ਰਾਤਾਂ!!

ਕਿੱਡੇ ਉਹਲੇ ਸਾਭੀਂ ਫਿਰਦੀਆਂ
ਵਾਹ !ਕਾਦਰ ਦੀਆ ਘੜੀਆਂ ਰਾਤਾਂ!!

ਕਾਗਜ ਦੀ ਮੈ ਕੂਲ਼ੀ ਹਿੱਕ ਤੇ
ਲਿਖੀਆਂ ਰਾਤਾਂ ਪੜ੍ਹੀਆਂ ਰਾਤਾਂ!!

ਬੇਸਬਰੀ ਨਾਲ ਆਸ਼ਕ ਡੀਕਣ
ਅੰਗ ਅੰਗ ਨੂੰ ਨੇ ਚੜ੍ਹੀਆਂ ਰਾਤਾਂ !!

‘ਪਾਲੀ’ ਛੇਤੀ ਕਿਓਂ ਨੀ ਢਲਦੇ
ਫੇਰ ਦਿਨਾਂ ਨਾਲ ਲੜੀਆ ਰਾਤਾਂ!!

ਹਰਪਾਲ ‘ਪਾਲੀ’
ਮਾਨਸਾ
9914072086

print
Share Button
Print Friendly, PDF & Email

Leave a Reply

Your email address will not be published. Required fields are marked *