ਕੈਪਟਨ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਭਿੰਡਰਾਵਾਲੇ ਦਾ ਜਨਮ ਦਿਹਾੜਾ ਮਨਾਇਆ

ss1

ਕੈਪਟਨ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਭਿੰਡਰਾਵਾਲੇ ਦਾ ਜਨਮ ਦਿਹਾੜਾ ਮਨਾਇਆ

ਰਾਮਪੁਰਾ ਫੂਲ , 12 ਫਰਵਰੀ (ਦਲਜੀਤ ਸਿੰਘ ਸਿਧਾਣਾ) ਇਥੋ ਨੇੜਲੇ ਪਿੰਡ ਮਹਿਰਾਜ ਜੋ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦਾ ਪਿੰਡ ਹੈ, ਵਿਖੇ 20 ਵੀ ਸਦੀ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦਾ ਜਨਮ ਦਿਹਾੜਾਮਨਾਇਆਂ ਗਿਆ। ਇਸ ਮੌਕੇ ਗੁਰਦੁਆਰਾ ਫਲਾਹੀਆ ਵਾਲਾ ਦੀ ਸਮੂੰਹ ਪ੍ਰਬੰਧਕ ਕਮੇਟੀ ਨੇ ਮਹਿਰਾਜ ਕਾਲਜ ਰੋਡ ਦੀਆਂ ਕੈਚੀਆਂ ਤੇ ਚਾਹ ਅਤੇ ਪਕੌੜਿਆਂ ਦਾ ਲੰਗਰ ਲਾ ਕੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦਾ ਜਨਮ ਦਿਹਾੜਾਂ ਮਨਾਇਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਸਮੁੱੱਚੀ ਸਿੱਖ ਕੌਮ ਨੂੰ ਸੰਤਾਂ ਦੀ ਮਹਾਨ ਕੁਰਬਾਨੀ ਨੂੰ ਭੁੱੱਲਣਾ ਨਹੀ ਚਾਹੀਦਾ ਕਿਉਕਿ ਭਿੰਡਰਾਵਾਲੇ ਨੇ ਦਿੱਲੀ ਹਕੂਮਤ ਨਾਲ ਟੱਕਰ ਲੈੈੈਕੇ ਸਮੁੱੱਚੀ ਸਿੱਖ ਕੌਮ ਦੀ ਨਸਲਕੁਸ਼ੀ ਹੋਣ ਤੋ ਬਚਾ ਲਈ ਤੇ ਕਹਿਣੀ ਤੇ ਕਰਨੀ ਦੇ ਪੂੂਰੇ ਸੰਤਾਂ ਨੇ ਆਪਣੀ ਸਹੀਦੀ ਦੇ ਕੇੇ ਹਿੰਦ ਹਕੂਮਤ ਦੇ ਇਰਾਦੇ ਨਾਕਾਮ ਕਰ ਦਿੱਤੇ। ਇਸ ਲਈ ਸਾਡਾ ਸਾਰਿਆਂ ਦਾ ਫਰਜ ਬਣਦਾ ਕੇ ਉਹਨਾਂ ਦੀ ਮਹਾਨ ਤੇ ਲਾਸਾਨੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਉਹਨਾਂ ਦਾ ਸਹੀਦੀ ਤੇ ਜਨਮ ਦਿਹਾੜਾਂ ਸਮੁੱਚੇ ਵਿਸਵ ਪੱਧਰ ਤੇ ਮਨਾਇਆ ਜਾਵੇ।

print
Share Button
Print Friendly, PDF & Email

Leave a Reply

Your email address will not be published. Required fields are marked *