” ਹਨੇਰੇ “

ss1

 ” ਹਨੇਰੇ “

ਅੱਜ ਕਲ ਦਿਨ ਨੀ ਚੜਦਾ, ਹਨੇਰੇ ਪਾਲੇ ਨੇ ,

ਔਰਤ ਦੀ ਕੁੱਖੋਂ ਜਨਮ ਲੈ ਕੇ ਕਰਦੇ ਕੇਰਾ ਨੇ ।।
ਅੱਜ ਜੇ ਤੁਹਾਡੇ ਘਰ ਮਾਂ ਜਾਈ ਕੋਈ ਭੈਣ ਨੀ ,
ਕੱਲ੍ਹ ਨੂੰ ਤੁਹਾਡੇ ਘਰ ਧੀ ਤਾਂ ਜਰੂਰ ਜੰਮਣੀ ਏ ।।
ਫਿਰ ਉਸਦਾ ਵੀ ਬਲੱਤਕਾਰ ਕਤਲ ਹੋਵੇਗਾ ,
ਫਿਰ ਧੀ ਦੇ ਦਰਦਾਂ ਦੀ ਪੀੜ ਚੇਤੇ ਆਵੇਗੀ ।।
ਸਾਨੂੰ ਜਨਮ ਦੇਣ  ਵਾਲੀ ਸਾਡੀ ਇੱਕੋ ਹੈ ਮਾਂ,
ਮੇਰੇ ਨਾਲ ਫਰਕ ਕਿਉਂ ਮੈ ਤੇਰੀ ਟਾਹਣੀ ਮਾਂ ।।
ਮੇਰਾ ਦਿਲ ਕੰਬ ਉਠਿਆ ਖਬਰ ਜਦੋਂ ਸਾਰੀ,
ਕਿਵੇਂ ਸੀ ਮਾਂ ਧੀ ਦੀ ਨਿਕਲੀ ਜਾਨ ਵਿਚਾਰੀ।।
ਨਾਂ ਮੂਰਖ ਬਣੋ ਕਿਸੇ ਦੀ ਜਿੰਦਗੀ ਨਾ ਉਜਾੜੋ,
ਜੇ ਕੋਈ ਗਿਲਾ ਸਿਕਵਾਂ ਤਾ ਬੈਠ ਹੈ ਵਿਚਾਰੋ ।।
ਦੁਨੀਆ ਧੀਆਂ ਜੰਮਣ ਤੋਂ ਕਦੇ ਨਹੀ ਡਰਦੀ ਏ ,
“ਹਾਕਮ ਮੀਤ”ਧੀਆਂ ਦੀ ਕਿਸਮਤ ਤੋ ਮਰਦੀ ਏ।।
ਹਾਕਮ ਸਿੰਘ ਮੀਤ 
 (ਮੰਡੀਗੋਬਿੰਦਗੜ੍ਹ )
print
Share Button
Print Friendly, PDF & Email