ਟਰੂਡੋ ਨੂੰ ਸਿਰੋਪਾਓ ਦੇ ਕੇ ਸਨਮਾਨਤ ਕਰੇਗਾ ਅਕਾਲੀ ਦਲ

ss1

ਟਰੂਡੋ ਨੂੰ ਸਿਰੋਪਾਓ ਦੇ ਕੇ ਸਨਮਾਨਤ ਕਰੇਗਾ ਅਕਾਲੀ ਦਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਜਾਵੇਗਾ। ਸੁਖਬੀਰ ਬਾਦਲ ਨੇ ਇਹ ਐਲਾਨ ਅੱਜ ਇੱਥੇ ਪੱਤਰਕਾਰਾਂ ਨਾਲ ਕੀਤੀ ਮਿਲਣੀ ਦੌਰਾਨ ਕੀਤਾ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਟਰੂਡੋ ਦਾ ਸਤਿਕਾਰ ਕਰਦੇ ਹਾਂ ਤੇ ਧੰਨਵਾਦ ਕਰਦੇ ਹਾਂ ਕਿ ਉਨ੍ਹਾਂ ਆਪਣੀ ਵਜ਼ਾਰਤ ਵਿੱਚ ਇੰਨੇ ਸਿੱਖਾਂ ਨੂੰ ਥਾਂ ਦਿੱਤੀ ਹੈ। ਇਸੇ ਲਈ ਅਕਾਲੀ ਦਲ ਉਨ੍ਹਾਂ ਦਾ ਸਨਮਾਨ ਕਰੇਗਾ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ 16 ਫਰਵਰੀ ਤੋਂ ਆਪਣੇ ਭਾਰਤ ਦੌਰੇ ‘ਤੇ ਆਉਣਗੇ। ਉਨ੍ਹਾਂ ਦੀ ਯੋਜਨਾ ਪੰਜਾਬ ਵਿੱਚ ਹਰਿਮੰਦਰ ਸਾਹਿਬ ਆਉਣ ਦੀ ਵੀ ਹੈ। ਸੁਖਬੀਰ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਟਰੂਡੋ ਦਾ ਸਵਾਗਤ ਕਰਨ ਦੀ ਗੱਲ ਕਹਿ ਚੁੱਕੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *