ਅਮਰੀਕਾ ਨੇ ਯਮਨ ਵਿੱਚ ਕੀਤਾ ਡ੍ਰੋਨ ਹਮਲਾ, 4 ਵਿਅਕਤੀਆਂ ਦੀ ਮੌਤ

ss1

ਅਮਰੀਕਾ ਨੇ ਯਮਨ ਵਿੱਚ ਕੀਤਾ ਡ੍ਰੋਨ ਹਮਲਾ, 4 ਵਿਅਕਤੀਆਂ ਦੀ ਮੌਤ

ਵਾਸ਼ਿੰਗਟਨ, 8 ਫਰਵਰੀ: ਅਮਰੀਕਾ ਨੇ ਯਮਨ ਦੇ ਕੇਂਦਰੀ ਸੂਬੇ ਅਲ ਬਾਇਦਾ ਵਿੱਚ ਡਰੋਨ ਹਮਲੇ ਕੀਤੇ ਜਿਸ ਵਿੱਚ ਅਲ ਕਾਇਦਾ ਦੇ ਚਾਰ ਅੱਤਵਾਦੀ ਮਾਰੇ ਗਏ ਹਨ| ਮੀਡੀਆ ਰਿਪੋਰਟਾਂ ਮੁਤਾਬਕ ਇਕ ਸਥਾਨਕ ਅਧਿਕਾਰੀ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਅੱਤਵਾਦੀਆਂ ਦੇ ਟਿਕਾਣੇ ਨੂੰ ਨਿਸ਼ਾਨਾ ਬਣਾ ਕੇ ਬੀਤੇ ਦਿਨੀਂ ਅਮਰੀਕਾ ਨੇ ਡਰੋਨ ਹਮਲੇ ਕੀਤੇ ਹਨ| ਇਸ ਹਮਲੇ ਵਿੱਚ ਅਲ ਕਾਇਦਾ ਦੇ 4 ਅੱਤਵਾਦੀ ਮਾਰੇ ਗਏ ਹਨ| ਸਥਾਨਕ ਸੁਰੱਖਿਆ ਸੂਤਰਾਂ ਮੁਤਾਬਕ ਅਮਰੀਕਾ ਨੇ ਕਈ ਹਮਲੇ ਕੀਤੇ ਹਨ, ਜਿਸ ਵਿੱਚ 4 ਅੱਤਵਾਦੀ ਮਾਰੇ ਗਏ ਹਨ ਜਦ ਕਿ ਬਾਕੀ ਭੱਜਣ ਵਿੱਚ ਸਫਲ ਰਹੇ ਹਨ| ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਮਗਰੋਂ ਯਮਨ ਦੇ ਵੱਖ-ਵੱਖ ਸੂਬਿਆਂ ਵਿੱਚ ਅਲ ਕਾਇਦਾ ਦੇ ਖਿਲਾਫ ਮੁਹਿੰਮਾਂ ਵਿੱਚ ਤੇਜ਼ੀ ਆਈ ਹੈ| ਅਮਰੀਕਾ ਅੱਤਵਾਦੀਆਂ ਦੀਆਂ ਸਾਜਸ਼ਾਂ ਨੂੰ ਨਾਕਾਮਯਾਬ ਕਰਨ ਲਈ ਉਨ੍ਹਾਂ ਦੇ ਟਿਕਾਣਿਆਂ ਤੇ ਲਗਾਤਾਰ ਹਮਲੇ ਕਰ ਰਿਹਾ ਹੈ|

print
Share Button
Print Friendly, PDF & Email

Leave a Reply

Your email address will not be published. Required fields are marked *