ਲੁਧਿਆਣਾ ਨਗਰ ਨਿਗਮ ਚੋਣਾਂ ਲਈ ‘ਆਪ’ ਵਲੋਂ 31 ਉਮੀਦਵਾਰਾਂ ਦਾ ਐਲਾਨ

ss1

ਲੁਧਿਆਣਾ ਨਗਰ ਨਿਗਮ ਚੋਣਾਂ ਲਈ ‘ਆਪ’ ਵਲੋਂ 31 ਉਮੀਦਵਾਰਾਂ ਦਾ ਐਲਾਨ

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਲੁਧਿਆਣਾ ਨਗਰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਸੂਬਾ ਸਹਿ-ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਵਲੋਂ ਅੱਜ 31 ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਆਮ ਆਦਮੀ ਪਾਰਟੀ ਲੁਧਿਆਣਾ ਨਗਰ ਨਿਗਮ ਚੋਣਾਂ ਆਪਣੀ ਸਿਆਸੀ ਭਾਈਵਾਲ ਲੋਕ ਇਨਸਾਫ ਪਾਰਟੀ ਨਾਲ ਮਿਲ ਕੇ ਲੜ ਰਹੀ ਹੈ। ਆਪ’ ਵਲੋਂ ਜਾਰੀ ਸੂਚੀ ਅਨੁਸਾਰ ਵਿਧਾਨ ਸਭਾ ਹਲਕਾ ਲੁਧਿਆਣਾ (ਵੈਸਟ) ਦੇ ਵਾਰਡ ਨੰਬਰ 65 ਤੋਂ ਮਮਤਾ ਕੌਰ ਵਧਾਰਾ, ਵਾਰਡ ਨੰਬਰ 66 ਪ੍ਰੋ. ਕੋਮਲ ਗੁਰਨੂਰ ਸਿੰਘ, ਵਾਰਡ ਨੰਬਰ 68 ਤੋਂ ਨੀਰੂ ਚੰਦੇਲੀਆ, ਵਾਰਡ ਨੰਬਰ 70 ਤੋਂ ਜੇ.ਐਸ. ਘੁਮਣ, ਵਾਰਡ ਨੰਬਰ 71 ਤੋਂ ਦਰਸ਼ਨ ਕੌਰ ਗਿੱਲ, ਵਾਰਡ ਨੰਬਰ 72 ਤੋਂ ਪਵਨਦੀਪ ਸਿੰਘ ਸਹਿਗਲ, ਵਾਰਡ ਨੰਬਰ 74 ਤੋਂ ਪਰਮਵੀਰ ਸਿੰਘ ਅਟਵਾਲ, ਵਾਰਡ ਨੰਬਰ 77 ਤੋਂ ਬਲਜੀਤ ਕੌਰ, ਵਾਰਡ ਨੰਬਰ 78 ਤੋਂ ਦੇਵੀ ਚੰਦ ਚੌਟਾਲਾ, ਵਾਰਡ ਨੰਬਰ 80 ਤੋਂ ਸੋਨੂੰ ਕਲਿਆਣ, ਵਾਰਡ ਨੰਬਰ 81 ਤੋਂ ਰਾਜ ਰਾਣੀ ਚੋਪੜਾ ਅਤੇ ਵਾਰਡ ਨੰਬਰ 82 ਤੋਂ ਸੁਨੀਲ ਪੁਰੀ ਸ਼ਮੀ ਨੂੰ ‘ਆਪ’ ਅਤੇ ਲੋਕ ਇਨਸਾਫ ਪਾਰਟੀ ਦਾ ਸਾਂਝਾ ਉਮੀਦਵਾਰ ਐਲਾਨਿਆ ਗਿਆ ਹੈ।

ਇਸੇ ਤਰਾਂ ਵਿਧਾਨ ਸਭਾ ਹਲਕਾ ਲੁਧਿਆਣਾ (ਈਸਟ) ਦੇ ਵਾਰਡ ਨੰਬਰ 2 ਤੋਂ ਭਹਿਰਾਜ ਸਿੰਘ, ਵਾਰਡ ਨੰਬਰ 4 ਤੋਂ ਗੁਲਾਬ ਸਿੰਘ ਗੌਤਮ, ਵਾਰਡ ਨੰਬਰ 5 ਤੋਂ ਬਲਵਿੰਦਰ ਕੌਰ ਰਾਠੌਰ, ਵਾਰਡ ਨੰਬਰ 6 ਤੋਂ ਧਰਮਿੰਦਰ ਸਿੰਘ ਫੌਜੀ, ਵਾਰਡ ਨੰਬਰ 9 ਤੋਂ ਦਵਿੰਦਰ ਕੌਰ ਛਾਬੜਾ, ਵਾਰਡ ਨੰਬਰ 10 ਤੋਂ ਰਾਕੇਸ਼ ਕੁਮਾਰ ਸਪਰਾ, ਵਾਰਡ ਨੰਬਰ 11 ਤੋਂ ਬਲਵਿੰਦਰ ਕੌਰ ਗਰੇਵਾਲ ਸੂਚੀ ਤਿਆਰ ਕੀਤੀ ਹੈ। ਉਨਾਂ ਦੱਸਿਆ ਕਿ ਛੇਤੀ ਹੀ ਬਾਕੀ ਰਹਿੰਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਨਗਰ ਨਿਗਮ ਲੁਧਿਆਣਾ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦਾ ਗਠਜੋੜ ਹੂੰਝਾ ਫੇਰ ਜਿੱਤ ਹਾਸਿਲ ਕਰੇਗਾ।

print
Share Button
Print Friendly, PDF & Email

Leave a Reply

Your email address will not be published. Required fields are marked *