ਸੁਪਨਾ

ss1

ਸੁਪਨਾ

ਸਾਹ ਸੂਤੇ ਗਏ ਬੀਤ ਗਈ ਸੀ ਮੈ ਮਰਗੀ ਸੀ ਕੇਰਾਂ
ਨੈਣ ਵਿੱਚੋ ਖੁਰਨ ਸੀ ਲੱਗੇ ਸੁਫ਼ਨੇ ਕੱਢਦੇ ਲੇਰਾਂ
ਮੋਈਆ ਪੈੜਾ ਲੱਭਦੀ ਲੱਭਦੀ ਧੂੜਾ ਵਿੱਚ ਗੁਆਚੀ
ਪਿੰਡੇਂ ਤੇ ਸੀ ਉੱਗ ਆਈਆਂ ਜਦ ਮੇਰੇ ਚੀਸਾਂ ਢੇਰਾਂ
ਹਿ਼ਜ਼ਰ ਦੇ ਸੇਕਾਂ ਦੀ ਵਲਗਣ ਵਿੱਚ ਸਾਹ ਸੀ ਮੇਰੇ ਸੌ ਗੇ
ਗਸ ਖਾਦੀਂ ਸੀ ਤੁਰਦੀ ਨੂੰ ਜਦ ਪੈਦੀਆਂ ਸੀ ਮੈਨੂੰ ਘੇਰਾਂ
ਓਦੋਂ ਮੇਰੇ ਮਾਰੂਥਲ ਵਿੱਚ ਇੱਕ ਫੁੱਲ ਬਦਾਮੀਂ ਟਹਿਕਿਆ
ਮਲਕੇ ਮਲਕੇ ਮੇਰੀਆ ਲਿਪੀਆ ਮਹਿਕਾਂ ਨਾਲ ਤਰੇੜਾਂ
ਮੋਹ ਨਾਂ ਰਮੀਆਂ ਹੋਈਆ ਲੱਗੀਆਂ ਪੈਣ ਫੁਹਾਰਾਂ
ਕੱਕੇ ਰੇਤੇ ਭਿਜਗੇ ਮੀਂਹ ਵਿੱਚ ਜਦੋ ਬਹੁੜੀਆ ਮੇਹਰਾਂ
ਧਰਤ ਨਗਰ ਤੇ ਮੋੜ ਲਿਆਇਆਂ ਇੱਕ ਸੁਫਨਾਂ ਸੁਰਮਈ
ਹਰਦਮ ਰੱਖਦੀ ਨੈਣਾਂ ਮੂਹਰੇ ਪਲ ਨਾ ਨਜ਼ਰਾ ਫੇਰਾਂ!!

ਹਰਪਾਲ ਪਾਲੀ ਮਾਨਸਾ
9914072086

print
Share Button
Print Friendly, PDF & Email

Leave a Reply

Your email address will not be published. Required fields are marked *