ਰਾਮ ਰਹੀਮ ਦਾ ‘ਸਿਆਸੀ-ਹੈੱਡ’ ਗ੍ਰਿਫ਼ਤਾਰ

ss1

ਰਾਮ ਰਹੀਮ ਦਾ ‘ਸਿਆਸੀ-ਹੈੱਡ’ ਗ੍ਰਿਫ਼ਤਾਰ

ਪੰਚਕੂਲਾ ਹਿੰਸਾ ਮਾਮਲਾ: ਰਾਮ ਰਹੀਮ ਦਾ 'ਸਿਆਸੀ-ਹੈੱਡ' ਗ੍ਰਿਫ਼ਤਾਰਪੰਚਕੂਲਾ ਹਿੰਸਾ ਮਾਮਲੇ ‘ਚ ਪੁਲਿਸ ਨੇ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਸਾਬਕਾ ਇੰਚਾਰਜ ਰਾਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਰਾਮ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਚਾਰ ਦਿਨਾਂ ਦਾ ਰਿਮਾਂਡ ਵੀ ਹਾਸਲ ਕਰ ਲਿਆ ਹੈ। ਰਾਮ ਸਿੰਘ ਬੀਤੇ ਸਾਲ 25 ਅਗਸਤ ਨੂੰ ਪੰਚਕੂਲਾ ‘ਚ ਹੋਏ ਦੰਗਿਆਂ ਵੇਲੇ ਇੱਥੇ ਹੀ ਮੌਜੂਦ ਸੀ।

ਪੁਲਿਸ ਦਾ ਦਾਅਵਾ ਹੈ ਕਿ ਰਾਮ ਸਿੰਘ ਇਸ ਤੋਂ ਪਹਿਲਾਂ ਜਦੋਂ ਡੇਰੇ ਅੰਦਰ ਦੰਗੇ ਭੜਕਾਉਣ ਦੀ ਸਾਜਿਸ਼ ਰਚਣ ਲਈ ਮੀਟਿੰਗ ‘ਚ ਵੀ ਮੌਜੂਦ ਸੀ। ਰਾਮ ਸਿੰਘ ਡੇਰੇ ਦੇ ਪੁਲੀਟੀਕਲ ਵਿੰਗ ਦਾ ਇੰਚਾਰਜ ਰਹਿ ਚੁੱਕਾ ਹੈ। ਪੁਲਿਸ ਨੇ ਉਸ ਨੂੰ ਬਰਨਾਲਾ ਤੋਂ ਕਾਬੂ ਕੀਤਾ ਹੈ।

ਡੇਰਾ ਸਿਰਸਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਪੰਚਕੂਲਾ ‘ਚ ਦੰਗੇ ਭੜਕੇ ਸਨ। ਪੁਲਿਸ ਇਸ ਮਾਮਲੇ ਵਿੱਚ ਕਈ ਗ੍ਰਿਫਤਾਰੀਆਂ ਕਰ ਚੁੱਕੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *