ਮਜ਼ਬੂਰੀ

ss1

ਮਜ਼ਬੂਰੀ

ਮਹਿਕਮੇ ਦੇ ਮਟੀਰੀਅਲ ਨੂੰ ਬਲਾਕਾਂ ਦੇ ਵਿੱਚ ਪਹੁੰਚਾਉਣ ਦੇ ਲਈ ਸਰਕਾਰੀ ਕਰਮਚਾਰੀ ਜਿਲ੍ਹਾ ਪੱਧਰ ਤੇ ਪਹੁੰਚੇ ਹੋਏ ਸੀ।ਇਹ ਸਮਾਨ ਨੂੰ ਪ੍ਰਾਪਤ ਕਰਨ ਦਾ ਕਾਰਜ ਲਗਭਗ ਖਤਮ ਹੀ ਸੀ ਕਿ ਅਚਾਨਕ ਵਿਭਾਗ ਦੀ ਮੁਖੀ ਉੱਥੇ ਪਹੁੰਚ ਗਈ।ਕਰਮਚਾਰੀਆਂ ਨੈ ਸੋਚਿਆਂ ਕਿ ਉਹਨਾਂ ਨੂੰ ਲਗਨ ਦੇ ਨਾਲ ਕੰਮ ਕਰਦੇ ਦੇਖ ਕੇ ਸ਼ਾਬਾਸ਼ੀ ਜਰੂਰ ਮਿਲੇਗੀ।ਪਰ ਉਸ ਮਹਿਲਾ ਮੁਖੀ ਨੇ ਅੱਗ ਬਬੂਲੇ ਹੁੰਦੇ ਹੋਏ ਕਿਹਾ ਕਿ ਆਹ, ਏਨਾ ਗੰਦ ਕਿਉਂ ਪਾਇਆ ? ਇਸਨੂੰ ਕੌਣ ਚੱਕੂ ? ਮੇਰਾ ਸਫਾyਈ ਕਰਮਚਾਰੀ ਤਾਂ ਬੜਾ ਔਖਾ ਹੋਵੇਗਾ।ਉਹਨਾਂ ਵਿੱਚੋਂ ਇੱਕ ਸਿਆਣੇ ਕਰਮਚਾਰੀ ਨੇ ਕਿਹਾ ਕਿ ਤੁਸੀ ਬਿਲਕੁਲ ਚਿੰਤਾ ਨਾ ਕਰੋ।ਅਸੀਂ ਝਾੜੂ ਲਗਾ ਦਿੰਦੇ ਹਾਂ।ਇਹ ਕਹਿ ਕੇ ਉਹ ਝਾੜੂ ਚੁੱਕ ਕੇ ਸਫ਼ਾਈ ਕਰਨ ਲੱਗ ਗਏ।ਮਹਿਲਾ ਮੁਖੀ ਦੇ ਚਿਹਰੇ ਤੋਂ ਹੁਣ ਗੁੱਸੇ ਦੀ ਥਾਂ ਤੇ ਮੁਸਕੁਰਾਹਟ ਝਲਕ ਰਹੀ ਸੀ ਜਿਸ ਤਰ੍ਹਾਂ ਉਸਨੇ ਕੋਈ ਜੰਗ ਜਿੱਤ ਲਈ ਹੋਵੇ।ਮਹਿਲਾ ਮੁਖੀ ਖੁਸ਼ ਸੀ ਕਿ ਸਫ਼ਾਈ ਕਰਵਾਉਂਣ ਦੇ ਲਈ ਹੁਣ ਉਸਨੂੰ ਆਪਣੇ ਸਫਾyਈ ਕਰਮਚਾਰੀ ਨੂੰ ਨਹੀਂ ਕਹਿਣਾ ਪਵੇਗਾ।ਬਾਕੀ ਕਰਮਚਾਰੀ ਉਸਦੀ ਮਜ਼ਬੂਰੀ ਨੂੰ ਸਮਝਦੇ ਹੋਏ ਉਸ ਵੱਲ ਹੈਰਾਨੀ ਨਾਲ ਤੱਕ ਰਹੇ ਸਨ।

ਚਮਨਦੀਪ ਸ਼ਰਮਾ, ਮਹਾਰਾਜਾ ਯਾਦਵਿੰਦਰਾ ਇਨਕਲੇਵ
ਨਾਭਾ ਰੋਡ, ਪਟਿਆਲਾ।
ਸੰਪਰਕ ਨੰਬਰ 95010 33005

print
Share Button
Print Friendly, PDF & Email