ਜਿ਼ੰਦਗੀ

ss1

ਜਿ਼ੰਦਗੀ

ਰਿਸਦੇ ਫੱਟ ਹਜ਼ਾਰਾਂ ਏਥੇ
ਕੋਈ ਨਾ ਲੈਦਾਂ ਸਾਰਾਂ ਏਥੇ,
ਅੰਦਰੋਂ ਖੋਟੇ ਬਾਹਰੋਂ ਸੋਹਣੇ
ਆਪਣੇ ਮਾਰਨ ਮਾਰਾਂ ਏਥੇ,
ਬਹਿ ਬੁੱਕਲ ‘ਚ ਦਗਾ ਕਮਾਉਦੇ
ਭੇਸ ਬਦਲ ਲਏ ਯਾਰਾਂ ਏਥੇ,
ਕੌਣ ਚੜ੍ਹਾਈ ਕਿਸੇ ਦੀ ਜਰਦਾਂ
ਖਾਣ ਦੇਖ ਤਰੱਕੀ ਖਾਰਾਂ ਏਥੇ,
ਦੁੱਖਾਂ ਦਾ ਨਾ ਕੋਈ ਦਰਦੀ ਬਣਦਾ
ਆਉਂਣ ਖੁਸੀਆਂ ਦੇ ਵਿੱਚ ਡਾਰਾਂ ਏਥੇ,
ਮਤਲਬ ਦੇ ਹੁਣ ਰਿਸ਼ਤੇ ਰਹਿ ਗਏ
ਨਾ ਜੁੜਨ ਦਿਲਾਂ ਦੀਆਂ ਤਾਰਾਂ ਏਥੇ,
ਕਿੱਥੋਂ ਹੱਕ ਸਲਾਮਤ ਮਿਲਣੇ
ਲੁੱਟਣ ਲੱਗੀਆਂ ਨੇ ਸਰਕਾਰਾਂ ਏਥੇ,
ਸੱਚ ਤਾਂ ਰੱਖ ਤਾਂ ਖੂੰਜੇ ਲਾ ਕੇ
ਝੂਠ ਵਿਕਦਾ ਵਿੱਚ ਬਜ਼ਾਰਾਂ ਏਥੇ,
ਸਿੱਖ ‘ਆਲੀਕੇ’ ਸਬਰ ਚ’ ਰਹਿਣਾ
ਜ਼ਿੰਦਗੀ ਮਿਲਦੀ ਨਈ ਦੁਬਾਰਾ ਏਥੇ,

ਬਲਜਿੰਦਰ ਆਲੀਕੇ
9464562678

print
Share Button
Print Friendly, PDF & Email

Leave a Reply

Your email address will not be published. Required fields are marked *