ਸੋਚ

ss1

ਸੋਚ

ਸਮਾਜ ਨੂੰ ਉਸ ਵਿੱਚ ਰਹਿਣ ਵਾਲੇ ਬਹੁ ਗਿਣਤੀ ਲੋਕ ਕਦੇ ਤਬਾਹ ਨਹੀਂ ਕਰਦੇ।ਕੁਝ ਇੱਕ ਲੋਕ ਸਮਾਜ ਵਿੱਚ ਅਜਿਹੇ ਹੁੰਦੇ ਹਨ ਜੋ ਪਰਿਵਾਰਾਂ ਤੇ ਸਮਾਜ ਨੂੰ ਤਬਾਹ ਕਰਨ ਦਾ ਕੰਮ ਕਰਦੇ ਹਨ।ਜਿਵੇਂ ਦੀ ਸੋਚ ਤੇ ਬਿਰਤੀ ਹੋਵੇਗੀ, ਉਵੇਂ ਦੇ ਲੋਕ ਇਕੱਠੇ ਹੋ ਜਾਂਦੇ ਹਨ।ਉਹ ਆਪਣੇ ਆਪ ਵਿੱਚ ਸ਼ਕਤੀਸ਼ਾਲੀ ਸੰਸਥਾਵਾਂ ਬਣ ਜਾਂਦੀਆਂ ਹਨ।ਏਹ ਹੀ ਉਹ ਲੋਕ ਹੁੰਦੇ ਹਨ ਜੋ ਤਬਾਹੀ ਦਾ ਕਾਰਣ ਬਣਦੇ ਹਨ।ਏਹ ਲੋਕ ਦਫ਼ਤਰਾਂ ਤੇ ਸਮਾਜ ਵਿੱਚ ਤੁਹਾਨੂੰ ਗਤੀਵਿਧੀਆਂ ਕਰਦੇ ਮਿਲ ਜਾਣਗੇ।ਇਸ ਵਿੱਚ ਰਿਸ਼ਵਤ ਤੇ ਭ੍ਰਿਸ਼ਟਾਚਾਰ ਪ੍ਰਮੁਖ ਹਨ।ਭ੍ਰਿਸ਼ਟਾਚਾਰ ਤੇ ਰਿਸ਼ਵਤ ਹਰ ਗਲਤ ਕੰਮ ਦੀ ਜਨਨੀ ਹੈ।ਜਦੋਂ ਪੈਸੇ ਦੇ ਜੋਰ ਨਾਲ ਗਲਤ ਕੰਮ ਨੂੰ ਠੀਕ ਤੇ ਠੀਕ ਨੂੰ ਗਲਤ ਬਣਾ ਦਿੱਤਾ ਜਾਵੇ, ਸੱਚੇ ਨੂੰ ਝੂਠਾ ਤੇ ਝੂਠੇ ਨੂੰ ਸੱਚਾ ਸਾਬਤ ਕਰ ਦਿੱਤਾ ਜਾਵੇ,ਅਦਾਲਤਾਂ ਨੂੰ ਗਲਤ ਸਬੂਤਾਂ ਦੇ ਆਧਾਰ ਤੇ ਗੁੰਮਰਾਹ ਕੀਤਾ ਜਾ ਰਿਹਾ ਹੋਵੇ ਤੇ ਪੈਸੇ ਦੀ ਖਾਤਿਰ ਜ਼ਮੀਰ ਵੇਚਣ ਤੋਂ ਵੀ ਗੁਰੇਜ਼ ਨਾ ਕੀਤਾ ਜਾਵੇ ਤਾਂ ਤਬਾਹੀ ਤੋਂ ਨਾ ਪਰਿਵਾਰ ਬਚ ਸਕਦੇ ਹਨ ਨਾ ਸਮਾਜ ਤੇ ਨਾ ਦੇਸ਼।ਹਰ ਉਹ ਬੰਦਾ ਜੋ ਰਿਸ਼ਵਤ ਲੈਂਦਾ ਹੈ ਤੇ ਭ੍ਰਿਸ਼ਟਾਚਾਰ ਦਾ ਹਿੱਸਾ ਹੈ ਉਹ ਦੇਸ਼ਧ੍ਰੋਹੀ ਹੈ।ਸ਼ਹੀਦ ਭਗਤ ਸਿੰਘ ਨੇ ਲਿਖਿਆ ਹੈ,”ਸਮਾਜ ਦੇ ਦੁਸ਼ਮਣ ਵਿਅਕਤੀ ਨਹੀਂ, ਸਗੋਂ ਉਹ ਸੰਸਥਾਵਾਂ ਹੁੰਦੀਆਂ ਹਨ,ਜੋ ਲੁੱਟ ਦੇ ਤੰਤਰ ਨੂੰ ਬਣਾਈ ਰੱਖਣ ਤੇ ਚਲਾਈ ਰੱਖਣ ਵਿੱਚ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਹਿੱਸੇਦਾਰ ਹੁੰਦੀਆਂ ਹਨ।”
ਪ੍ਰਭਜੋਤ ਕੌਰ ਢਿੱਲੋਂ, ਮੁਹਾਲੀ
9815030221
print
Share Button
Print Friendly, PDF & Email