ਮਨੁੱਖਤਾ ਨੂੰ ਇਕ ਲੜੀ ਚ ਪਰੋਣ ਤੇ ਸੰਘਰਸਵਾਦੀ ਜੀਵਨ ਦੇ ਹਾਮੀ ਸਨ ਸਤਿਗੁਰੂ ਰਵਿਦਾਸ ਜੀ-ਜਗਤਪੁਰ

ss1

ਬਹੁਤ ਜਨਮ ਬਿਛੁਰੇ ਥੇ ਮਾਧਉ ਇਹ ਜਨਮੁ ਤੁਮ੍ਰਹਾਰੇ ਲੇਖੇ।।
ਕਹਿ ਰਵਿਦਾਸ ਆਸ ਲਾਗਿ ਜੀਵਉ ਚਿਰ ਭਇਓ ਦਰਸਨੁ ਦੇਖੇ।।
ਮਨੁੱਖਤਾ ਨੂੰ ਇਕ ਲੜੀ ਚ ਪਰੋਣ ਤੇ ਸੰਘਰਸਵਾਦੀ ਜੀਵਨ ਦੇ ਹਾਮੀ ਸਨ ਸਤਿਗੁਰੂ ਰਵਿਦਾਸ ਜੀ-ਜਗਤਪੁਰ
ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਵਲੋ ਦੇਸ਼-ਵਿਦੇਸ਼ ਚ ਵਸਦੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਆਗਮਨ ਪੁਰਬ ਦੀਆਂ ਲੱਖ-ਲੱਖ ਮੁਬਾਰਕਾਂ

ਰੋਮ (ਇਟਲੀ) 30 ਜਨਵਰੀ/ ਟੇਕ ਚੰਦ ਜਗਤਪੁਰ: ਸ੍ਰੋਮਣੀ ਸੰਤ, ਸਤਿਗੁਰੂ ਧੰਨ-ਧੰਨ ਰਵਿਦਾਸ ਮਹਾਰਾਜ ਜੀ ਦਾ ਪੂਰਾ ਜੀਵਨ ਮਨੁਖਤਾ ਦੀ ਭਲਾਈ ਹਿੱਤ ਸਮਰਪਿਤ ਸੀ।ਉਨ੍ਹਾਂ ਜਿਥੇ ਆਪਣੀ ਅਮ੍ਰਿਤ ਪਵਿਤਰ ਬਾਣੀ ਨਾਲ ਅਗਿਆਨਤਾ ਚ ਫਸੀ ਲੋਕਾਈ ਨੂੰ ਸਿੱਧੇ ਰਾਹ ਪਾਇਆ,ਉਥੇ ਉਨ੍ਹਾਂ ਆਪਣੇ ਇਨਕਲਾਬੀ ਕਦਮਾਂ ਰਾਹੀ ਚਾਰ -ਚੁਫੇਰੇ ਪਸਰੇ ਜਾਤ-ਪਾਤ,ਊਚ-ਨੀਚ,ਅਤੇ ਛੂਆ-ਛਾਤ ਦੇ ਕਾਲੇ ਹਨੇਰੇ ਨੂੰ ਦੂਰ ਕਰਕੇ ਲੋਕਾਂ ਵਿਚ ਨਵੀਂ ਜਾਗਰਤੀ ਪੈਦਾ ਕੀਤੀ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸਰਬਜੀਤ ਸਿੰਘ ਜਗਤਪੁਰ ਬਾਬਾ ਰਾਮ ਚੰਦ ਯਾਦਗਾਰੀ ਟਰੱਸਟ ਯੂਰਪ ਨੇ ਗੁਰਪੁਰਬ ਦੇ ਸਬੰਧ ਚ ਸਮੂੰਹ ਸੰਗਤਾਂ ਨੂੰ ਵਧਾਈ ਦਿੰਦੇ ਹੋਏ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਵਿੱਤਰ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ, ਜੋ ਮਨੁੱਖਤਾਂ ਦੀ ਅਗਵਾਈ ਕਰਦੀ ਹੈ ਅੱਜ ਸਾਨੂੰ ਉਨ੍ਹਾਂ ਵਲੋ ਦਰਸਾਏ ਮਾਰਗ ਤੇ ਚੱਲਣ ਦੀ ਲੋੜ ਹੈ।ਉਨ੍ਹਾਂ ਦੇਸ਼-ਵਿਦੇਸ਼ ਚ ਵਸਦੀਆਂ ਸੰਗਤਾਂ ਜੋ ਇਸ ਪਵਿੱਤਰ ਦਿਹਾੜੇ ਨੂੰ ਸ਼ਰਧਾ ਨਾਲ ਮਨਾ ਰਹੀਆਂ ਹਨ ਨੂੰ ਇਸ ਮੁਬਾਰਕ ਮੌਕੇ ਤੇ ਲੱਖ-ਲੱਖ ਵਧਾਈਆਂ ਦਿੱਤੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *