‘ਅੰਤਰਰਾਸ਼ਟਰੀ ਦਿੜ੍ਹਬਾ ਕਬੱਡੀ ਕੱਪ’ ਸਬੰਧੀ ਪੋਸਟਰ ਸੁਖਬੀਰ ਸਿੰਘ ਬਾਦਲ ਵਲੋਂ ਰਿਲੀਜ਼

ss1

‘ਅੰਤਰਰਾਸ਼ਟਰੀ ਦਿੜ੍ਹਬਾ ਕਬੱਡੀ ਕੱਪ’ ਸਬੰਧੀ ਪੋਸਟਰ ਸੁਖਬੀਰ ਸਿੰਘ ਬਾਦਲ ਵਲੋਂ ਰਿਲੀਜ਼

ਸੰਗਰੂਰ 30 ਜਨਵਰੀ ( ਜਵੰਦਾ)- ਸ਼ਹੀਦ ਬਚਨ ਸਿੰਘ ਅੰਤਰਰਾਸ਼ਟਰੀ ਕਬੱਡੀ ਕੱਪ ਦਿੜ੍ਹਬਾ ਅਗਾਮੀ 13 ਫਰਵਰੀ ਨੂੰ ਪ੍ਰਵਾਸੀ ਭਾਰਤੀ ਖੇਡ ਪ੍ਰਮੋਟਰ ਕਰਨ ਘੁਮਾਣ ਕਨੇਡਾ ਦੀ ਅਗਵਾਈ ਹੇਠ ਦਿੜ੍ਹਬਾ ਮੰਡੀ ਖੇਡ ਸਟੈਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਕਬੱਡੀ ਕੱਪ ਸਬੰਧੀ ਪੋਸਟਰ ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਖੁਦ ਰਿਲੀਜ਼ ਕੀਤਾ ਗਿਆ ਹੈ। ਇਸ ਦੌਰਾਨ ਉਨਾਂ੍ਹ ਨਾਲ ਹਰਜਿੰਦਰ ਸਿੰਘ ਬਲੋਂਗੀ, ਪ੍ਰਧਾਨ ਗੁਰਮੇਲ ਸਿੰਘ, ਤਾਰੀ ਮਾਨ ਬਘਰੋਲ, ਪੰਕਜ ਬਾਂਸਲ , ਜਗਪਾਲ ਸਿੰਘ ਚੱਠਾ ਅਤੇ ਬਲਜੀਤ ਸਿੰਘ ਗੋਰਾ ਆਦਿ ਹਾਜ਼ਰ ਸਨ। ਕਬੱਡੀ ਕੱਪ ਸਬੰਧੀ ਗੱਲਬਾਤ ਕਰਦਿਆਂ ਕਰਨ ਘੁਮਾਣ ਕਨੇਡਾ ਨੇ ਦੱਸਿਆ ਕਿ ਕਬੱਡੀ ਕੱਪ ਮੌਕੇ ਮੁੱਖ ਮਹਿਮਾਨ ਵਜੋਂ ਸੁਖਬੀਰ ਸਿੰਘ ਬਾਦਲ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਨਗੇ। ਉਨਾਂ ਦੱਸਿਆ ਕਿ ਕਬੱਡੀ ਕੱਪ ਦੌਰਾਨ ਕਬੱਡੀ ਖੇਡਣ ਲਈ ਜਿਥੇ ਦੇਸ਼ ਭਰ ਤੋਂ ਨਾਮੀ ਅਕੈਡਮੀਆਂ ਅਤੇ ਇੰਟਰਨੈਸ਼ਨਲ ਖਿਡਾਰੀ ਪਹੁੰਚ ਰਹੇ ਹਨ ਉਥੇ ਦਰਸ਼ਕਾਂ ਦੇ ਮੰਨੋਰੰਜਨ ਲਈ 13 ਫਰਵਰੀ ਨੂੰ ਮਸ਼ਹੂਰ ਗਾਇਕ ਗਾਇਕ ਬੱਬੂ ਮਾਨ ਆਪਣੀ ਹਾਜ਼ਰੀ ਭਰਨਗੇ।

print
Share Button
Print Friendly, PDF & Email