ਸੱਜਣਾ ਤੇਰੇ ਸ਼ਹਿਰ ‘ਚ…

ss1

ਸੱਜਣਾ ਤੇਰੇ ਸ਼ਹਿਰ ‘ਚ…

ਲੋਕ ਕੁਰਾਹੇ ਪੈ ਗਏ ਤਾਈਂਓ ਭੁੱਲ ਗਿਅਾ ਮੰਦਾ ਚੰਗਾ ਆ।
ਸੱਜਣਾ ਤੇਰੇ  ਸ਼ਹਿਰ ‘ਚ ਹੁੰਦਾ ਰੋਜ਼ ਕੋਈ ਨਾ ਕੋਈ ਦੰਗਾ ਆ।
ਨਫਰਤ ਦਾ ਹੈ ਜ਼ਹਿਰ ਫੈਲਿਅਾ, ਜਾਤ ਪਾਤ ਦੇ ਪਏ ਵਖਰੇਵੇਂ,
ਧਰਮਾਂ ਦੇ ਵਿੱਚ ਲੋਕ ੳੁਲਝ ਰਹੇ, ਝਗੜਾ ਬੜਾ ਬੇਢੰਗਾ ਆ।
ਕਿੱਧਰੇ ਹਾਉਕੇ -ਹਾਵੇ ਨੇ ਤੇ ਕਿੱਧਰੇ ਚੀਕ ਚਿਹਾੜਾ ਪਏ,
ੳੁਸਤਰਿਅਾਂ ਦੀ ਮਾਲਾ ਬਣਿਅਾ,  ਸ਼ਹਿਰ ਬੜਾ ਬੇਰੰਗਾ ਆ ।
ਧੋਖੇਬਾਜਾਂ – ਅਕ੍ਰਿਤਘਣਾਂ ਦੀ ਫੌਜ ਬਣਾ ਕੇ ਬਹਿ ਗਏ ਜੋ,
ੳੁਹਨਾਂ ਲਈ ਤਾਂ ਕਤਲ ਵੀ ਕਰਨਾ ਅਾਮ ਜਿਹਾ ਕੋਈ ਪੰਗਾ ਆ।
ਭਾਈਚਾਰੇ ਦੀ ਸਾਂਝ ਮੁਕਾਕੇ ਪੈਸੇ ਵਾਲੀ ਸਾਂਝ ਬਣੀ,
ਦਿਲ ਚੋਂ ਦੲਿਅਾ ਤੇ ਦਰਦ ਗੁਆਈ ਮਾਨਵ ਫਿਰ ਰਿਹਾ ਨੰਗਾ ਆ।
ਪਿਅਾਰ ਮੁਹੱਬਤ ਦੂਰ ਨਹੀ ਹੈ , ਸੱਜਣਾ ਲੋਕਾਂ ਨੂੰ ਸਮਝਾ,
ਫਰਕਾਂ ਵਾਲੇ ਜੀਵਨ ਨਾਲੋ ਰਲ – ਮਿਲ ਰਹਿਣਾ ਚੰਗਾ  ਆ।
 ਨਿਸ਼ਾਨ ਸਿੰਘ. ਜੌੜਾ ਸਿੰਘਾ 
ਮੋਬਾੲਿਲ ਨੰ. 99149 -65495
print
Share Button
Print Friendly, PDF & Email

Leave a Reply

Your email address will not be published. Required fields are marked *