ਕਾਂਗਰਸੀ ਆਗੂ ਨੈਤਿਕਤਾ ਦਾ ਪਾਠ ਪੜਾਉਣ ਦੀ ਬਜਾਏ ਥਰਮਲ ਬੰਦ ਦੇ ਫੈਸਲੇ ਬਾਰੇ ਆਪਣਾ ਸਟੈਂਡ ਸਪਸ਼ਟ ਕਰੇ: ਜ਼ਿਲ੍ਹਾ ਪ੍ਰਧਾਨ ‘ਆਪ’

ss1

ਕਾਂਗਰਸੀ ਆਗੂ ਨੈਤਿਕਤਾ ਦਾ ਪਾਠ ਪੜਾਉਣ ਦੀ ਬਜਾਏ ਥਰਮਲ ਬੰਦ ਦੇ ਫੈਸਲੇ ਬਾਰੇ ਆਪਣਾ ਸਟੈਂਡ ਸਪਸ਼ਟ ਕਰੇ: ਜ਼ਿਲ੍ਹਾ ਪ੍ਰਧਾਨ ‘ਆਪ’

ਰੂਪਨਗਰ, 27 ਜਨਵਰੀ (ਨਿਰਪੱਖ ਆਵਾਜ਼ ਬਿਊਰੋ): ਰੂਪਨਗਰ ਤੋਂ ‘ਆਪ’ ਉਮੀਦਵਾਰ ਕੋਲੋਂ ਭਾਰੀ ਫਰਕ ਨਾਲ ਹਾਰਨ ਵਾਲੇ ਕਾਂਗਰਸੀ ਆਗੂ ਨੇ ਆਪਣੀ ਹੋਂਦ ਦਰਸਾਉਣ ਲਈ ਅਖਬਾਰਾਂ ਵਿੱਚ ਬਿਆਨ ਦਿੱਤਾ ਕਿ ਰੂਪਨਗਰ ਥਰਮਲ ਪਲਾਂਟ ਬੰਦ ਕਰਨ ਦੇ ਸਰਕਾਰੀ ਫੈਸਲੇ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਲਗਾਏ ਗਏ ਧਰਨੇ ਦੌਰਾਨ ਸੁਖਪਾਲ ਖਹਿਰੇ ਵੱਲੋਂ ਗੁਰਜੀਤ ਰਾਣੇ ਲਈ ਵਰਤੀ ਸ਼ਬਦਾਵਲੀ ਨੈਤਿਕਤਾ ਦੇ ਪੈਮਾਨੇ ਤੋਂ ਬਾਹਰ ਸੀ। ਜਿਸ ਦੇ ਪ੍ਰਤੀਕਰਮ ਵਜੋਂ ਆਪ ਦੇ ਜ਼ਿਲ੍ਹਾ ਪ੍ਰਧਾਨ ਹਰਦਿਆਲ ਸਿੰਘ ਬੈਂਸ ਅਤੇ ਜ਼ਿਲ੍ਹਾ ਮੀਡੀਆ ਇੰਚਾਰਜ ਰਣਜੀਤ ਸਿੰਘ ਪਤਿਆਲਾਂ ਵੱਲੋਂ ਸਾਂਝੇ ਤੌਰ ਤੇ ਕਿਹਾ ਕਿ ਉਕਤ ਕਾਂਗਰਸ ਆਗੂ ਵੱਲੋਂ ਵਿਰੋਧੀ ਧਿਰ ਨੇਤਾ ਸੁਖਪਾਲ ਖਹਿਰਾ ਅਤੇ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਨੈਤਿਕਤਾ ਦਾ ਪਾਠ ਪੜਾਉਣ ਦੀ ਬਜਾਏ ਸਰਕਾਰ ਵੱਲੋਂ ਥਰਮਲ ਪਲਾਂਟ ਬੰਦ ਕਰਨ ਦੇ ਲਏ ਫੈਸਲੇ ਪ੍ਰਤੀ ਆਪਣਾ ਸਟੈਂਡ ਸਪਸ਼ਟ ਕਰੇ। ਉਹਨਾਂ ਕਿਹਾ ਕਿ ਬਰਿੰਦਰ ਢਿਲੋਂ ਜੇ ਸੱਚਮੁੱਚ ਕਾਂਗਰਸੀ ਲੀਡਰਾਂ ਦੇ ਖਿਲਾਫ ਨਹੀਂ ਸੁਣ ਸਕਦੇ ਤਾਂ ਉਹ ਹਲਕੇ ਦੇ ਲੋਕਾਂ ਨੂੰ ਦੱਸਣ ਕਿ ਕਾਂਗਰਸ ਸਰਕਾਰ ਵੱਲੋਂ ਥਰਮਲ ਬੰਦ ਕਰਨ ਦਾ ਲਿਆ ਗਿਆ ਫੈਸਲਾ ਜਾਇਜ਼ ਹੈ ਤੇ ਲੋਕ ਇਸ ਮੁੱਦੇ ਤੇ ਕਿਸੇ ਕਿਸਮ ਦੀ ਧਰਨੇਬਾਜ਼ੀ ਨਾ ਕਰਨੇ। ਰਣਜੀਤ ਸਿੰਘ ਪਤਿਆਲਾਂ ਨੇ ਕਿਹਾ ਕਿ ਪਿਛਲੇ 3 ਮਹੀਨਿਆਂ ਤੋਂ ਵੱਖਵੱਖ ਜਥੇਬੰਦੀਆਂ ਵੱਲੋਂ ਸਰਕਾਰ ਦੇ ਉਕਤ ਫੈਸਲੇ ਦੇ ਵਿਰੋਧ ਵਿੱਚ ਧਰਨੇ ਮੁਜਾਹਰੇ ਕੀਤੇ ਜਾ ਰਹੇ ਹਨ ਕਿਉਂਕਿ ਸਰਕਾਰ ਦੇ ਇਸ ਫੈਸਲੇ ਨਾਲ ਹਜ਼ਾਰਾਂ ਲੋਕਾਂ ਦਾ ਭਵਿੱਖ ਤਬਾਹ ਹੋਣ ਜਾ ਰਿਹਾ ਹੈ ਤੇ ਸਾਰਾ ਇਲਾਕਾ ਚਿੰਤਾ ਵਿੱਚ ਡੁਬਿਆ ਹੋਇਆ ਹੈ ਪਰ ‘ਮੇਰਾ ਹਲਕਾ ਮੇਰਾ ਪਰਿਵਾਰ’ ਕਹਿਣ ਵਾਲਾ ਢਿਲੋਂ ਇਸ ਮੁੱਦੇ ਤੇ ਕੁਝ ਬੋਲਣ ਦੀ ਬਜਾਏ ਇਹਨਾਂ ਪੀੜਤ ਮੁਲਾਜ਼ਮਾਂ ਨਾਲ ਖੜਨ ਵਾਲਿਆਂ ਨੂੰ ਨੈਤਿਕਤਾ ਦਾ ਗਿਆਨ ਵੰਡ ਰਿਹਾ ਹੈ। ਮਾ: ਹਰਦਿਆਲ ਸਿੰਘ ਨੇ ਕਿਹਾ ਕਿ ਅਖਬਾਰੀ ਬਿਆਨਾਂ ਰਾਹੀਂ ਕਿਸੇ ਦਾ ਵਿਰੋਧ ਜਾਂ ਸਮਰਥਨ ਆਪਣੀ ਹੈਸੀਅਤ ਮੁਤਾਬਿਕ ਹੀ ਸ਼ੋਭਦਾ ਹੈ। ਹਨੇਰੇ ਵਿੱਚ ਤੀਰ ਮਾਰਨ ਵਾਲੇ ਇਸ ਕਾਂਗਰਸੀ ਆਗੂ ਦੀ ਜੇ ਅਮਰਜੀਤ ਸਿੰਘ ਸੰਦੋਆ ਉਪਰ ਝੂਠੇ ਇਲਜ਼ਾਮ ਲਾਉਣ ਵਾਲੀ ਔਰਤ ਨਾਲ ਜੇ ਜ਼ਿਆਦਾ ਹਮਦਰਦੀ ਭਰੀ ਨੇੜਤਾ ਹੈ ਤਾਂ ਉਹ ਉਕਤ ਔਰਤ ਵਲੋਂ ਲਾਏ ਹੋਏ ਇਲਜ਼ਾਮਾਂ ਦੇ ਸਬੰਧ ਵਿੱਚ ਉਸ ਬੀਬੀ ਨੂੰ ਨਾਰਕੋ ਟੈਸਟ ਕਰਵਾਉਣ ਲਈ ਸਹਿਮਤ ਕਰੇ। ਉਹਨਾਂ ਕਿਹਾ ਕਿ ਇਸ ਕਾਂਗਰਸੀ ਆਗੂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਹ ਪਹਿਲੀ ਵਾਰ ਹੋਇਆ ਕਿ ਇਲਜ਼ਾਮਸ਼ੁਦਾ ਵਿਅਕਤੀ ਉਕਤ ਟੈਸਟ ਕਰਵਾਉਣ ਲਈ ਤਿਆਰ ਹੋਇਆ ਹੋਵੇ ਤੇ ਇਲਜ਼ਾਮ ਲਾਉਣ ਵਾਲੀ ਧਿਰ ਇਸ ਟੈਸਟ ਤੋਂ ਭਜ ਰਹੀ ਹੋਵੇ। ਜ਼ਿਲ੍ਹਾ ਪ੍ਰਧਾਨ ਨੇ ਕਿਹਾ ਕਿ ਬਾਕੀ ਰਹੀ ਲੋਕਾਂ ਦੇ ਕੰਮ ਕਰਵਾਉਣ ਦੀ ਗੱਲ ਵਿਧਾਇਕ ਨੇ ਸਰਕਾਰ ਨੂੰ ਹਲਕੇ ਦੀਆਂ ਲੋੜਾਂ ਦੱਸਣੀਆਂ ਹੁੰਦੀਆਂ ਨੇ ਤੇ ਕੰਮ ਸਰਕਾਰ ਨੇ ਕਰਨਾ ਹੁੰਦਾ ਹੈ। ਪਰ ਕਾਂਗਰਸ ਸਰਕਾਰ ਦੇ ਤਾਂ ਆਪਣੇ ਭਾਂਡੇ ਖਿਲਰੇ ਪਏ ਹੈ। ਪੰਜਾਬ ਲਾਵਾਰਸਾਂ ਵਾਂਗ ਦਿਨ ਕੱਟ ਰਿਹਾ ਹੈ ਤਾਂਹੀਓਂ ਤਾਂ ਤੁਹਾਡੇ ਵਰਗੇ ਦਲਾਲ ਮਾਇਨਿੰਗ ਦੀ ਗੁੰਡਾ ਪਰਚੀ ਦੀ ਰਕਮ ਨਾਲ ਚੋਣਾਂ ਵੇਲੇ ਚੜ੍ਹੇ ਆਪਣੇ ਕਰਜ਼ੇ ਉਤਾਰ ਰਹੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *