ਕਾਰ ਦਰਖਤ ਨਾਲ ਟਕਰਾਈ, 2 ਨੌਜਵਾਨ ਜਖ਼ਮੀ

ss1

ਕਾਰ ਦਰਖਤ ਨਾਲ ਟਕਰਾਈ, 2 ਨੌਜਵਾਨ ਜਖ਼ਮੀ

ਬਟਾਲਾ ਸ਼੍ਰੀ ਹਰਗੋਬਿੰਦਪੁਰ ਰੋਡ ‘ਤੇ ਇਕ ਕਾਰ ਦੇ ਦਰਖ਼ਤ ਨਾਲ ਟਕਰਾਉਣ ਕਾਰਨ ਦੋ ਨੌਜਵਾਨਾਂ ਦੇ ਜਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੁਰਬਾਜ ਸਿੰਘ ਅਤੇ ਬਲਰਾਜ ਸਿੰਘ ਵਾਸੀਅਨ ਟੰਡੇ ਮਹੇਸ਼ ਜੋ ਕਿ ਦੋਵੇਂ ਆਪਸ ਦੇ ‘ਚ ਮਾਸੀ ਦੇ ਪੁੱਤ ਭਰਾ ਲੱਗਦੇ ਹਨ ਅਤੇ ਬੁੱਧਵਾਰ  ਆਪਣੀ ਕਾਰ ‘ਚ ਸਵਾਰ ਹੋ ਕਿ ਆਪਣੇ ਰਿਸ਼ਤੇਦਾਰਾਂ ਦੇ ਇਕ ਵਿਆਹ ਸਮਾਗਮ ‘ਚ ਸ਼ਾਮਲ ਹੋਣ ਲਈ ਜਾ ਰਹੇ ਸੀ ਕਿ ਜਦੋਂ ਇਹ ਕੰਡੀਲਾ ਅੱਡੇ ‘ਚ ਪੈਲਸ ਦੇ ਨਜ਼ਦੀਕ ਪਹੁੰਚੇ ਤਾਂ ਅਚਾਨਕ ਉਨ੍ਹਾਂ ਦੀ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਦਰਖ਼ਤ ਨਾਲ ਟਕਰਾ ਗਈ। ਜਿਸ ਨਾਲ ਦੋਵੇ ਨੌਜਵਾਨ ਜਖ਼ਮੀ ਹੋ ਗਏ ਅਤੇ ਕਾਰ ਦਾ ਵੀ ਕਾਫ਼ੀ ਨੁਕਸਾਨ ਹੋ ਗਿਆ। ਜਖ਼ਮੀ ਨੌਜਵਾਨਾਂ ਨੂੰ ਤੁਰੰਤ ਇਲਾਜ਼ ਲਈ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ।

print
Share Button
Print Friendly, PDF & Email

Leave a Reply

Your email address will not be published. Required fields are marked *