ਡੈਮੋਕਰੇਟਿਕ ਪਾਰਟੀ ਆਫ ਇੰਡੀਆ ਵੱਲੋਂ ਮਹਾਨ ਰੈਲੀ ਡਾ. ਭੀਮ ਰਾਓ ਅੰਬੇਦਕਰ

ss1

ਡੈਮੋਕਰੇਟਿਕ ਪਾਰਟੀ ਆਫ ਇੰਡੀਆ ਵੱਲੋਂ ਮਹਾਨ ਰੈਲੀ ਡਾ. ਭੀਮ ਰਾਓ ਅੰਬੇਦਕਰ

ਰੂਪਨਗਰ 28 ਮਈ (ਗੁਰਮੀਤ ਮਹਿਰਾ/ ਹਰਭਜਨ ਸਿੰਘ ਵਿਛੋਆ) ਅੱਜ ਇੱਥੇ ਡੀ.ਪੀ.ਆਈ. ਪਾਰਟੀ ਆਫ ਇੰਡੀਆ ਵੱਲੋਂ ਪੰਜਾਬ ਦੇ ਦਲਿਤ ਵਰਗਾਂ ਨੂੰ ਪੁਰਜੋਰ ਅਪੀਲ ਕੀਤੀ ਹੈ ਕਿ ਜਲੰਧਰ ਮੁਹੱਲਾ ਅਲੀਵਾਲਾ ਵਿਖੇ 29 ਮਈ ਦਿਨ ਐਤਵਾਰ ਨੂੰ ਸਵੇਰੇ 10.00 ਵਜੇ ਪਹੁੰਚਣ ਦੀ ਅਪੀਲ ਕੀਤੀ। ਜਿਨਾਂ ਦੇ ਸੰਸਥਾਪਕ ਸ਼੍ਰੀ ਪ੍ਰਸ਼ੋਤਮ ਲਾਲ ਚੱਢਾ ਰਾਸ਼ਟਰੀ ਪ੍ਰਧਾਨ ਡੀ.ਪੀ.ਆਫ ਇੰਡੀਆ ਅਤੇ ਪੰਜਾਬ ਦੇ ਚੀਫ ਕੋਆਡੀਨੇਟਰ ਸ਼੍ਰੀ ਮਨੋਹਰ ਡਮਾਣਾ ਜੀ ਦੀ ਅਗਵਾਈ ਵਿੱਚ ਅਰੰਭ ਕੀਤੀ ਜਾਵੇਗੀ। ਉਨਾਂ ਸਾਥੀਆਂ ਨੁੂੰ ਅਪੀਲ ਕੀਤੀ ਹੈ ਕਿ ਆਪਣੇ ਪਰਿਵਾਰ ਸਮੇਂਤ ਜਲੰਧਰ ਵਿਖੇ ਪਹੁੰਚਣ ਦੀ ਕ੍ਰਿਪਾਲਤਾ ਕਰਨ। ਇਹ ਜਾਣਕਾਰੀ ਬਲਵਿੰਦਰ ਸਿੰਘ ਬੱਗਣ ਜਿਲਾ ਪ੍ਰਧਾਨ ਰੂਪਨਗਰ ਨੇ ਇੱਕ ਪ੍ਰੈਸ ਨੋਟ ਰਾਹੀਂ ਦਿੱਤੀ ਹੈ। ਉਨਾਂ ਦੇ ਨਾਲ ਸ਼ਹਿਰੀ ਪ੍ਰਧਾਲ ਰਜਨੀ ਚਨਾਲੀਆ ਮਹਿਲਾ ਮੰਡਲ, ਓਮ ਪ੍ਰਕਾਸ਼ ਚੇਅਰਮੈਨ ਜਿਲਾ ਰੂਪਨਗਰ, ਮੀਡੀਆ ਇੰਚਾਰਜ ਡਾ. ਲਲਿਤ ਕੁਮਾਰ। ਜਿਲਾ ਪ੍ਰਧਾਨ ਰੂਪਨਗਰ ਬਲਵਿੰਦਰ ਬੱਗਣ ਨੇ ਦੱਸਿਆ ਕਿ ਜਿਲਾ ਰੂਪਨਗਰ ਤੋਂ ਸ਼੍ਰੀ ਅਨੰਦਪੁਰ ਸਾਹਿਬ, ਨੰਗਲ, ਨੂਰਪੁਰਬੇਦੀ ਤੋਂ 04 ਬੱਸਾਂ ਭਰ ਕੇ ਜਾ ਰਹੇ ਹਨ।ਉਨਾਂ ਅਪੀਲ ਕੀਤੀ ਕਿ ਸਵੇਰੇ 08.00 ਵਜੇ ਭਗਵਾਨ ਬਾਲਮੀਕੀ ਆਸ਼ਰਮ ਕੋਲੋਂ ਬੱਸਾਂ ਨਿਕਲਣਗੀਆਂ।ਉਨਾਂ ਕਿਹਾ ਕਿ ਇਹ ਰੈਲੀ ਦਲਿਤ ਭਾਈਚਾਰੇ ਉੱਪਰ ਹੁੰਦੇ ਜਬਰ ਜੁਲਮ ਨੂੰ ਲੈ ਕੇ ਤੇ ਬਾਦਲ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਦਲਿਤਾਂ ਨਾਲ ਕੀਤੇ ਵਾਅਦਿਆਂ ਬਾਰੇ ਇਹ ਸਾਡੇ ਪੰਜਾਬ ਦੇ ਲੀਡਰ ਆਪਣੇ ਆਪਣੇ ਵਿਚਾਰਾਂ ਦੁਆਰਾ ਪੰਜਾਬ ਦੇ ਲੋਕਾਂ ਨੂੰ ਜਾਣੂ ਕਰਾਉਣਗੇ।

print
Share Button
Print Friendly, PDF & Email

Leave a Reply

Your email address will not be published. Required fields are marked *