ਗਾਇਕਾ ਸਿਮਰ ਕੌਰ ਦਾ ਨਵਾਂ ਗੀਤ ‘ਮੱਥੇ ਤੇ ਚਮਕਣ ਵਾਲ’ ਹੋਇਆ ਲੋਕਪ੍ਰਿਯ

ss1

ਗਾਇਕਾ ਸਿਮਰ ਕੌਰ ਦਾ ਨਵਾਂ ਗੀਤ ‘ਮੱਥੇ ਤੇ ਚਮਕਣ ਵਾਲ’ ਹੋਇਆ ਲੋਕਪ੍ਰਿਯ

ਚੰਡੀਗੜ੍ਹ – ਖੂਬਸੂਰਤ ਸੂਰਤ, ਸੀਰਤ ਦੀ ਸੁਮੇਲ ‘ਤੇ  ਬੁਲੰਦ ਆਵਾਜ਼ ਵਾਲੀ ਗਾਇਕਾ ਸਿਮਰ ਕੌਰ ਇਨੀਂ ਦਿਨੀਂ ਆਪਣੇ  ਨਵੇਂ ਰਿਲੀਜ਼ ਹੋਏ  ਗੀਤ ‘ਮੱਥੇ ਤੇ ਚਮਕਣ ਵਾਲ’ ਨਾਲ ਖੂਬ ਚਰਚਾ ‘ਚ ਹੈ।ਇਸ ਗੀਤ ਨੂੰ ਸਰੋਤੇ ਵਰਗ ਵਲੋਂ ਮਣਾ-ਮੂੰਹੀਂ ਪਿਆਰ ਦਿੱਤਾ ਜਾ ਰਿਹਾ ਹੈ। ਸਾਰੇਗਾਮਾ ‘ਤੇ ਜ਼ੈਲਦਾਰ ਪ੍ਰੋਡਕਸ਼ਨ ਦੀ ਪੇਸ਼ਕਸ ਇਸ ਗੀਤ ਦਾ ਸੰਗੀਤ ਅਤੇ ਵੀਡੀਆ ਫਿਲਮਾਂਕਣ ਸੋਨਿਕ ਕਲਚਰ ਵਲੋਂ ਤਿਆਰ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਸਿਮਰ ਕੌਰ ਨੇ ਆਪਣੀ ਗਾਇਕੀ ਨੂੰ ਪਾਲੀਵੁੱਡ ਤੱਕ ਹੀ ਸੀਮਤ ਨਹੀਂ ਰੱਖਿਆ  ਬਲਕਿ  ਬਾਲੀਵੁੱਡ ਫਿਲਮ ‘ਸੋਨੂੰ ਕੀ ਟੀਟੂ ਦੀ ਸਵੀਟੀ’ ‘ਚ ਗਾਇਕ ਯੋ ਯੋ ਹਨੀ ਸਿੰਘ ਤੇ ਹੰਸ ਰਾਜ ਹੰਸ ਨਾਲ ਗਾਏ ਗੀਤ ‘ਦਿਲ ਚੋਰੀ ਸਾਡਾ ਹੋ ਗਿਆ’ ਨਾਲ ਬਾਲੀਵੱਡ ‘ਚ ਵੀ ਸ਼ਾਨਦਾਰ ਐਂਟਰੀ ਮਾਰ ਚੁੱਕੀ ਹੈ ਅਤੇ ਇਸ ਗੀਤ ਦੇ ਯੂਟਿਊਬ ‘ਤੇ ਵਿਊ 67 ਮਿਲੀਅਨ ਤੋਂ ਪਾਰ ਹੋ ਚੁੱਕੇ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *