ਸਿਡਨੀ ਵਿੱਚ ਟਰੇਨ ਹਾਦਸਾ, 16 ਵਿਅਕਤੀ ਜਖਮੀ

ss1

ਸਿਡਨੀ ਵਿੱਚ ਟਰੇਨ ਹਾਦਸਾ, 16 ਵਿਅਕਤੀ ਜਖਮੀ

ਸਿਡਨੀ, 22 ਜਨਵਰੀ (ਸ.ਬ.) ਆਸਟ੍ਰੇਲੀਆ ਦੇ ਸਿਡਨੀ ਵਿੱਚ ਅੱਜ ਇਕ ਟਰੇਨ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ ਕਾਰਨ 16 ਵਿਅਕਤੀ ਜ਼ਖਮੀ ਹੋ ਗਏ| ਦਰਅਸਲ ਟਰੇਨ ਦੀ ਟੱਕਰ ਬੂਫਰ ਸਟੌਪ (ਬੈਰੀਕੇਡ) ਨਾਲ ਹੋ ਗਈ| ਇਸ ਹਾਦਸੇ ਵਿੱਚ ਟਰੇਨ ਦਾ ਡਰਾਈਵਰ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਹੈ| ਇਹ ਹਾਦਸਾ ਉਤਰੀ-ਪੱਛਮੀ ਸਿਡਨੀ ਦੇ ਰਿਚਮੰਡ ਸਟੇਸ਼ਨ ਵਿੱਚ ਅੱਜ ਸਵੇਰ ਨੂੰ ਸਥਾਨਕ ਸਮੇਂ ਅਨੁਸਾਰ 10.00 ਵਜੇ ਵਾਪਰਿਆ| ਟਰੇਨ ਵਿੱਚ ਸਵਾਰ ਕਈ ਲੋਕਾਂ ਨੂੰ ਡੂੰਘੀ ਸੱਟਾਂ ਲੱਗੀਆਂ| ਹਾਦਸੇ ਤੋਂ ਤੁਰੰਤ ਬਾਅਦ 3 ਹੈਲੀਕਾਪਟਰ, 17 ਐਂਬੂਲੈਂਸ ਅਧਿਕਾਰੀ ਜਿਨ੍ਹਾਂ ਵਿੱਚ ਫਾਇਰ ਅਤੇ ਬਚਾਅ ਕਰਮਚਾਰੀ ਸ਼ਾਮਲ ਹਨ, ਮੌਕੇ ਤੇ ਪੁੱਜੇ|
ਟੱਕਰ ਕਾਰਨ ਟਰੇਨ ਵਿੱਚ ਸਵਾਰ ਯਾਤਰੀ ਆਪਣੀਆਂ ਸੀਟਾਂ ਤੋਂ ਹੇਠਾਂ ਡਿੱਗ ਗਏ, ਜਿਸ ਕਾਰਨ ਯਾਤਰੀਆਂ ਦੇ ਮੂੰਹ ਅਤੇ ਨੱਕ ਵਿੱਚੋਂ ਖੂਨ ਨਿਕਲਿਆ ਅਤੇ ਉਨ੍ਹਾਂ ਦੀ ਗਰਦਨ ਅਤੇ ਲੱਕ ਵਿੱਚ ਸੱਟਾਂ ਲੱਗੀਆਂ| ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਟਰੇਨ ਵਿਚ ਕੁੱਲ ਕਿੰਨੇ ਯਾਤਰੀ ਸਵਾਰ ਸਨ| ਸਿਡਨੀ ਰੇਲ ਅਧਿਕਾਰੀਆਂ ਵਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ 16 ਵਿਅਕਤੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ 13 ਯਾਤਰੀ ਸਨ ਅਤੇ 3 ਸਟਾਫ ਮੈਂਬਰ ਸਨ|

print
Share Button
Print Friendly, PDF & Email

Leave a Reply

Your email address will not be published. Required fields are marked *