ਮੈਟਰੋ ਸਟੇਸ਼ਨ ਤੇ ਔਰਤ ਦੇ ਪਰਸ ਵਿੱਚੋਂ 20 ਜ਼ਿੰਦਾ ਕਾਰਤੂਸ ਬਰਾਮਦ 

ss1

ਮੈਟਰੋ ਸਟੇਸ਼ਨ ਤੇ ਔਰਤ ਦੇ ਪਰਸ ਵਿੱਚੋਂ 20 ਜ਼ਿੰਦਾ ਕਾਰਤੂਸ ਬਰਾਮਦ

ਨਵੀਂ ਦਿੱਲੀ, 22 ਜਨਵਰੀ (ਸ.ਬ.) ਗਣਤੰਤਰ ਦਿਵਸ ਤੇ ਅੱਤਵਾਦੀ ਗਤੀਵਿਧੀਆਂ ਨੂੰ ਲੈ ਕੇ ਰਾਜਧਾਨੀ ਵਿੱਚ ਅਲਰਟ ਜਾਰੀ ਹੈ| ਇਸ ਦੌਰਾਨ ਇਕ ਔਰਤ ਦੇ ਪਰਸ ਵਿਚੋਂ 20 ਜ਼ਿੰਦਾ ਕਾਰਤੂਸ ਮਿਲਣ ਨਾਲ ਹੰਗਾਮਾ ਮਚ ਗਿਆ| ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ ਨੇ ਦਿੱਲੀ ਦੇ ਆਦਰਸ਼ ਨਗਰ ਮੈਟਰੋ ਸਟੇਸ਼ਨ ਤੇ ਔਰਤ ਦੀ ਤਲਾਸ਼ੀ ਦੌਰਾਨ ਇਹ ਕਾਰਤੂਸ ਬਰਾਮਦ ਕੀਤੇ| ਔਰਤ ਨਾਲ 2 ਪੁਰਸ਼ ਵੀ ਸਨ, ਜੋ ਉਸੇ ਦੇ ਪਰਿਵਾਰ ਦੇ ਦੱਸੇ ਜਾ ਰਹੇ ਹਨ|
ਔਰਤ ਨੇ ਪੁੱਛ-ਗਿੱਛ ਵਿੱਚ ਦੱਸਿਆ ਕਿ ਇਹ ਕਾਰਤੂਸ ਉਸ ਦੇ ਪਤੀ ਗੰਗਾ ਰਾਮ ਦੇ ਹਨ, ਜੋ ਉਤਰ ਪ੍ਰਦੇਸ਼ ਦੇ ਮੁਰਾਦਾਬਾਦ ਦਾ ਰਹਿਣ ਵਾਲਾ ਹੈ| ਉਸ ਦੇ ਪਤੀ ਕੋਲ ਇਨ੍ਹਾਂ ਕਾਰਤੂਸਾਂ ਦਾ ਲਾਇਸੈਂਸ ਹੈ| ਪੁਲੀਸ ਨੇ ਔਰਤ ਦੇ ਪਤੀ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਹੈ| ਉਸ ਦੇ ਖਿਲਾਫ ਆਰਮਜ਼ ਐਕਟ ਦੇ ਅਧੀਨ ਕੇਸ ਦਰਜ ਕੀਤਾ ਗਿਆ|
ਡੀ.ਜੀ. ਪੁਲੀਸ ਪੰਕਜ ਕੁਮਾਰ ਸਿੰਘ ਨੇ ਦੱਸਿਆ ਕਿ ਗੰਗਾ ਰਾਮ ਦਾ ਇੱਕ ਰਿਸ਼ਤੇਦਾਰ ਦਿੱਲੀ ਸਥਿਤ ਇਕ ਹਸਪਤਾਲ ਵਿੱਚ ਭਰਤੀ ਹੈ| ਉਹ ਉਨ੍ਹਾਂ ਨੂੰ ਮਿਲਣ ਜਾ ਰਹੇ ਸੀ ਪਰ ਨਾਲ ਕਾਰਤੂਸ ਲਿਜਾਣ ਦਾ ਕਾਰਨ ਪਤਾ ਨਹੀਂ ਲੱਗ ਸਕਿਆ ਹੈ| ਪੁਲੀਸ ਦੋਹਾਂ ਤੋਂ ਪੁੱਛ-ਗਿੱਛ ਕਰ ਰਹੀ ਹੈ| ਜ਼ਿਕਰਯੋਗ ਹੈ ਕਿ ਗਣਤੰਤਰ ਦਿਵਸ ਨੂੰ ਲੈ ਕੇ ਦਿੱਲੀ ਵਿੱਚ ਹਾਈ ਅਲਰਟ ਜਾਰੀ ਹੈ, ਜਿਸ ਤੋਂ ਬਾਅਦ ਮੈਟਰੋ ਵਿੱਚ ਯਾਤਰੀਆਂ ਨੂੰ ਸਖਤ ਸੁਰੱਖਿਆ ਵਿਵਸਥਾ ਵਿੱਚੋਂ ਲੰਘਣਾ ਪੈਂਦਾ ਹੈ|

print
Share Button
Print Friendly, PDF & Email