ਮਹਿਜ਼ 11 ਹਜ਼ਾਰ ਰੁਪਏ ‘ਚ ਬੁੱਕ ਕਰਵਾਓ ਸਵਿਫਟ ਦਾ ਥਰਡ ਜਨਰੇਸ਼ਨ ਮਾਡਲ

ss1

ਮਹਿਜ਼ 11 ਹਜ਼ਾਰ ਰੁਪਏ ‘ਚ ਬੁੱਕ ਕਰਵਾਓ ਸਵਿਫਟ ਦਾ ਥਰਡ ਜਨਰੇਸ਼ਨ ਮਾਡਲ

cars2018 ਮਰੂਤੀ ਸਜ਼ੂਕੀ ਸਵਿਫਟ ਦਾ ਇੰਤਜਾਰ ਗਾਹਕ ਬੇਸਬਰੀ ਨਾਲ ਕਰ ਰਹੇ ਹਨ। ਕਾਰ ਨੂੰ ਫਰਵਰੀ ‘ਚ ਹੋਣ ਵਾਲੇ ਆਟੋ ਏਕਸਪੋ 2018 ਵਿੱਚ ਲਾਂਚ ਕੀਤਾ ਜਾਵੇਗਾ। ਮਾਰੂਤੀ ਸੁਜ਼ੂਕੀ ਇੰਡੀਆ ਨੇ ਆਪਣੀਆਂ ਸਭ ਤੋਂ ਲੋਕ ਪ੍ਰਸਿੱਧ ਗੱਡੀਆਂ ਚੋਂ ਇਕ ਸਵੀਫਟ ਦੇ ਲਾਂਚ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਸਵੀਫਟ ਦਾ ਥਰਡ-ਜਨਰੇਸ਼ਨ ਮਾਡਲ 7 ਫਰਵਰੀ ਨੂੰ ਆਟੋ ਐਕਸਪੋਅ 2018 ‘ਚ ਲਾਂਚ ਕੀਤਾ ਜਾਵੇਗਾ। ਉੱਥੇ ਗੱਡੀ ਦੀ ਬੁਕਿੰਗ 18 ਜਨਵਰੀ ਤੋਂ ਸ਼ੁਰੂ ਹੋ ਗਈ ਹੈ। ਗੱਡੀ ਦੀ ਬੁਕਿੰਗ 11 ਹਜ਼ਾਰ ਰੁਪਏ ‘ਚ ਕਰਵਾਈ ਜਾ ਸਕਦੀ ਹੈ।
ਸਵੀਫਟ ਦੇ ਲਾਂਚ ਨੂੰ ਲੈ ਕੇ ਮਾਰੂਤੀ ਸੁਜ਼ੂਕੀ ਇੰਡੀਆ ਦੇ ਸੀਨੀਅਰ executive ਡਾਈਰੈਕਟਰ ਆਰ.ਐੱਸ. ਕਲਸੀ ਨੇ ਕਿਹਾ ਕਿ ਸਵੀਫਟ ਦਾ ਨਵਾਂ ਐਡੀਸ਼ਨ ਬੋਲਡ ਹੈ ਅਤੇ ਨੌਜਵਾਨਾਂ ਨੂੰ ਆਪਣੇ ਵੱਲ ਆਕਰਸ਼ਤ ਕਰੇਗਾ।ਸਵੀਫਟ ਦਾ ਇਹ ਨਵਾਂ ਮਾਡਲ ਇੰਟਰਨੈਸ਼ਨਲ ਮਾਰਕੀਟ ‘ਚ ਪਹਿਲੇ ਤੋਂ ਹੀ ਮੌਜੂਦ ਹੈ। ਪੁਰਾਣੀ ਸਵੀਫਟ ਦੀ ਤੁਲਨਾ ‘ਚ ਇਹ ਮਾਡਲ ਕਾਫੀ ਸਪਾਰਟੀ ਅਤੇ ਸਟਾਈਲਸ਼ ਹੈ।
ਨਾਲ ਹੀ ਇਸ ‘ਚ 7 ਇੰਚ ਦੀ ਟੱਚਸਕਰੀਨ ਅਤੇ ਐਂਡਰੌਇਡ ਆਟੋ ਅਤੇ ਐਪਲ ਕਾਰ ਪਲੇਅ ਕੁਨੈਕਟੀਵਿਟੀ ਆਪਸ਼ਨੰਸ ਵੀ ਮੌਜੂਦ ਹਨ। ਹਾਲਾਂਕਿ ਗੱਡੀ ਦੀ ਪਾਵਰ ‘ਚ ਕੁਝ ਜ਼ਿਆਦਾ ਫਰਕ ਨਹੀਂ ਹੈ। ਨਵੀਂ ਮਾਰੂਤੀ ਸਵੀਫਟ ‘ਚ ਵੀ 1.2 ਲੀਟਰ ਪੈਰਟੋਲ ਅਤੇ 1.3 ਲੀਟਰ ਡੀਜ਼ਲ ਇੰਜਣ ਦਾ ਆਪਸ਼ਨ ਹੋਵੇਗਾ। ਨਾਲ ਹੀ ਇਸ ‘ਚ ਵੱਖ-ਵੱਖ ਵੇਰੀਅੰਟਸ ‘ਚ ਆਟੋ ਗਿਅਰ ਸ਼ਿਫਟ ਦਾ ਵਿਕਲਪ ਵੀ ਮੌਜੂਦ ਹੈ।
ਮਾਰੂਤੀ ਸਜ਼ੂਕੀ ਦੀ ਤੀਜੀ ਜਨਰੇਸ਼ਨ ਸਵਿਫਟ ਸਾਲ 2018 ਦੀ ਸਭ ਤੋਂ ਵੱਡੀ ਲਾਂਚਿੰਗ ‘ਚੋਂ ਇੱਕ ਹੈ। ਆਉਣ ਵਾਲੇ ਕੁੱਝ ਮਹੀਨਿਆਂ ‘ਚ ਇਸ ਦੀ ਵਿਕਰੀ ਵੀ ਸ਼ੁਰੂ ਹੋ ਜਾਵੇਗੀ। ਕੁੱਝ ਮਾਰੂਤੀ ਡੀਲਰ ਨੇ ਇਸਦੀ ਬੁਕਿੰਗ ਵੀਂ ਸ਼ੁਰੂ ਕਰ ਦਿੱਤੀ ਹੈ। ਗਾਹਕ 11 ਹਜ਼ਾਰ ਰੁਪਏ ਦੇ ਕੇ 2018 ਮਾਰੂਤੀ ਸਜ਼ੂਕੀ ਸਵਿਫਟ ਨੂੰ ਬੁੱਕ ਕਰ ਸਕਦੇ ਹੋ।ਨਵੀਂ ਸਵਿਫਟ ਕਾਰ ‘ਚ ਪਟਰੋਲ ਅਤੇ ਡੀਜਲ ਦੋਨਾਂ ਹੀ ਵੈਰਿਏੰਟ ਦਿੱਤੇ ਜਾਣਗੇ। ਇੰਜਨ ਦੀ ਗੱਲ ਕਰੀਏ ਤਾਂ ਨਵੇਂ ਮਾਡਲ ‘ਚ ਵੀ ਪੁਰਾਨਾ ਵਾਲਾ ਹੀ ਇੰਜਨ ਦਿੱਤਾ ਜਾਵੇਗਾ। ਇਹ 1. 2 ਲਿਟਰ VVT ਪਟਰੋਲ ਅਤੇ 1 . 3 ਲਿਟਰ DDiS ਡੀਜਲ ਇੰਜਨ ਦਿੱਤਾ ਹੋਵੇਗਾ।
ਇੰਜਨ ਨੂੰ 5 – ਸਪੀਡ ਮੈਨੁਅਲ ਅਤੇ ਆਟੋਮੈਟਿਕ ਟਰਾਂਸਮਿਸ਼ਨ ਨਾਲ ਜੋੜਿਆ ਜਾ ਸਕਦਾ ਹੈ ।ਵਾਹਨ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਦੀ ਸਿਆਜ਼ ਫੇਸਲਿਫਟ ਵਰਜਨ ਨੂੰ ਲਾਂਚ ਕਰਨ ਵਾਲੀ ਹੈ। ਉੱਥੇ ਟੈਸਟਿੰਗ ਦੌਰਾਨ ਇਹ ਕਾਰ ਸਪਾਟ ਹੋ ਗਈ ਹੈ। ਮਾਰੂਤੀ ਸੁਜ਼ੂਕੀ ਸਿਆਜ਼ ਨੂੰ ਚਾਰੋਂ ਪਾਸਿਓ ਕੈਮਰਿਆਂ ‘ਚ ਕੈਦ ਕੀਤਾ ਗਿਆ ਹੈ, ਖਾਸਤੌਰ ‘ਤੇ ਕਾਰ ਦੇ ਅੱਗਲਾ ਹਿੱਸਾ ਨੂੰ। ਡਿਜਾਈਨ ਦੇ ਨਾਲ ਫੀਚਰਸ ‘ਚ ਹੋਏ ਵੱਡੇ ਬਦਲਾਅ ਦੀ ਜਾਣਕਾਰੀ ਸਾਹਮਣੇ ਆਈ ਹੈ। ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਕਾਰ ਨੂੰ ਆਟੋ ਐਕਸਪੋ 2018 ‘ਚ ਪੇਸ਼ ਕਰ ਸਕਦੀ ਹੈ।
ਮਿਲੀ ਤਸਵੀਰ ਤੋਂ ਪਤਾ ਚੱਲਿਆ ਹੈ ਕਿ ਫਿਲਹਾਲ ਵਿਕ ਰਹੀ ਕਾਰ ‘ਚ ਕ੍ਰੋਮ ਪਲੇਟੇਡ ਗ੍ਰਿਲ ਦੀ ਜਗ੍ਹਾ ਕੰਪਨੀ ਨੇ ਨਵੀਂ ਪੈਰਟਨ ਦੀ ਗ੍ਰਿਲ ਲੱਗਾਈ ਹੈ। ਕਾਰ ਦੇ ਹੈੱਡਲੈਂਪਸ ਸਮਾਨ ਹੈ ਪਰ ਫੇਸਲਿਫਟ ਨਾਲ ਕੰਪਨੀ ਨੇ ਐੱਲ.ਈ.ਡੀ. ਡੇਟਾਈਮ ਰਨਿੰਗ ਲਾਈਟਸ ਨਾਲ ਬਦਲਿਆ ਹੋਇਆ ਬੰਪਰ ਅਤੇ ਵੱਡੇ ਆਕਾਰ ਦੇ ਫਾਗਲੈਂਪਸ ਦਿੱਤੇ ਗਏ ਹਨ। ਮਾਰੂਤੀ ਦੀ ਸਿਆਜ਼ ਫੇਸਲਿਫਟ ‘ਚ ਨਵੇਂ ਮਲਟੀ-ਸਪੋਕ ਅਲਾਏ ਵ੍ਹੀਲਸ ਦਿੱਤੇ ਗਏ ਹਨ।
ਉਮੀਦ ਹੈ ਕਿ ਕੰਪਨੀ ਕਾਰ ਦੇ ਇੰਜਣ ‘ਚ ਕਈ ਬਦਲਾਅ ਨਹੀਂ ਕਰੇਗੀ ਅਤੇ ਸਿਆਜ਼ ਫੇਸਲਿਫਟ ‘ਚ ਵੀ 91 ਬੀ.ਪੀ.ਐੱਚ. ਪਾਵਰ ਜਨਰੇਟ ਕਰਨ ਵਾਲਾ 1.4 ਲੀਟਰ ਪੈਟਰੋਲ ਅਤੇ 89 ਬੀ.ਪੀ.ਐੱਚ. ਪਾਵਰ ਵਾਲਾ 1.3 ਡੀਜ਼ਲ ਇੰਜਣ ਦਿੱਤਾ ਜਾਵੇਗਾ। ਕੰਪਨੀ ਇਸ ਕਾਰ ਦੇ ਇੰਜਣ ਨੂੰ 5-ਸਪੀਡ ਮੈਨਿਊਲ ਗਿਅਰਬਾਕਸ ਅਤੇ ਪੈਟਰੋਲ ਇੰਜਣ ‘ਚ 4-ਸਪੀਡ ਟਾਰਕ ਕਨਵਰਟਰ ਟ੍ਰਾਂਸਮਿਸ਼ਨ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਨਵਾਂ ਇੰਸਟੂਮੈਂਟ ਕਲਸਟਰ, ਵੱਡੀ ਐੱਲ.ਸੀ.ਡੀ. ਡਿਸਪਲੇਅ, ਦੁਬਾਰਾ ਡਿਜਾਈਨ ਕੀਤਾ ਗਿਆ ਡੈਸ਼ਬੋਰਡ ਸ਼ਾਮਲ ਕੀਤਾ ਗਿਆ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *