ਵਿਅੰਗ

ss1

ਵਿਅੰਗ

ਕੇਰਾਂ ਭਾਈ ਆਪਣੇ ਗੁਆਂਢ ਵਿੱਚ ਵਿਆਹ, ਕਾਰਡ ਆਪਣੇ ਵੀ ਆ ਗਿਆ। ਆਪਾਂ ਕਰਤੀ ਸ਼ੁਰੂ ਤਿਆਰੀ ਵਿਆਹ ਤੇ ਜਾਣ ਦੀ। ਵਿਆਹ ਸੀ ਸ਼ਰਮਿਆਂ ਦੇ। ਸਕੂਲੋਂ ਆ ਕੇ ਥੋੜਾ ਟਾਈਮ ਆਰਾਮ ਕੀਤਾ ਤੇ ਫੇਰ ਨਹਾ ਧੋ ਕੇ ਆਪਾਂ ਵੀ ਬੰਨ੍ਹ ਲਈ ਪੋਚਵੀਂ। ਗਲੀ ਵਿਚ ਬੈਂਡ ਵਾਜੇ ਵੱਜਣ ਲੱਗੇ ਤਾਂ ਆਪਾਂ ਵੀ ਜਾ ਵੜੇ ਵਿਆਹ ਵਾਲਿਆਂ ਦੇ ਘਰੇ। ਜਾ ਕੇ ਜੋ ਨਜ਼ਾਰਾ ਵੇਖਿਆ ਅਸੀਂ ਹੱਕੇ ਬੱਕੇ ਰਹਿ ਗਏ। ਮੁੰਡੇ ਕੁੜੀ ਤੋਂ ਤਾਂ ਪਾਣੀ ਵਾਰ ਕੇ ਪੀਤਾ ਜਾ ਰਿਹਾ ਸੀ। ਵਿਆਹ ਦਿਨ ਦਾ ਸੀ ਤੇ ਆਪਾਂ ਰਾਤ ਦੇ ਭੁਲੇਖੇ ਰਹਿ ਗਏ। ਫੇਰ ਕੀ ਸ਼ਗਨ ਦੇ ਕੇ ਮੂੰਹ ਲਟਕਾ ਕੇ ਘਰ ਨੂੰ ਆ ਗਏ।

ਲੇਖਕ ਭੁਪਿੰਦਰ ਤੱਗੜ।
ਜਿਲ੍ਹਾ ਮਾਨਸਾ।
ਸੰਪਰਕ 8968390100

print
Share Button
Print Friendly, PDF & Email