ਡਾ. ਅਮ੍ਰਿਤ ਤਿਵਾੜੀ ਨੂੰ ਸ਼ਰਧਾ ਦੇ ਫੁੱਲ ਭੇਟ 

ss1

ਡਾ. ਅਮ੍ਰਿਤ ਤਿਵਾੜੀ ਨੂੰ ਸ਼ਰਧਾ ਦੇ ਫੁੱਲ ਭੇਟ

Inline image

Inline image

ਚੰਡੀਗੜ੍ਹ 18 ਜਨਵਰੀ ( ਰਾਜ ਗੋਗਨਾ)- ਸਾਬਕਾ ਕੇਂਦਰੀ ਮੰਤਰੀ ਸ੍ਰੀ ਮਨੀਸ਼ ਤਿਵਾੜੀ ਦੇ ਮਾਤਾ ਜੀ ਸਵਰਗੀ ਡਾ. ਅਮ੍ਰਿਤ ਤਿਵਾੜੀ ਨੂੰ ਅੱਜ ਇਥੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ।

ਡਾ. ਅਮ੍ਰਿਤ ਤਿਵਾੜੀ ਦੀ ਯਾਦ ਵਿੱਚ ਅੱਜ ਇਥੇ ਕਰਵਾਈ ਗਈ ਸਭਾ ਵਿੱਚ ਕੈਬਨਿਟ ਮੰਤਰੀਆਂ ਅਤੇ ਸੀਨੀਅਰ ਆਗੂਆਂ ਸਮੇਤ ਸਮਾਜ ਕਈ ਅਹਿਮ ਸ਼ਖਸੀਅਤਾਂ ਨੇ ਹਾਜਰੀ ਲਵਾਈ।
ਇਸ ਦੌਰਾਨ ਡਾ. ਤਿਵਾੜੀ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਉਨ•ਾਂ ਦੀਆਂ ਸਮਾਜ ਪ੍ਰਤੀ ਸੇਵਾਵਾਂ ਅਤੇ ਕੁਰਬਾਨੀਆਂ ਨੂੰ ਯਾਦ ਕੀਤਾ।
ਇਸ ਪ੍ਰਾਥਨਾ ਸਭਾ ਵਿੱਚ ਹਾਜਿਰ ਅਹਿਮ ਸ਼ਖਸੀਅਤਾਂ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ, ਸਾਬਕਾ ਮੁੱਖ ਮੰਤਰੀ ਸ੍ਰੀਮਤੀ ਰਜਿੰਦਰ ਕੌਰ ਭੱਠਲ, ਚੰਡੀਗੜ• ਤੋਂ ਸਾਂਸਦ ਸ੍ਰੀਮਤੀ ਕਿਰਨ ਖੇਰ, ਮੰਤਰੀਆਂ ਵਿੱਚ ਰਾਣਾ ਗੁਰਜੀਤ ਸਿੰਘ, ਸਾਧੂ ਸਿੰਘ ਧਰਮਸੋਤ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸ੍ਰੀਮਤੀ ਪ੍ਰਨੀਤ ਕੌਰ ਤੇ ਹਰਮੋਹਨ ਧਵਨ, ਹਰਿਆਣਾ ਵਿਧਾਨ ਸਭਾ ‘ਚ ਕਾਂਗਰਸ ਦੇ ਨੇਤਾ ਕਿਰਨ ਚੌਧਰੀ, ਸ੍ਰੀ ਰਣਦੀਪ ਸੁਰਜੇਵਾਲਾ, ਸ੍ਰੀਮਤੀ ਸੰਤੋਸ਼ ਚੌਧਰੀ, ਸੁਰਿੰਦਰ ਡਾਵਰ, ਵਿਧਾਇਕ ਰਾਕੇਸ਼ ਪਾਂਡੇ, ਵਿਧਾਇਕ, ਵਿਜੇ ਇੰਦਰ ਸਿੰਗਲਾ, ਵਿਧਾਇਕ, ਅਮਨ ਅਰੋੜਾ, ਵਿਧਾਇਕ, ਸਾਬਕਾ ਸਾਂਸਦ ਸਤਿਯਾ ਪਾਲ ਜੈਨ, ਮੇਅਰ ਦਵਿੰਦਰ ਮੌਡਗਿਲ, ਗੁਰਚਰਨ ਸਿੰਘ ਦਦੌਰ, ਹਰਿਆਣਾ ਤੋਂ ਸਾਬਕਾ ਮੰਤਰੀ ਨਿਰਮਲ ਸਿੰਘ, ਚੰਡੀਗੜ• ਕਾਂਗਰਸ ਕਮੇਟੀ ਦੇ ਪ੍ਰਧਾਨ ਪਰਦੀਪ ਛਾਬੜਾ, ਪੰਜਾਬ ਦੇ ਸਾਬਕਾ ਮੰਤਰੀਆਂ ‘ਚ ਤੇਜ ਪ੍ਰਕਾਸ਼ ਸਿੰਘ, ਮਲਕੀਤ ਸਿੰਘ ਦਾਖਾ ਤੇ ਮਲਕੀਅਤ ਸਿੰਘ ਬੀਰਮੀ, ਸਥਾਨਕ ਸਰਕਾਰਾਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਡਾ. ਅਮਰ ਸਿੰਘ ਅਤੇ ਹੋਰ ਸ਼ਾਮਿਲ ਸਨ।
print
Share Button
Print Friendly, PDF & Email

Leave a Reply

Your email address will not be published. Required fields are marked *