ਪਾਲੀਵੁੱਡ ਫਿਲਮਾਂ ਦੇ ਮਸ਼ਹੂਰ ਅਦਾਕਾਰ  ਜੱਗੀ ਸਿੰਘ ਦੀ ਅਮਰੀਕਾ ‘ਚ ਹੋਈ ਮੰਗਣੀ

ss1

ਪਾਲੀਵੁੱਡ ਫਿਲਮਾਂ ਦੇ ਮਸ਼ਹੂਰ ਅਦਾਕਾਰ  ਜੱਗੀ ਸਿੰਘ ਦੀ ਅਮਰੀਕਾ ‘ਚ ਹੋਈ ਮੰਗਣੀ

ਚੰਡੀਗੜ੍ਹ 11ਜਨਵਰੀ (ਜਵੰਦਾ)- ਪੰਜਾਬੀ ਫਿਲਮ ‘ਮਿਰਜ਼ਾ’, ‘ਹੀਰੋ ਨਾਮ ਯਾਦ ਰੱਖੀ’,  ‘ਦਿ ਅਨਟੋਲਡ ਸਟੋਰੀ’, ‘ਫਰਾਰ’ ਤੇ ‘ਮੰਜੇ ਬਿਸਤਰੇ’ ਆਦਿ ‘ਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਉਣ ਵਾਲੇ ਮਸ਼ਹੂਰ ਅਦਾਕਾਰ  ਜੱਗੀ ਸਿੰਘ ਨੇ ਅਮਰੀਕਾ ਦੇ ਸਿਆਟਲ ਸ਼ਹਿਰ ਦੀ ਰਹਿਣ ਵਾਲੀ ਖੂਬਸੂਰਤ ਕੁੜੀ ਹਰਲੀਨ ਕੌਰ   ਨਾਲ ਮੰਗਣੀ ਕਰਵਾ ਲਈ ਹੈ ਜੋ ਕਿ ਬੀਤੇ ਦਿਨੀਂ ਐਤਵਾਰ ਨੂੰ ਅਮਰੀਕਾ ਦੇ ਸਿਆਟਲ ਸ਼ਹਿਰ ‘ਚ ਹੀ ਹੋਈ। ਇਸ ਖਾਸ ਮੌਕੇ ਦੀਆਂ ਕਈ ਦਿਲਕਸ਼  ਤਸਵੀਰਾਂ ਸਾਹਮਣੇ  ਆਈਆਂ ਹਨ।
ਤਸਵੀਰਾਂ ‘ਚ ਪੰਜਾਬੀ ਗਾਇਕ-ਅਦਾਕਾਰ ਗਿੱਪੀ ਗਰੇਵਾਲ ਆਪਣੇ ਬੇਟਿਆਂ  ਤੇ ਪਤਨੀ ਰਵਨੀਤ ਕੌਰ ਨਾਲ , ਵੀਡੀਓ ਡਾਇਰੈਕਟਰ ਬਲਜੀਤ ਸਿੰਘ ਦਿਓ’ ਭਾਨਾ ਐੱਲ ਏ’ ਕਿੰਗ ਰੰਧਾਵਾ, ਸਲੀਮ ਅਲਾਹੀ  ਆਦਿ  ਸੱਜਣ-ਮਿੱਤਰ ਦਿਖਾਈ ਦੇ ਰਹੇ ਹਨ। ਜੱਗੀ ਸਿੰਘ ਗਿੱਪੀ ਗਰੇਵਾਲ ਦੇ ਬੇਹੱਦ ਕਰੀਬੀ ਮਿੱਤਰ ਹਨ।

print
Share Button
Print Friendly, PDF & Email

Leave a Reply

Your email address will not be published. Required fields are marked *