ਕੁਲਵਿੰਦਰ ਬਿੱਲਾ ਦਾ “ਮੇਰੇ ਯਾਰ” ਹੋਇਆ ਰਿਲੀਜ਼ 

ss1

ਕੁਲਵਿੰਦਰ ਬਿੱਲਾ ਦਾ “ਮੇਰੇ ਯਾਰ” ਹੋਇਆ ਰਿਲੀਜ਼

ਕੁਲਵਿੰਦਰ ਬਿੱਲਾ ਅੱਜ ਦੇ ਦੌਰ ਦਾ ਉਹ ਗਾਇਕ ਹੈ ਜਿਸ ਦੇ ਗੀਤਾਂ ਦੀ ਹਮੇਸ਼ਾ ਹੀ ਸਰੋਤਿਆਂ ਨੂੰ ਉਡੀਕ ਰਹਿੰਦੀ ਹੈ ਸਰੋਤਿਆਂ ਦੀ ਉਡੀਕ ਦੇ ਪਲਾਂ ਨੂੰ ਵਿਸ਼ਰਾਮ ਦਿੰਦਿਆਂ ਆਪਣੀ ਮਿਸ਼ਰੀ ਵਰਗੀ ਮਿੱਠੀ ਤੇ ਸੁਰੀਲੀ ਅਵਾਜ਼ ਚ ਗਾਇਕ ਕੁਲਵਿੰਦਰ ਬਿੱਲਾ ਆਪਣਾ ਨਵਾਂ ਸਿੰਗਲ ਟਰੈਕ ”ਮੇਰੇ ਯਾਰ ” ਲੈ ਕੇ ਸਰੋਤਿਆਂ ਦੀ ਕਚਹਿਰੀ ਵਿੱਚ ਪੇਸ਼ ਹੋਇਆ ਹੈ ਜੋ ਵਾਈਟ ਹਿੱਲ ਮਿਊਜ਼ਿਕ ਐਂਡ ਐਂਟਰਟੇਨਮੈਂਟ ਵੱਲੋਂ ਰਿਲੀਜ਼ ਕੀਤਾ ਗਿਆ ਹੈ।
ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆਂ ਕੁਲਵਿੰਦਰ ਬਿੱਲਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਦਾ ਮਿਊਜ਼ਿਕ ਦੇਸੀ ਰੂਟਜ਼ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਗੀਤ ਨੂੰ ਸਾਹਿਬ ਜੋਤ ਨੇ ਕਲਮਬੱਧ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਅਰਵਿੰਦਰ ਖਹਿਰਾ ਵਲੋਂ ਵੱਖ-ਵੱਖ ਲੋਕੇਸ਼ਨਾਂ ”ਤੇ ਸ਼ੂਟ ਕੀਤਾ ਗਿਆ ਹੈ, ਜੋ ਕਿ ਵੱਖ ਵੱਖ ਟੀ॰ਵੀ॰ ਚੈਨਲਾਂ ਦੇ ਨਾਲ-ਨਾਲ ਯੂ-ਟਿਊਬ ”ਤੇ ਵੀ ਚਲਾਇਆ ਗਿਆ ਹੈ।ਇਸ ਮੌਕੇ ਕੁਲਵਿੰਦਰ ਬਿੱਲਾ ਨੇ ਇਸ ਗੀਤ ਲਈ ਉਨ੍ਹਾਂ ਦਾ ਭਰਪੂਰ ਸਹਿਯੋਗ ਦੇਣ ਲਈ ਆਪਣੀ ਸਮੁੱਚੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਜਿਸ ਤਰ੍ਹਾਂ ਸਰੋਤਿਆਂ ਵੱਲੋਂ ਉਨ੍ਹਾਂ ਦੇ ਪਹਿਲਾਂ ਆਏ ਗੀਤਾਂ ਨੂੰ ਭਰਵਾਂ ਹੁੰਗਾਰਾ ਦਿੱਤਾ ਗਿਆ ਹੈ ਉਸੇ ਤਰ੍ਹਾਂ ਇਸ ਗੀਤ ਨੂੰ ਵੀ ਭਰਪੂਰ ਪਿਆਰ ਦੇਣਗੇ।
ਗੁਰਪ੍ਰੀਤ ਬੱਲ 
(ਰਾਜਪੁਰਾ )
98553-25903
print
Share Button
Print Friendly, PDF & Email