ਆਈਏਐੱਸ/ਪੀਸੀਐੱਸ ਕੋਰਸ ਲਈ ਇੰਟਰਵਿਊ 19 ਨੂੰ

ss1

ਆਈਏਐੱਸ/ਪੀਸੀਐੱਸ ਕੋਰਸ ਲਈ ਇੰਟਰਵਿਊ 19 ਨੂੰ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਆਈਏਐੱਸ ਐਂਡ ਅਲਾਈਡ ਸਰਵਿਸਿਜ਼ ਟੇ੍ਨਿੰਗ ਸੈਂਟਰ ਵਿਖੇ ਆਈਏਐਸ/ਪੀਸੀਐੱਸ ਹਫ਼ਤਾਵਰੀ (ਕੇਵਲ ਸ਼ਨਿੱਚਰਵਾਰ ਤੇ ਐਤਵਾਰ) ਤੇ ਯੂਜੀਸੀ (ਨੈੱਟ) ਪ੍ਰੀਖਿਆ ਦੀ ਤਿਆਰੀ ਲਈ ਰੈਗੂਲਰ ਬੈਚ ਸ਼ੁਰੂ ਕੀਤੇ ਜਾ ਰਹੇ ਹਨ। ਵਿਭਾਗ ਦੇ ਡਾਇਰੈਕਟਰ ਡਾ. ਅਮਰ ਇੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ਕੋਰਸਾਂ ‘ਚ ਦਾਖ਼ਲਾ ਕਰਨ ਹਿੱਤ 19 ਜਨਵਰੀ 2018 ਨੂੰ ਸਵੇਰੇ 10 ਵਜੇ ਇੰਟਰਵਿਊ ਨਿਰਧਾਰਤ ਕੀਤੀ ਗਈ ਹੈ। ਇਹ ਕੋਰਸ ਵਿਸ਼ੇਸ਼ ਕਰ ਕੇ ਕੰਮ-ਕਾਜੀ ਵਿਅਕਤੀਆਂ ਅਤੇ ਰੈਗੂਲਰ ਤੌਰ ‘ਤੇ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਲਈ ਸ਼ੁਰੂ ਕੀਤੇ ਜਾ ਰਹੇ ਹਨ। ਆਈਏਐੱਸ/ਪੀਸੀਐੱਸ ਕੋਰਸ ਦੀਆਂ ਕਲਾਸਾਂ ਕੇਵਲ ਸ਼ਨਿੱਚਰਵਾਰ ਅਤੇ ਐਤਵਾਰ ਨੂੰ ਲੱਗਣਗੀਆਂ ਅਤੇ ਯੂਜੀਸੀ (ਨੈੱਟ) ਕੋਰਸ ਦੀਆਂ ਕਲਾਸਾਂ ਰੋਜ਼ਾਨਾ ਬਾਅਦ ਦੁਪਹਿਰ 2 ਵਜੇ ਤੋਂ 5 ਵਜੇ ਲੱਗਣਗੀਆਂ। ਵਿਭਾਗ ਵਿਖੇ ਆਈਏਐੱਸ/ਪੀਸੀਐੱਸ ਲਈ ਰੈਗੂਲਰ ਬੈਚ ਵੀ ਸ਼ੁਰੂ ਕੀਤੇ ਗਏ ਹਨ ਜਿਸ ਦੀਆਂ ਕਲਾਸਾਂ ਰੋਜ਼ਾਨਾ ਸਵੇਰ ਤੋਂ ਸ਼ਾਮ ਤਕ ਚੱਲਦੀਆਂ ਹਨ, ਇਸ ਕੋਰਸ ਵਿਚ ਵੀ ਵਿਦਿਆਰਥੀਆਂ ਦੀ ਮੰਗ ਨੂੰ ਮੁੱਖ ਰੱਖਦਿਆਂ ਹੋਇਆਂ ਵਿਸ਼ੇਸ਼ ਕੇਸ ਵਿਚ ਕੁਝ ਸੀਟਾਂ ਲਈ ਦਾਖ਼ਲਾ ਕੀਤਾ ਜਾ ਰਿਹਾ ਹੈ।

print
Share Button
Print Friendly, PDF & Email