ਜਖ਼ਮ

ss1

ਜਖ਼ਮ

ਉਹਨਾਂ ਹੋਰ ਵੀ ਮੈਨੂੰ ਕੁਰੇਦ ਦਿੱਤਾ
ਮੇਰੇ ਜਖਮਾਂ ਤੇ ਮਲਮਾਂ ਜੋ ਲਾਉਣ ਆਏ ਸੀ

ਮੇਰੇ ਬੁੱਲਾਂ ਤੋਂ ਮੁਸਕਰਾਹਟ ਵੀ ਲੈ ਗਏ ਖੋਹ ਕੇ
ਮੇਰੀ ਜਿੰਦਗੀ ਵਿੱਚ ਜੋ ਕਦੇ ਹਸਾਉਣ ਆਏ ਸੀ

ਦੁੱਖ ਦੇ ਕੇ ਮੈਨੂੰ ਉਹ ਹਜਾਰ ਗਏ
ਦੁੱਖਡ਼ੇ ਮੇਰੇ ਜੋ ਕਦੇ ਵੰਡਾਉਣ ਆਏ ਸੀ

ਮੇਰੇ ਇਸ਼ਕ ਨੂੰ ਲੀਰੋ ਲੀਰ ਕੀਤਾ
ਰਮਜ਼ ਇਸ਼ਕ ਦੀ ਜੋ ਮੈਨੂੰ ਸਮਝਾਉਣ ਆਏ ਸੀ

“ਨਵੀ”ਕਿਉਂ ਜਜ਼ਬਾਤਾਂ ਵਿੱਚ ਰੁਡ਼ ਚੱਲੀ
ਤੇਰੀ ਜਿੰਦਗੀ ਨੂੰ ਖੇਡ ਉਹ ਬਨਾਉਣ ਆਏ ਸੀ!

ਨਿਰਲੇਪ ਕੌਰ (ਨਵੀ )ਬੰਗੜ
ਰੂਪਾ ਪੱਤੀ (ਰਾਏਕੋਟ)

print
Share Button
Print Friendly, PDF & Email

Leave a Reply

Your email address will not be published. Required fields are marked *