ਸ੍ਰੋਮਣੀ ਅਕਾਲੀ ਦਲ ਬਾਦਲ ਤੇ ਮਾਨ ਦਲ ਪੰਥਕ ਪਾਰਟੀਆਂ — ਜੱਥੇਦਾਰ ਧਿਆਨ ਸਿੰਘ ਮੰਡ

ss1

ਸ੍ਰੋਮਣੀ ਅਕਾਲੀ ਦਲ ਬਾਦਲ ਤੇ ਮਾਨ ਦਲ ਪੰਥਕ ਪਾਰਟੀਆਂ — ਜੱਥੇਦਾਰ ਧਿਆਨ ਸਿੰਘ ਮੰਡ
“ਰੈਲੀਆਂ ਵਾਰੇ ਅਕਾਲ ਤਖਤ ਦੇ ਨਿਕਾਰੇ ਹੋਏ ਜੱਥੇਦਾਰ ਦਾ ਬਿਆਨ ਗਲਤ”
“ਜੱਥੇਦਾਰ ਮੰਡ ਵੱਲੋ ਮਾਘੀ ਦੀਆਂ ਕਾਨਫਰੰਸਾਂ ਨੂੰ ਹਰੀ ਝੰਡੀ “

ਰਾਮਪੁਰਾ ਫੂਲ ,10 ਜਨਵਰੀ ( ਦਲਜੀਤ ਸਿੰਘ ਸਿਧਾਣਾ ) ਮਾਘੀ ਦੇ ਮੇਲੇ ਅਤੇ ਹੋਰਇਤਿਹਾਸਕ ਦਿਹਾੜਿਆਂ ਤੇ ਹੋਣ ਵਾਲੀਆਂ ਸਿਆਸੀ ਰੈਲੀਆਂ ਤੇ ਰੋਕ ਲਾਉਣ ਵਾਲਾ ਅਕਾਲ ਤਖਤ ਸਹਿਬ ਦੇ ਜੱਥੇਦਾਰ ਗੁਰਬਚਨ ਸਿੰਘ ਦਾ ਆਇਆ ਬਿਆਨ ਗਲਤ , ਸਿੱਖ ਕੌਮ ਸਿਧਾਂਤ ਤੇ ਮਰਿਯਾਦਾ ਅਨੁਸਾਰ ਮੀਰੀ ਅਤੇ ਪੀਰੀ ਧਰਮ ਤੇ ਰਾਜਨੀਤੀ ਨੂੰ ਜੱਥੇਦਾਰ ਵੱਖ ਵੱਖ ਨਹੀ ਕਰ ਸਕਦਾ ਤੇ ਇਸ ਲਈ ਸ੍ਰੋਮਣੀ ਅਕਾਲੀ ਦਲ ਬਾਦਲ ਤੇ ਸ੍ਰੋਮਣੀ ਅਕਾਲੀ ਦਲ ਮਾਨ ਦੀਆਂ ਮਾਘੀ ਦੇ ਦਿਹਾੜੇ ਤੇ ਮੁਕਤਸਰ ਵਿਖੇ ਹੋਣ ਵਾਲੀਆਂ ਕਾਨਫਰੰਸਾਂ ਨੂੰ ਰੋਕਿਆ ਨਹੀ ਜਾ ਸਕਦਾ ਉਹ ਹੋਣਗੀਆਂ ਪਰਤੂੰ ਸਿੱਖ ਕੌਮ ਦੀਆਂ ਦੁਸਮਣ ਸਿਆਸੀ ਪਾਰਟੀਆਂ ਦੀਆਂ ਰੈਲੀਆਂ ਨਹੀ ਹੋਣੀਆ ਚਾਹੀਦੀਆਂ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਸਰਬੱਤ ਖਾਲਸਾ ਦੇ ਸਾਜੇ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਪਹਿਰੇਦਾਰ ਨਾਲ ਫੋਨ ਤੇ ਗੱਲਬਾਤ ਕਰਦਿਆਂ ਪ੍ਰਗਟ ਕੀਤੇ।
ਉਹਨਾਂ ਕਿਹਾ ਕਿ ਅਕਾਲ ਤਖਤ ਸਹਿਬ ਦੇ ਜੱਥੇਦਾਰ ਵੱਲੋ ਦਿੱਤਾ ਬਿਆਨ ਗਲਤ ਹੈ । ਜਦੋ ਉਹਨਾਂ ਨੂੰ ਪੁੱਛਿਆ ਕਿ ਅਕਾਲੀ ਦਲ ਬਾਦਲ ਨੂੰ ਤੁਸੀ ਪੰਥਕ ਪਾਰਟੀ ਮੰਨਦੇ ਹੋ ਤਾ ਉਹਨਾਂ ਕਿਹਾ ਕਿ ਹਾਂ ਅਕਾਲੀ ਦਲ ਬਾਦਲ ਤੇ ਮਾਨ ਦਲ ਪੰਥਕ ਪਾਰਟੀਆਂ ਹਨ । ਇਸ ਸਬੰਧੀ ਜਦੋ ਉਹਨਾਂ ਨੂੰ ਯਾਦ ਕਰਵਾਇਆ ਕਿ ਦੂਸਰੇ ਸਰਬੱਤ ਖਾਲਸੇ ਚ ਇੱਕ ਮਤੇ ਰਾਹੀ ਸੁਖਬੀਰ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਨੂੰ ਤੁਸੀ ਪੰਥ ਚੋ ਛੇਕ ਦਿੱਤਾ ਸੀ ਫੇਰ ਅਕਾਲੀ ਦਲ ਬਾਦਲ ਪੰਥਕ ਕਿਵੇਂ ਰਹਿ ਗਿਆ ਤਾ ਉਹਨਾਂ ਕਿਹਾ ਕੇ ਉਹ ਸਿੱਖ ਕੌਮ ਨੇ ਨਿੱਜੀ ਤੌਰ ਤੇ ਛੇਕੇ ਹਨ ਉਹ ਧਾਰਮਿਕ ਮਸਲਾਂ ਸਿਆਸੀ ਨਹੀ ਤੇ ਉਹਨਾਂ ਮੰਨਿਆ ਕੇ ਬਾਦਲ ਦਲ ਚ ਇਖਲਾਕੀ ਤੌਰ ਤੇ ਗਿਰਾਵਟ ਆਈ ਹੈ ਪਰਤੂੰ ਹੈ ਉਹ ਸਿੱਖ ਕੌਮ ਦੀ ਪੰਥਕ ਪਾਰਟੀ ਇਸ ਲਈ ਇਹ ਰੈਲੀਆਂ ਹੋਣਗੀਆਂ ।
ਦੂਸਰੇ ਪਾਸੇ ਜਦੋ ਉਹਨਾਂ ਦਾ ਧਿਆਨ ਦਿਵਾਇਆ ਕਿ ਦਲ ਖਾਲਸਾ ਵੱਲੋ ਇੱਕ ਧਾਰਮਿਕ ਸਟੇਜ਼ ਲਾਉਣ ਦੀ ਗੱਲ ਕੀਤੀ ਗਈ ਹੈ ਤੇ ਸਿਆਸੀ ਰੈਲੀਆਂ ਦਾ ਵਿਰੋਧ ਕੀਤਾ ਤਾਂ ਉਹਨਾਂ ਕਿਹਾ ਉਹ ਵੀ ਦਲ ਖਾਲਸਾ ਦੇ ਇਸ ਪੱਖ ਨਾਲ ਸਹਿਮਤੀ ਜਾਹਰ ਕਰਦੇ ਹਨ । ਪਰਤੂੰ ਉਹਨਾਂ ਕਿਹਾ ਕਿ ਇਹ ਕੰਮ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਕਰ ਸਕਦੀ ਹੈ ਕਿ ਉਹ ਸਭ ਨੂੰ ਟਾਇਮ ਦੇਵੇ ਪਰਤੂੰ ਕਮੇਟੀ ਆਪਣੇ ਵਿਰੋਧੀ ਪੰਥਕ ਆਗੂਆਂ ਤੇ ਹੋਰ ਪਾਰਟੀਆਂ ਨੂੰ ਸਟੇਜ ਤੇ ਬੋਲਣ ਦਾ ਟਾਇਮ ਨਹੀ ਦਿੰਦੀ ਇਸ ਲਈ ਅਜਿਹਾ ਸੰਭਵ ਨਹੀ ।
ਜਦੋ ਉਹਨਾਂ ਨੂੰ ਪੁੱਛਿਆ ਕੇ ਸਤਿਕਾਰ ਕਮੇਟੀ , ਏਕ ਨੂਰ ਖਾਲਸਾ ਫੌਜ਼ ਵੱਲੋ ਤੇ ਹੋਰ ਸਿੱਖ ਕੌਮ ਤੇ ਪੰਥਕ ਆਗੂਆਂ ਵੱਲੋ ਇਹਨਾਂ ਰੈਲੀਆਂ ਦਾ ਵਿਰੋਧ ਕੀਤਾ ਜਾ ਰਿਹਾ ਤਾ ਉਹਨਾਂ ਕਿਹਾ ਕਿ ਉਹ ਵੀ ਸਿੱਖ ਕੌਮ ਦੀਆਂ ਜੰਥੇਬੰਦੀਆ ਹਨ ਉਹਨਾਂ ਦੇ ਆਪਣੇ ਵਿਚਾਰ ਹਨ।
ਜਿਕਰਯੋਗ ਹੈ ਕਿ ਫਤਿਹਗੜ੍ਹ ਸਹਿਬ ਦੀਆਂ ਸਿਆਸੀ ਰੈਲੀਆਂ ਬੰਦ ਹੋਣ ਤੋ ਬਾਅਦ ਹੁਣ ਮਾਘੀ ਦੇ ਦਿਹਾੜੇ ਤੇ ਬਾਦਲ ਦਲ ਤੇ ਮਾਨ ਦਲ ਆਪਣੀਆਂ ਰੈਲੀਆਂ ਕਰਨ ਲਈ ਬਜਿੱਦ ਹਨ । ਦੂਸਰੇ ਪਾਸੇ ਸਿੱਖ ਜਗਤ ਚ ਇਹਨਾ ਰੈਲੀਆਂ ਨੂੰ ਲੈਕੇ ਵਿਰੋਧ ਦਰਜ ਕੀਤਾ ਜਾ ਰਿਹਾ ਇਸ ਤੋ ਪਹਿਲਾਂ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਐਲਾਨ ਕਰ ਰੱਖਿਆ ਕੇ ਜੇ ਬਾਦਲ ਦਲ ਤੇ ਮਾਨ ਦਲ ਨੇ ਰੈਲੀਆਂ ਕੀਤੀਆਂ ਤਾ ਉਹ ਇਸ ਦਾ ਵਿਰੋਧ ਕਰਨਗੇ ਜੇ ਹਾਲਾਤ ਵਿਗੜੇ ਤਾ ਇਸ ਦੀ ਜੁੰਮੇਵਾਰੀ ਸਰਕਾਰ ਦੀ ਹੋਵੇਗੀ ਇਸ ਕਾਰਨ ਉਹ ਪੰਜਾਬ ਸਰਕਾਰ ਨੂੰ ਗੁਹਾਰ ਵੀ ਲਾ ਚੁੱਕੇ ਹਨ ਕੇ ਰੈਲੀਆਂ ਤੇ ਪਾਬੰਦੀ ਲੱਗੇ ।
ਪਰਤੂੰ ਹੁਣ ਸਰਬਤ ਖਾਲਸਾ ਦੇ ਜੱਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋ ਦੋਵੇ ਦਲਾਂ ਨੂੰ ਸਿਆਸੀ ਰੈਲੀਆਂ ਕਰਨ ਦੀ ਹਰੀ ਝੰਡੀ ਦੇਣ ਨਾਲ ਮਾਮਲਾਂ ਹੋਰ ਉਲਝ ਗਿਆ ਹੈ । ਇਹ ਤਾ ਹੁਣ ਸਮਾਂ ਹੀ ਦੱਸੇਗਾ ਕਿ ਇਹਨਾਂ ਫੈਸਲਿਆ ਨਾਲ ਕੌਮ ਤੇ ਕੀ ਅਸਰ ਹੁੰਦਾ ਪਰਤੂੰ ਹਾਲ ਦੀ ਘੜੀ ਹਾਲਾਤ ਤਣਾਅ ਪੂਰਨ ਬਣੇ ਹੋਏ ਹਨ।

print
Share Button
Print Friendly, PDF & Email