12 ਜਨਵਰੀ ਨੂੰ ਲਾਂਚ ਹੋਵੇਗਾ ਰਾਇਲ himalayan ਦਾ ਨਵਾਂ ਲਿਮਟਿਡ ਐਡੀਸ਼ਨ

ss1

12 ਜਨਵਰੀ ਨੂੰ ਲਾਂਚ ਹੋਵੇਗਾ ਰਾਇਲ himalayan ਦਾ ਨਵਾਂ ਲਿਮਟਿਡ ਐਡੀਸ਼ਨ

ਵਾਹਨ ਨਿਰਮਾਤਾ ਕੰਪਨੀ ਰਾਇਲ ਐਨਫੀਲਡ ਭਾਰਤ ‘ਚ 12 ਜਨਵਰੀ ਨੂੰ ਹਿਮਾਲਇਨ ਮੋਟਰਸਾਇਕਲ ਦਾ ਕੈਮੋਫਲੇਗ ਲਿਮਟਿਡ ਐਡੀਸ਼ਨ ਲਾਂਚ ਕਰਨ ਵਾਲੀ ਹੈ। ਇਸ ਦਾ ਨਾ 8imalayan 6i ਹੋਵੇਗਾ। ਮੰਨਿਆ ਜਾ ਰਿਹਾ ਹੈ ਕਿ 21 ਇੰਚ ਦੇ ਫਰੰਟ ਵ੍ਹੀਲ ਦੇ ਨਾਲ ਆਉਣ ਵਾਲੇ ਇਸ ਨਵੇਂ ਮਾਡਲ ਦੀ ਦਿੱਲੀ ‘ਚ ਐਕਸ ਸ਼ੋਰੂਮ ਕੀਮਤ 1.7 ਲੱਖ ਰੁਪਏ ਹੋ ਸਕਦੀ ਹੈ। ਉਥੇ ਹੀ ਰਿਪੋਰਟ ਮੁਤਾਬਕ ਇਸ ਬਾਇਕ ਦੀ ਬੁਕਿੰਗ ਰਾਇਲ ਐਨਫੀਲਡ ਦੀ ਮਾਇਕ੍ਰੋਸਾਈਟ ਨਾਲ ਹੋਵੇਗੀ।

ਫੀਚਰਸ
ਕੰਪਨੀ ਆਪਣੀ ਇਸ ਨਵੀਂ ਬਾਈਕ ‘ਚ 411ਸੀ. ਸੀ ਦਾ 4 ਸਟ੍ਰੋਕ ਇੰਜਣ ਸ਼ਾਮਿਲ ਕਰੇਗੀ। ਇਹ ਏਅਰ ਅਤੇ ਆਇਲ ਕੂਲਡ ਇੰਜਣ 24.5 ਬੀ. ਐੱਚ. ਪੀ ਦੀ ਪਾਵਰ ਅਤੇ 32 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ‘ਚ ਸਟੈਂਡਰਡ ਫੀਚਰ ਦੇ ਤੌਰ ‘ਤੇ 5 ਸਪੀਡ ਮੈਨੂਅਲ ਗਿਅਰਬਾਕਸ ਲਗਾਇਆ ਗਿਆ ਹੈ।

ਇਸ ਤੋਂ ਇਲਾਵਾ ਇਸ ਲਿਮਟਿਡ ਐਡੀਸ਼ਨ ਮਾਡਲ ‘ਚ ਪੇਨਿਅਰਸ ਅਤੇ ਫਿਊਲ ਕੇਂਸ ਆਦਿ ਅਕਸੇਸਰੀਜ਼ ਡਿਸਕਾਊਂਟਡ ਕੀਮਤ ‘ਤੇ ਦਿੱਤੀ ਜਾਵੇਗੀ। ਕੈਮੋ ਪੇਂਟ ਸਕੀਮ ਇਸ ਨਵੇਂ ਮਾਡਲ ਦੀ ਖਾਸ ਖਿੱਚ ਹੋਵੇਗੀ। ਇਸ ‘ਚ ਵੀ ਪਿਛਲੇ ਸਾਲ ਲਾਂਚ ਹੋਏ ਹਿਮਾਲਇਨ ਦੇ ਬੀ. ਐੱਸ. 4 ਮਾਡਲ ਵਾਲੀ ਖੂਬੀਆਂ ਹੀ ਹੋਣਗੀਆਂ।

print
Share Button
Print Friendly, PDF & Email

Leave a Reply

Your email address will not be published. Required fields are marked *