110 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਲੁੱਟ-ਖੋਹ ਦੇ 3 ਦੋਸ਼ੀ ਕਾਬੂ

ss1

110 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਲੁੱਟ-ਖੋਹ ਦੇ 3 ਦੋਸ਼ੀ ਕਾਬੂ

ਜ਼ਿਲਾ ਪੁਲਸ ਮੁੱਖੀ ਵੱਲੋਂ ਨਸ਼ਿਆਂ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਥਾਣਾ ਮੁੱਖੀ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਥਾਣਾ ਪੁਲਸ ਚੌਕੀ ਜੇਜੋਂ ਨੇ ਜਾਅਲੀ ਨੰਬਰ ਪਲੇਟ ਦੀ ਕਾਰ ਅਤੇ 110 ਗ੍ਰਾਮ ਨਸ਼ੀਲੇ ਪਾਊਡਰ ਸਮੇਤ ਲੱਟ-ਖੋਹ ਦੇ ਦੋਸ਼ੀ ਤਿੰਨ ਵਿਅਕਤੀਆਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁੱਖੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਵਿਜਅੰਤ ਕੁਮਾਰ ਨੇ ਪੁਲਸ ਪਾਰਟੀ ਸਮੇਤ ਨਾਕਾਬੰਦੀ ਦੌਰਾਨ ਟੀ. ਪੁਆਇੰਟ ਪਿੰਡ ਚੱਕ ਨਰਿਆਲ ਨੇੜੇ ਇਕ ਕਾਲੇ ਰੰਗ ਦੀ ਮਰੂਤੀ ਕਾਰ ਨੰ.ਪੀ.ਬੀ.07 6099 ਨੂੰ ਰੋਕਿਆ ਤਾਂ ਆਰ. ਸੀ. ਚੈੱਕ ਕਰਨ ‘ਤੇ ਕਾਰ ਦਾ ਅਸਲ ਨੰਬਰ ਪੀ.ਬੀ.07 ਪੀ.ਬੀ.07 ਬੀ.ਡੀ. 6094 ਪਾਇਆ ਗਿਆ। ਪੁਲਸ ਨੇ ਜਾਅਲੀ ਨੰਬਰ ਪਲੇਟ ਲੱਗੀ ਕਾਰ ਦੀ ਤਲਾਸ਼ੀ ਲਈ ਤਾਂ ਕਾਰ ਵਿਚੋਂ 110 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਕੀਤਾ। ਉਕਤ ਕਾਰ ਸਵਾਰਾਂ ਨੇ ਆਪਣੀ ਪਛਾਣ ਅਰਜੁਨ ਕਪਲਸ ਪੁੱਤਰ ਪ੍ਰਦੀਪ ਕੁਮਾਰ ਵਾਸੀ ਕਹਾਰਪੁਰ, ਰਣਜੀਤ ਸਿੰਘ ਉਰਫ ਰਾਣਾ ਪੁੱਤਰ ਰਘਵੀਰ ਸਿੰਘ ਵਾਸੀ ਜੰਡਿਆਲਾ ਥਾਣਾ ਚੱਬੇਵਾਲ ਅਤੇ ਚਰਨਜੀਤ ਪੁੱਤਰ ਮਹਿੰਦਰ ਸਿੰਘ ਵਾਸੀ ਦਾਦੂਵਾਲ ਥਾਣਾ ਮਾਹਿਲਪੁਰ ਵਜੋਂ ਦੱਸੀ।
ਤਿੰਨਾਂ ਦੋਸ਼ੀਆਂ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ ਅਧੀਨ 22/61/85 ਅਧੀਨ ਮਾਮਲਾ ਦਰਜ ਕਰ ਕੇ ਪੁੱਛਗਿੱਛ ਦੌਰਾਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਇਕ ਦਿਨ ਪਹਿਲਾਂ ਪਿੰਡ ਮੁੱਗੋਵਾਲ ਨੇੜੇ ਇਕ ਵਿਅਕਤੀ ਕੋਲੋਂ 2300 ਰੁਪਏ ਦੀ ਲੁੱਟ ਖੋਹ ਵੀ ਕੀਤੀ ਹੈ। ਥਾਣਾ ਪੁਲਸ ਨੇ ਉਕਤ ਦੋਸ਼ੀਆਂ ਖਿਲਾਫ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

print
Share Button
Print Friendly, PDF & Email

Leave a Reply

Your email address will not be published. Required fields are marked *