ਕਿਥੇ ਨਸ਼ਿਆਂ ਦੇ ਖਾਂਦੇ ਟੁੱਟੇ ਭੱਜੇ ਮਰਦ? ਕਿਥੇ ਘਿਉ-ਮਲਾਈਆਂ, ਬਦਾਮਾਂ ਨਾਲ ਪਲ਼ਿਆ ਸਾਧ?

ss1

ਕਿਥੇ ਨਸ਼ਿਆਂ ਦੇ ਖਾਂਦੇ ਟੁੱਟੇ ਭੱਜੇ ਮਰਦ? ਕਿਥੇ ਘਿਉ-ਮਲਾਈਆਂ, ਬਦਾਮਾਂ ਨਾਲ ਪਲ਼ਿਆ ਸਾਧ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ 

satwinder_7@hotmail.com

ਕੈਲੋ ਦਾ ਕੈਨੇਡਾ ਦਾ ਵੀਜ਼ਾ ਡਾਕ ਵਿੱਚ ਆ ਗਿਆ ਸੀ। ਵੀਜ਼ਾ ਲੱਗਦੇ ਹੀ ਕੈਲੋ ਦੀਆਂ ਕੈਨੇਡਾ ਜਾਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਕੈਲੋ ਦਾ ਜਦੋਂ ਵਿਆਹ ਹੋਇਆ ਸੀ। ਉਦੋਂ ਉਹ ਰੋਈ ਨਹੀਂ ਸੀ। ਉਸ ਦਾ ਮਨ ਜਾਣਦਾ ਸੀ। ਅਜੇ ਤਾਂ ਪੇਕੇ ਘਰ ਹੀ ਰਹਿਣਾ ਹੈ। ਜਦੋਂ ਵੀਜ਼ਾ ਦੇਖਿਆ, ਕੈਨੇਡਾ ਜਾਣ ਦਾ ਪਹਿਲਾਂ ਤਾਂ ਬਹੁਤ ਚਾਅ ਜਾਗਿਆ। ਕੈਲੋ ਦਾ ਡੈਡੀ ਟਿਕਟ ਖ਼ਰੀਦ ਕੇ, ਸੀਟ ਬੁੱਕ ਕਰ ਆਇਆ ਸੀ। ਜਾਣ ਦੀ ਤਰੀਕ ਉਸੇ ਹਫ਼ਤੇ ਦੇ ਅਖੀਰ ਦੀ ਸੀ। ਤਿੰਨ ਦਿਨ ਰਹਿੰਦੇ ਸਨ। ਹੁਣ ਕੈਲੋ ਦਾ ਦਿਲ ਡੋਲ ਰਿਹਾ ਸੀ। ਉਸ ਦਾ ਰੋਣ ਨੂੰ ਜੀਅ ਕਰਦਾ ਸੀ। ਉਹ ਮੰਮੀ-ਡੈਡੀ ਤੋਂ ਚੋਰੀ ਰੋਂਦੀ ਸੀ। ਪਰ ਮਾਂ ਨੂੰ ਆਪਦੇ ਬੱਚੇ ਦੀ ਹਰ ਵਿੱੜਕ ਆ ਜਾਂਦੀ ਹੈ। ਉਸ ਦੀ ਮੰਮੀ ਨੇ ਪੁੱਛਿਆ, “ ਤੇਰੀਆਂ ਅੱਖਾਂ ਕਿਉਂ ਸੁੱਝੀਆਂ ਹਨ? ਤੂੰ ਤਾਂ ਰੋਈ ਲੱਗਦੀ ਹੈ। “ “ ਹਾਂ ਮੰਮੀ ਮੇਰਾ ਰੋਣਾ ਹਟਦਾ ਹੀ ਨਹੀਂ ਹੈ। ਮੈਂ ਤੁਹਾਨੂੰ ਸਬ ਨੂੰ ਛੱਡ ਕੇ ਕੈਨੇਡਾ ਚਲੀ ਜਾਣਾ ਹੈ। “ “ ਕੀ ਤੂੰ ਸਾਨੂੰ ਛੱਡ ਕੇ ਜਾਣਾ ਨਹੀਂ ਚਾਹੁੰਦੀ? ਤੇਰੀ ਮਰਜ਼ੀ ਹੈ। ਨਹੀਂ ਕੈਨੇਡਾ ਜਾਣਾ, ਤਾਂ ਰਹਿਣ ਦੇ। “ “ ਮੰਮੀ ਮੇਰਾ ਇਹ ਮਤਲਬ ਨਹੀਂ ਹੈ। ਰੋਣਾ ਆਪੇ ਆਈ ਜਾਂਦਾ ਹੈ। “ ਵੈਸੇ ਤਾਂ ਉਸ ਦੇ ਮੰਮੀ ਡੈਡੀ ਦਾ ਵੀ ਇਹੀ ਹਾਲ ਸੀ। ਕੈਲੋ ਦੇ ਭਰਾ ਰਾਜੂ ਨੂੰ ਕੋਈ ਬਹੁਤਾ ਫ਼ਰਕ ਨਹੀਂ ਸੀ।

ਕੈਲੋ ਦਾ ਵਿਆਹ ਹੋ ਜਾਣ ਪਿੱਛੋਂ ਉਸ ਦਾ ਉੱਥੇ ਰਹਿਣਾ। ਉਸ ਦੇ ਭਰਾ ਰਾਜੂ ਨੂੰ ਬਹੁਤਾ ਪਸੰਦ ਨਹੀਂ ਸੀ। ਪਤੀ-ਪਤਨੀ ਦੀਆਂ ਕਈ ਗੱਲਾਂ ਐਸੀਆਂ ਸਨ। ਜੋ ਕੈਲੋ ਦੇ ਸਾਹਮਣੇ ਖੁੱਲ ਜਾਂਦੀਆਂ ਸਨ। ਰਾਜੂ ਨੂੰ ਇਹ ਪਸੰਦ ਨਹੀਂ ਸੀ। ਕਈ ਥਾਵਾਂ ਤੇ ਕਈ ਬਾਰ ਰਾਜੀ ਤੇ ਕੈਲੋ ਇਕੱਲੀਆਂ ਹੀ ਚਲੀਆਂ ਜਾਂਦੀਆਂ ਸਨ। ਐਤਵਾਰ ਨੂੰ ਘਰ ਦੀਆਂ ਔਰਤਾਂ ਰਾਜੀ ਨੂੰ ਲੈ ਕੈ ਗੁਰਦੁਆਰੇ ਚਲੀਆਂ ਜਾਂਦੀਆਂ ਸਨ। ਉੱਥੇ ਸਾਧ ਦਾ ਦੀਵਾਨ ਪੂਰਾ ਦਿਨ ਤੇ ਰਾਤ ਨੂੰ ਵੀ ਚੱਲਦਾ ਸੀ। ਸਾਧ ਦੇ ਚੇਲੇ ਲੋਕਾਂ ਦੇ ਮਾਲ ਤੇ ਪਲ਼ੇ ਹੋਏ ਸਨ। ਚੇਲੇ ਹੱਡਾਂ-ਪੈਰਾਂ ਦੇ ਖੁੱਲ੍ਹੇ ਸਨ। ਚੇਲੇ ਇੱਕ ਤੋਂ ਇੱਕ ਚੜ੍ਹਦੇ ਸਨ। ਕਹਿੰਦੇ ਹਨ, “ ਮਤੀਰਾ ਤੇ ਗੱਭਰੂ ਲੰਬੇ ਪਏ ਪਲ਼ਦੇ ਹਨ। “ ਸਾਧ ਤੇ ਸਾਧ ਦੇ ਚੇਲਿਆਂ ਦੇ ਕਿਹੜਾ ਹੱਲ ਚੱਲਦੇ ਸਨ? ਇਹ ਵੀ ਦੋ-ਚਾਰ ਵਾਜੇ ਉੱਤੇ ਸੁਰਾਂ ਕੱਢ ਕੇ, ਸਾਰਾ ਸਮਾਂ ਵਿਹਲੇ ਹੀ ਰਹਿੰਦੇ ਸਨ। ਪਿੰਡੇ, ਦਾੜ੍ਹੀਆਂ, ਮੁਛਾ ਹੀ ਪਲੋਸਦੇ ਰਹਿੰਦੇ ਹਨ। ਇਹ ਹੱਟੇ-ਕੱਟੇ ਦਿਸਦੇ ਸਨ। ਇੱਕ ਔਰਤ ਨੂੰ ਸੰਭਾਲਦੇ ਹੋਏ ਘਰ ਦੇ ਮਰਦ ਦੇ ਤਾਂ ਸਾਹ ਤਾਲੂਏ ਤੇ ਚੜ੍ਹੇ ਰਹਿੰਦੇ ਹਨ। ਵਿਚਾਰੇ ਸੁੱਕਣੇ ਪਏ ਰਹਿੰਦੇ ਹਨ। ਸਾਧ ਦੁਆਲੇ ਔਰਤਾਂ ਦਾ ਇਕੱਠ ਮਰਦਾਂ ਤੋਂ ਵੱਧ ਹੁੰਦਾ ਸੀ। ਘਰ ਵਿੱਚ ਭਾਵੇਂ ਮਰਦ ਸਾਰੀਆਂ ਦੇ ਹਨ। ਹਰ ਰੋਜ ਸਾਗ-ਦਾਲ ਖਾਣ ਵਾਂਗ ਸਲੂਣੇ ਲੱਗਦੇ ਸਨ। ਪਤੀਆਂ ਦੀਆਂ ਗੱਲਾਂ ਮਿਰਚਾਂ ਵਾਂਗ ਲੜਦੀਆਂ ਹਨ। ਚੰਗੀਆਂ ਨਹੀਂ ਲੱਗਦੀਆਂ। ਸਾਧ ਤੇ ਚੇਲਿਆਂ ਦੀਆਂ ਗੱਲਾਂ, ਮਿੱਠੇ ਬਚਨ ਲੱਗਦੇ ਹਨ। ਬਾਬੇ ਦੇ ਪ੍ਰਸ਼ਾਦ ਵਾਂਗ ਸਾਧ ਦੀ ਹਰ ਗੱਲ ਔਰਤਾਂ ਬੋਚਦੀਆਂ ਹਨ।

ਸਾਧ ਵੀ ਇਕੱਲੀ-ਇਕੱਲੀ ਨੂੰ ਕਮਰੇ ਵਿੱਚ ਸੱਦ ਕੇ ਥਾਪੀਆਂ ਦਿੰਦੇ ਹਨ। ਗੱਲ ਕਮਾਲ ਦੀ ਹੈ। ਘਰ ਦੇ ਮਰਦਾਂ ਦੀਆਂ ਡਾਂਗਾਂ ਘੱਟ ਲੱਗਦੀਆਂ ਹਨ। ਜੋ ਔਰਤਾਂ ਸਾਧ ਦੀਆਂ ਥਾਪੀਆਂ ਲੈਣ ਜਾਂਦੀਆਂ ਹਨ। ਕੈਲੋ ਦੀ ਮੰਮੀ ਨੇ ਸਾਧ ਕੋਲ ਕੈਲੋ ਤੇ ਰਾਜੀ ਨੂੰ ਮੁੰਡੇ ਲੈਣ ਭੇਜਿਆ ਸੀ। ਰਾਤ ਵੀ ਪੂਰਨਮਾਸ਼ੀ ਦੀ ਸੀ। ਕਈਆਂ ਦਾ ਬਿਚਾਰ ਹੈ, ਪੂਰੇ ਚੰਦ ਨੂੰ ਨੀਮਿਆ ਬੱਚਾ ਪੁੱਤਰ ਹੀ ਪੈਦਾ ਹੁੰਦਾ ਹੈ। ਐਸਾ ਪੁੱਤ ਜੰਮ ਕੇ, ਭਾਵੇਂ ਨਸ਼ੇ ਖਾ ਕੇ, ਖ਼ਾਨਦਾਨ ਦੀ ਸੁਆਹ ਕਰ ਦੇਵੇ। ਜਿਵੇਂ ਪੁੱਤਰ ਕੇਲੇ ਹੋਣ। ਸਾਧ ਹੱਥ ਵਿੱਚ ਫੜੀ ਬੈਠਾ ਹਨ। ਜੇ ਪਤੀ-ਪਤਨੀ ਨੂੰ ਮੁੰਡਾ ਨਹੀਂ ਜਮਾ ਸਕਦਾ। ਸਾਧ ਆਪਦੇ ਕੋਲ ਹਰ ਔਰਤ ਆਈ ਨੂੰ ਪੁੱਤ ਕਿਥੋਂ ਦੇਊ? ਇਸੇ ਲਈ ਉਸ ਨੇ ਇੰਨੇ ਸਾਰੇ ਲਗਾੜੇ ਰੱਖੇ ਹੋਏ ਸਨ। ਜੇ ਕਿਸੇ ਦੀ ਕਿਸੇ ਨਾਲ ਕਹਾਣੀ ਫਿੱਟ ਆਉਂਦੀ ਹੈ। ਸਾਧ ਦੇ ਕਿਹੜਾ ਤੂਕੇ ਛਾਂਗ ਹੁੰਦੇ ਹਨ? ਸਗੋਂ ਜਿਨਸ ਵਿੱਚ ਵਾਧਾ ਹੀ ਹੁੰਦਾ ਹੈ। ਪੈਦਾਵਾਰ ਵਧਾਉਣ ਨੂੰ ਲੋਕ 20 ਟੱਕਰਾਂ ਮਾਰਦੇ ਹਨ। ਖੇਤ ਦੀ ਪੈਦਾਵਾਰ ਵਧਾਉਣ ਨੂੰ ਕੋਈ ਦੇਸੀ  ਕੋਈ ਫਾਰਮੀ ਖਾਦ ਪਾਉਂਦਾ ਹੈ। ਵੱਧ ਝਾੜ ਲੈਣ ਨੂੰ ਚੰਗਾ ਤੇ ਵੱਧ ਬੀਜ ਪਾਇਆ ਜਾਂਦਾ ਹੈ। ਉਵੇਂ ਹੀ ਅੱਜ ਕਲ ਬਹੁਤੀਆਂ ਔਰਤਾਂ ਇੱਕੋ ਇੱਕ ਇਕੱਲੀ, ਤੱਕੜੀ, ਸੁਨੱਖੀ ਤੇ ਪੁੱਤਰ ਦੀ ਔਲਾਦ ਪੈਦਾ ਕਰਨੀਆਂ ਚਾਹੁੰਦੀਆਂ ਹਨ। ਜੇ ਸਾਧ ਤੇ ਉਸ ਦੇ ਚੇਲਿਆਂ ਦੀ ਦਾਤ ਦਿੱਤੀ ਹੋਏਗੀ। ਵੈਸਾ ਹੀ ਸਾਧ ਵਰਗਾ ਲੱਲੂ ਪੁੱਤਰ ਹੋਵੇਗਾ।

ਕੈਲੋ ਸਾਧ ਲਈ ਹਰ ਰੋਜ਼ ਆਉਣ ਵਾਲੀਆਂ ਵਿੱਚੋਂ ਸੀ। ਸਾਧ ਲਈ ਰਾਜੀ ਨਵੀਂ ਸੀ। ਕੈਲੋ ਨੇ ਰਾਜੀ ਨੂੰ ਸਾਧ ਕੋਲ ਅੰਦਰ ਵਾਲੇ ਕਮਰੇ ਵਿੱਚ ਭੇਜ ਦਿੱਤਾ। ਕੋਲੋ ਅੰਦਰ ਜਾਣ ਲੱਗੀ। ਤਾਂ ਸਾਧ ਦੇ ਚੇਲੇ ਨੇ ਉਸ ਨੂੰ ਰੋਕ ਦਿੱਤਾ। ਰਾਜੀ ਸਾਧ ਨੂੰ ਦੇਖ ਕੇ ਸਿਰ ਤੋਂ ਪੈਰਾਂ ਤੱਕ ਕੰਬ ਗਈ ਸੀ। ਉਸ ਸਾਧ ਦੀ ਪਹਿਲੇ ਦਿਨ ਵਾਲੀ ਛੂਹ ਚੇਤੇ ਆ ਗਈ। ਸਾਧ ਦੀ ਝਾਕਣੀ ਵਿੱਚ ਅੰਤਾਂ ਦਾ ਨਸ਼ਾ ਸੀ। ਉਸ ਦੀਆਂ ਵੱਟ ਦਿੱਤੀਆਂ ਮੁੱਛਾਂ ਅੱਖਾਂ ਦੀ ਤੱਕਣੀ ਵਿੱਚ ਹੋਰ ਅੱਗ ਲਾ ਰਹੀਆਂ ਸਨ। ਦਿਲ ਨੂੰ ਧੂਹ ਪਾ ਰਹੀਆਂ ਸਨ। ਸਾਧ ਨੇ ਦੇਖਦਿਆਂ ਹੀ ਰਾਜੀ ਨੂੰ ਉੱਠ ਕੇ, ਜੱਫੀ ਵਿੱਚ ਲੈ ਲਿਆ। ਸਾਧ ਦੁਆਲੇ ਲਈ ਹੋਈ, ਕਾਲੀ ਕੰਬਲੀ ਖੁੱਲ ਕੇ, ਭੁੰਜੇ ਡਿਗ ਗਈ। ਰਾਜੀ ਮੱਛੀ ਦੀ ਤਰਾਂ ਬਾਂਹਾਂ ਵਿੱਚੋਂ ਬਾਹਰ ਉੱਛਲਨ ਦੀ ਕੋਸ਼ਿਸ਼ ਕਰਨ ਲੱਗੀ। ਸਾਧ ਦੀਆਂ ਮਜ਼ਬੂਤ ਬਾਂਹਾਂ ਦੀ ਪੱਕੜ ਹੋਰ ਮਜ਼ਬੂਤ ਹੋ ਗਈ। ਉਸ ਕਮਰੇ ਨੂੰ ਛੱਡ ਕੇ, ਬਾਹਰ ਦੀ ਲਾਈਟ ਚਲੀ ਗਈ ਸੀ। ਹਰ ਬਾਰ ਇਸੇ ਤਰਾਂ ਹੁੰਦਾ ਸੀ। ਜਿਸ ਤੇ ਸਾਧ ਦੀ ਅੱਖ ਟਿੱਕ ਜਾਂਦੀ ਸੀ। ਉਸੇ ਵੇਲੇ ਬੱਤੀ ਗੁੱਲ ਹੋ ਜਾਂਦੀ ਸੀ। ਕੈਲੋ ਵਾਂਗ ਉਸ ਦੇ ਘਰ ਵਾਲੇ ਵੀ ਸਾਰੀ ਰਾਤ ਹਨੇਰੇ ਦੇ ਦੀਵਾਨ ਵਿੱਚੋਂ ਆਪਣੀ ਨਾਲ ਦੀ ਔਰਤ ਗੁਆਚੀ ਲੱਭਦੇ ਰਹਿੰਦੇ ਹਨ। ਉੱਧਰ ਸਾਧ ਅਗਲੀ ਦਾ ਰੂਪ ਰੱਜ ਕੇ, ਗੋਡੀਆਂ ਲਾ ਕੇ ਹੰਢਾਉਂਦਾ ਸੀ। ਕਾਮ ਵਿੱਚ ਭੂਤਰੇ ਸਾਨ੍ਹ ਵਾਂਗ ਦੁਆਲੇ ਹੋ ਜਾਂਦਾ ਸੀ। ਸਾਧ ਦੇ ਕੀ ਬੱਸ ਸੀ? ਉਸ ਦੁਆਲੇ ਰੰਗ ਬਰੰਗੀਆਂ ਤਿਤਲੀਆਂ ਆਪ ਡੱਗ-ਮੱਗੋ ਆਉਂਦੀਆਂ ਸਨ। ਸ਼ਾਮ ਹੁੰਦੇ ਹੀ ਉਹ ਆਪਦੀਆਂ ਪੰਖੜੀਆਂ ਵਿੱਚ ਸੁੰਦਰ ਔਰਤਾਂ ਨੂੰ ਕਾਬੂ ਕਰ ਲੈਂਦਾ ਸੀ। ਉਸ ਤੋਂ ਸੰਤੁਸ਼ਟ ਹੋਣ ਵਾਲੀਆਂ ਔਰਤਾਂ ਆਪ ਹੀ ਉਸ ਦੁਆਲੇ ਹੋਈਆਂ ਰਹਿੰਦੀਆਂ ਸਨ।

ਜੇ ਮਰਦ ਔਰਤ ਤੋਂ ਪੈਸੇ ਜਾਂ ਕਿਸੇ ਹੋਰ ਚੀਜ਼ਾਂ ਦੀ ਝਾਕ ਰੱਖਦਾ ਹੈ। ਔਰਤ ਦੇ ਮਾਲ ਤੇ ਪਲ਼ਦਾ ਹੈ। ਔਰਤ ਚਾਹੇ ਸਰੀਰ ਵੇਚ ਕੇ ਜਾਂ ਸਰੀਰਕ ਮਿਹਨਤ ਕਰਕੇ ਕਮਾਈ ਕਰਕੇ ਲਿਆਵੇ। ਔਰਤ ਦੀ ਕਮਾਈ ਖਾਣ ਵਾਲੇ ਨੂੰ ਦੱਲਾਂ ਕਹਿੰਦੇ ਹਨ। ਬਦਲੇ ਵਿੱਚ ਸਿਰਫ਼ ਆਪਦਾ ਸਰੀਰਕ ਸੁਖ ਦਿੰਦਾ ਹੈ। ਜਿਆਦਾਤਰ ਮਰਦ ਔਰਤ ਨੂੰ ਚੂੰਡਣ ਨੂੰ ਰਹਿੰਦੇ ਹਨ। ਔਰਤ ਵੀ ਤਾਂ ਮਰਦ ਦਾ ਸਾਥ ਦਿੰਦੀ ਹੈ। ਭਾਵੇਂ ਉਹ ਪਤਨੀ, ਪ੍ਰੇਮਿਕਾ ਜਾਂ ਰੰਡੀ ਹੀ ਹੋਵੇ। ਧਾਰਮਿਕ ਥਾਵਾਂ ਤੇ ਵੀ ਜ਼ਿਆਦਾ ਤਰ ਔਰਤਾਂ ਹੀ ਸਾਧਾਂ ਲਈ ਇੱਧਰੋਂ-ਉਧਰੋਂ ਮਾਲ ਇਕੱਠਾ ਕਰਕੇ ਲੈ ਜਾਂਦੀਆਂ ਹਨ। ਧਾਰਮਿਕ ਥਾਵਾਂ ਤੇ ਮਰਦਾਂ ਤੋਂ ਵੱਧ ਔਰਤਾਂ ਦੀ ਗਿਣਤੀ ਹੁੰਦੀ ਹੈ। ਕੁੱਤੇ ਨੂੰ ਭਾਵੇਂ ਰੋਟੀ ਦੀ ਬੁਰਕੀ ਨਾਂ ਪਾਉਣ। ਔਰਤਾਂ ਬਿੱਲਿਆਂ ਵਰਗੇ ਸਾਧਾਂ ਨੂੰ ਦੁੱਧ ਪਿਉਂਦੀਆਂ ਰਹਿੰਦੀਆਂ ਹਨ। ਇਸ ਡੇਰੇ ਦੇ ਸਾਧ ਦੀਆਂ ਅੱਖਾਂ, ਹਿਰਨ ਦੀਆਂ ਅੱਖਾਂ ਵਰਗੀਆਂ ਮੋਟੀਆਂ ਸਨ। ਜਦੋਂ ਉਸ ਸਾਧ ਨੇ ਰਾਜੀ ਵੱਲ ਨਜ਼ਰ ਸਿੱਟੀ। ਸਾਧ ਅੱਖ ਦੀ ਸੱਟ ਰਾਜੀ ਦੇ ਤੀਰ ਵਾਂਗ ਦਿਲ ਤੇ ਵੱਜੀ। ਜਿਵੇਂ ਰੁੱਗ ਭਰ ਕੇ, ਕਾਲਜਾ ਕੱਢ ਲਿਆ ਹੋਵੇ। ਸਾਧ ਦੀਆਂ ਅੱਖਾਂ ਵਿੱਚ ਇੰਨਾ ਤਾਅ ਸੀ। ਮਸ਼ਾਲ ਦੀ ਤਰਾਂ ਅੱਖਾਂ ਮੱਚ ਰਹੀਆਂ ਸਨ। ਰਾਜੀ ਨੂੰ ਅੱਖਾਂ ਵਿੱਚ ਤੱਕ-ਤੱਕ ਕੇ ਹੀ ਸੁਆਦ ਆ ਰਿਹਾ ਸੀ। ਉਹ ਬਾਰ-ਬਾਰ ਅੱਖਾਂ ਦੀ ਖੇਡ ਦਾ ਨਜ਼ਾਰਾ ਤੱਕ ਰਹੀ ਸੀ। ਉਹ ਅੱਖਾਂ ਵਿੱਚੋਂ ਪੀ-ਪੀ ਕੇ, ਸ਼ਰਾਬੀ ਹੋ ਗਈ ਸੀ। ਸਾਧ ਨੇ ਤੰਬੂ ਵਰਗੇ ਚੋਲ਼ੇ ਵਿੱਚ ਰਾਜੀ ਨੂੰ ਦੱਬ ਲਿਆ ਸੀ। ਸਾਧ ਦੇ ਉਂਗਲਾਂ ਦੇ ਪੋਟੇ ਨਰਮ ਅੰਗਾਂ ਉੱਤੇ ਫਿਰ ਰਹੇ ਸਨ। ਉਸ ਦੀ ਹਾਲਤ ਬੇਹੋਸ਼ੀ ਦੀ ਹੋ ਗਈ ਸੀ। ਸਾਧ ਨੇ ਰਾਜੀ ਨੂੰ ਹਿਪਨੋਟਾਈਜ਼ ਕਰਕੇ, ਆਪ ਦੇ ਕੰਟਰੋਲ ਵਿੱਚ ਕਰ ਕੇ ਕਾਬੂ ਕਰ ਲਿਆ ਸੀ।

ਰਾਜੂ ਦਾ ਸਰੀਰ ਕੰਮ ਦਾ ਮਾਰਿਆ ਸੀ। ਸ਼ਰਾਬ ਦੇ ਨਸ਼ੇ ਨਾਲ ਪਿੰਜਰ ਵਰਗਾ ਹੋਇਆ ਰਾਜੂ ਰਾਜੀ ਨੂੰ ਪ੍ਰੇਤ ਵਰਗਾ ਲੱਗਦਾ ਸੀ। ਸਾਧ ਔਰਤਾਂ ਤੋਂ ਦੁੱਧ ਪੀ-ਪੀ ਕੇ ਘੋਗੜ ਮੱਲ ਵਰਗਾ ਬਣਿਆ ਹੋਇਆ ਸੀ। ਸਾਧ ਦਾ ਮੋਟੀ ਚਮੜੀ ਦਾ ਕੂਲ਼ਾ, ਗੁਦਗੁਦਾ ਪਿੰਡਾ ਰਾਜੀ ਦੇ ਨਾਲ ਲੱਗਦੇ ਹੀ ਉਸ ਨੂੰ ਬੇਹੋਸ਼ ਕਰ ਗਿਆ ਸੀ। ਸਾਧ ਕੋਹਲੂ ਨੂੰ ਜੋਤੇ, ਮੌਲੇ ਬਲਦ ਵਾਂਗ, ਸਾਰੀ ਰਾਤ ਖਹਿੰਦਾ ਰਿਹਾ। ਹਾਥੀ ਵਾਂਗ ਕਾਮ ਦੀ ਅੱਗ, ਰਾਜੀ ਦੇ ਨਰਮ ਸਰੀਰ ਨਾਲ ਹੋਰ ਭਖ ਰਹੀ ਸੀ। ਸਾਧ ਏ ਸੀ ਵਿੱਚ ਵੀ ਮੀਂਹ ਵਿੱਚ ਭਿੱਜੀ ਛੱਤਰੀ ਵਾਂਗ ਨੁੱਚੜ ਰਿਹਾ ਸੀ। ਉਸ ਦੇ ਚੇਲੇ ਕੋਲ ਸ਼ਰਬਤ, ਜੂਸ, ਦੁੱਧ ਲਈ ਖੜ੍ਹੇ ਸਨ। ਜਵਾਨ ਰਾਜੀ ਸਾਧ ਨੂੰ ਗਾਡਰ ਵਰਗਾ ਮਜ਼ਬੂਤ ਕਰ ਰਹੀ ਸੀ। ਸਾਧ ਦੀ ਰੱਜ ਕੇ ਵਰਜਸ਼ ਹੋ ਗਈ ਸੀ। ਚੇਲੇ ਵੀ ਜੀਭਾਂ ਬੁੱਲ੍ਹਾਂ ਉੱਤੇ ਫੇਰ ਰਹੇ ਸੀ। ਉਹ ਪਹਿਰੇ ਉੱਤੇ ਖੜ੍ਹੇ ਹੀ ਗਿੱਦੜਾਂ ਵਾਂਗ ਹੌਂਕ ਰਹੇ ਸਨ। ਆਪਦੀ ਬਾਰੀ ਦੀ ਉਡੀਕ ਕਰ ਰਹੇ ਸਨ। ਐਸੇ ਚੇਲੇ ਸਾਧ ਦੀ ਜੂਠ ਨਾਲ ਸਾਰ ਲੈਂਦੇ ਹਨ। ਸਾਧ ਨੇ ਰਾਜੀ ਨੂੰ ਬੀਰੀ ਦੇ ਇਸ਼ਕ ਨੂੰ ਵੀ ਭੁੱਲਾ ਦਿੱਤਾ ਸੀ। ਕਿਥੇ ਨਸ਼ਿਆਂ ਦੇ ਖਾਂਦੇ ਟੁੱਟੇ ਭੱਜੇ ਮਰਦ? ਕਿਥੇ ਘਿਉ-ਮਲਾਈਆਂ, ਬਦਾਮਾਂ ਨਾਲ ਪਲ਼ਿਆ ਸਾਧ? ਸਾਧਾਂ ਦੀਆਂ ਰੀਸਾਂ ਅਮਲੀ ਮੁੰਡੇ ਕਿਥੇ ਕਰ ਲੈਣਗੇ? ਜਿੰਨਾ ਕੋਲੋ ਚੁਟਕੀ ਨਸ਼ੇ ਦੀ ਖਾ ਕੇ, ਚਾਰ ਪੈੱਗ ਲਾ ਕੇ, ਆਪਦੇ ਸਰੀਰ ਦਾ ਬੋਝ ਨਹੀਂ ਝੱਲ ਹੁੰਦਾ। ਉਹ ਜ਼ਨਾਨੀ ਕਿਥੋਂ ਸੰਭਾਲ ਲੈਣਗੇ? ਔਰਤ ਨੂੰ ਖ਼ੁਸ਼ ਕਰਨਾ, ਹਰ ਬੰਦੇ ਦੇ ਬੱਸ ਦੀ ਗੱਲ ਨਹੀਂ ਹੈ। ਦੋ ਮਿੰਟਾਂ ਵਿੱਚ ਤਿੱਖੜ ਦੁਪਹਿਰੇ ਤੋਕੜ ਦੇ ਮਾਰੇ ਕੱਟੇ ਵਾਂਗ ਹੌਂਕਣ ਲੱਗ ਜਾਂਦੇ ਹਨ। ਹਲਟ ਦੇ ਨਾਂ ਗਿੜਨ ਵਾਂਗ ਖੂਹ ਕੋਲ ਵੀ ਪਿਆਸਾ ਮਰਨ ਵਾਲੀ ਗੱਲ ਹੈ।

ਸਾਧ ਇਸੇ ਲਈ ਤਾਂ ਪਾਲ਼ੇ ਜਾਂਦੇ ਹਨ। ਸ਼ਾਮਲਾਟ, ਧਰਮਸਾਲਾ ਵਰਤਣ ਵਾਂਗ ਵੇਲੇ-ਕੁਵੇਲੇ ਕੰਮ ਆ ਜਾਂਦੇ ਹਨ। ਹੋਰ ਔਰਤਾਂ ਬਿੱਲਿਆਂ ਵਰਗੇ ਸਾਧਾਂ ਨੂੰ ਕਿਉਂ ਦੁੱਧ ਘਿਉ ਚਾਰਦੀਆਂ ਰਹਿੰਦੀਆਂ ਹਨ? ਕੋਈ ਕਿਸੇ ਦੀ ਵੱਡੀ ਉਂਗਲੀਂ ਉੱਤੇ ਮੂਤ ਦੀ ਧਾਰ ਨਹੀਂ ਮਾਰਦਾ। ਸਾਧਾਂ ਦੀ ਸੇਵਾ ਖੀਰਾਂ-ਪੂੜੇ ਖੁਆ ਕੇ ਹੁੰਦੀ ਹੈ। ਸਾਧਾਂ ਨੂੰ ਲੱਡੂ ਪੇੜੇ ਖੁਆਏ ਜਾਂਦੇ ਹਨ। ਸਾਧ ਮੁੰਡੇ ਜਿਉਂ ਦਿੰਦੇ ਹਨ। ਰਾਜੀ ਦੀ ਸੱਸ ਨੇ ਜਵਾਨ ਨੂੰਹ ਹੀ ਸਾਧ ਕੋਲ ਭੇਜ ਦਿੱਤੀ। ਪੁੰਨਿਆਂ ਦੀ ਚੰਦ ਚਾਂਦਨੀ ਰਾਤ ਵਿੱਚ ਬੱਚਾ ਨਿੰਮਣਾਂ ਬਹੁਤ ਜ਼ਰੂਰੀ ਸੀ। ਪੋਤਾ ਜੰਮਣਾ ਜ਼ਰੂਰੀ ਸੀ। ਪੋਤਾ ਵਿਹੜੇ ਵਿੱਚ ਖੇਡਣਾ ਚਾਹੀਦਾ ਸੀ। ਉਹ ਚਾਹੇ ਸਾਧ, ਰਾਜੂ, ਰਾਜੀ ਦੇ ਯਾਰ ਬੀਰੀ ਜਾਂ ਕਿਸੇ ਹੋਰ ਦਾ ਹੋਵੇ। ਆਪਦੇ ਜਾਣੀ ਮਰਦ ਥਾਂ-ਥਾਂ ਤੇ ਇਸ਼ਕ ਫ਼ਰਮਾਉਂਦੇ ਫਿਰਦੇ ਹਨ। ਰਾਜੀ ਨੇ ਤਿੰਨ ਮਰਦ ਕੁੱਝ ਹੀ ਦਿਨਾਂ ਵਿੱਚ ਹਜ਼ਮ ਕਰ ਲਏ ਸਨ।

print
Share Button
Print Friendly, PDF & Email

Leave a Reply

Your email address will not be published. Required fields are marked *