ਯੂ.ਪੀ. ਵਿਧਾਨ ਸਭਾ ਦੇ ਬਾਹਰ ਕਿਸਾਨਾਂ ਨੇ ਸੁੱਟੇ ਆਲੂ

ss1

ਯੂ.ਪੀ. ਵਿਧਾਨ ਸਭਾ ਦੇ ਬਾਹਰ ਕਿਸਾਨਾਂ ਨੇ ਸੁੱਟੇ ਆਲੂ

ਲਖਨਊ, 6 ਜਨਵਰੀ: ਉਤਰ ਪ੍ਰਦੇਸ਼ ਵਿਧਾਨ ਸਭਾ ਦੇ ਬਾਹਰ ਨਾਰਾਜ਼ ਕਿਸਾਨਾਂ ਨੇ ਘੱਟ ਕੀਮਤਾਂ ਦੇ ਵਿਰੋਧ ਵਿੱਚ ਆਲੂ ਸੁੱਟ ਕੇ ਪ੍ਰਦਰਸ਼ਨ ਕੀਤਾ| ਕਿਸਾਨਾਂ ਨੂੰ ਇਸ ਸਮੇਂ ਪ੍ਰਤੀ ਕਿਲੋ ਆਲੂ ਦੀ ਕੀਮਤ 4 ਰੁਪਏ ਰਹੀ ਹੈ, ਜਦੋਂ ਕਿ ਉਨ੍ਹਾਂ ਦੀ ਮੰਗ ਹੈ ਕਿ ਘੱਟੋ-ਘੱਟ 10 ਰੁਪਏ ਪ੍ਰਤੀ ਕਿਲੋ ਆਲੂ ਦੀ ਕੀਮਤ ਮਿਲੇ| ਦੱਸਿਆ ਜਾ ਰਿਹਾ ਹੈ ਕਿ ਨਾਰਾਜ਼ ਕਿਸਾਨ ਰਾਤ ਭਰ ਆਲੂ ਸੁੱਟਦੇ ਰਹੇ| ਵਿਧਾਨ ਸਭਾ ਤੋਂ ਇਲਾਵਾ ਕਿਸਾਨਾਂ ਨੇ ਰਾਜ ਭਵਨ ਦੇ ਬਾਹਰ ਵੀ ਵੱਡੀ ਮਾਤਰਾ ਵਿੱਚ ਆਲੂ ਸੁੱਟ ਦਿੱਤੇ| ਇਸ ਦੌਰਾਨ ਪੁਲੀਸ ਪ੍ਰਸ਼ਾਸਨ ਸੁੱਤਾ ਨਜ਼ਰ ਆਇਆ| ਇਸ ਤੋਂ ਬਾਅਦ ਅੱਜ ਸਵੇਰੇ-ਸਵੇਰੇ ਸੜਕ ਤੇ ਇੰਨੀ ਜ਼ਿਆਦਾ ਮਾਤਰਾ ਵਿੱਚ ਆਲੂ ਦੇਖ ਕੇ ਪੁਲੀਸ ਅਤੇ ਪ੍ਰਸ਼ਾਸਨ ਮਹਿਕਮੇ ਵਿੱਚ ਹੜਕੰਪ ਮਚ ਗਿਆ| ਕਾਰਵਾਈ ਦੇ ਡਰ ਨਾਲ ਅਧਿਕਾਰੀ ਖੁਦ ਆਲੂ ਉਠਵਾ ਰਹੇ ਹਨ| ਕਈ ਆਲੂ ਵਾਹਨਾਂ ਨਾਲ ਦੱਬ ਕੇ ਖਰਾਬ ਹੋ ਗਏ|
ਜ਼ਿਕਰਯੋਗ ਹੈ ਕਿ ਸਿਰਫ ਲਖਨਊ ਹੀ ਨਹੀਂ, ਆਲੂ ਕਿਸਾਨ ਪੂਰੇ ਯੂ.ਪੀ. ਵਿੱਚ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ| ਇਸ ਤੋਂ ਪਹਿਲਾਂ ਦਸੰਬਰ ਮਹੀਨੇ ਵਿੱਚ ਆਗਰਾ ਵਿੱਚ ਵੀ ਕਿਸਾਨਾਂ ਨੇ ਪੁਰਾਣੇ ਆਲੂ ਸੁੱਟ ਕੇ ਪ੍ਰਦਰਸ਼ਨ ਕੀਤਾ ਸੀ| ਆਗਰਾ ਬੈਲਟ ਵਿੱਚ ਆਲੂ ਦੀਆਂ ਕੀਮਤਾਂ 20 ਪੈਸੇ ਪ੍ਰਤੀ ਕਿਲੋ ਤੱਕ ਪੁੱਜਣ ਨਾਲ ਕਿਸਾਨ ਬੇਹੱਦ ਪਰੇਸ਼ਾਨ ਨਜ਼ਰ ਆਏ| ਦਰਅਸਲ ਪਿਛਲੇ ਸਾਲ ਆਲੂ ਦੀ ਬੰਪਰ ਪੈਦਾਵਾਰ ਹੋਣ ਕਾਰਨ ਕਿਸਾਨਾਂ ਨੇ ਪੈਦਾਵਾਰ ਕੋਲਡ ਸਟੋਰੇਜ਼ ਵਿੱਚ ਰੱਖਵਾ ਦਿੱਤੀ ਸੀ ਪਰ ਪੁਰਾਣੇ ਆਲੂ ਵੱਲ ਲੋਕਾਂ ਦਾ ਰੁਖ ਘੱਟ ਹੋਣ ਨਾਲ ਲੋਕ ਇਨ੍ਹਾਂ ਨੂੰ ਖਰੀਦਣ ਤੋਂ ਕਤਰਾ ਰਹੇ ਹਨ ਅਤੇ ਸਟੋਰੇਜ਼ ਮਾਲਕਾਂ ਕੋਲ ਇਸ ਨੂੰ ਸੁੱਟਣ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ| ਪਿਆਜ਼ ਅਤੇ ਟਮਾਟਰ ਦੀਆਂ ਵਧਦੀਆਂ ਕੀਮਤਾਂ ਦਰਮਿਆਨ ਆਲੂ ਕਿਸਾਨਾਂ ਲਈ ਸਰਕਾਰ ਵੱਲੋਂ ਕੋਈ ਐਲਾਨ ਨਹੀਂ ਹੋਇਆ ਹੈ|

print
Share Button
Print Friendly, PDF & Email

Leave a Reply

Your email address will not be published. Required fields are marked *