‘ਪੰਛੀ ਪਿਆਰੇ ਰਹਿਣ ਬਸੇਰਾ’ ਮੁਹਿੰਮ ਦੀ ਸ਼ੁਰੂਆਤ ਕੀਤੀ

ss1

‘ਪੰਛੀ ਪਿਆਰੇ ਰਹਿਣ ਬਸੇਰਾ’ ਮੁਹਿੰਮ ਦੀ ਸ਼ੁਰੂਆਤ ਕੀਤੀ
ਬਲਾਕ ਮਹਿਲਕਲਾਂ ਦੇ ਸਕੂਲਾਂ ਵਿੱਚ ਪੰਛੀਆਂ ਦੇ ਬੈਠਣ ਲਈ ਆਲਣੇ ਅਤੇ ਪਾਣੀ ਪੀਣ ਲਈ ਕਟੋਰੇ ਵੰਡੇ

29-11 (1)
ਭਦੌੜ 28 ਮਈ (ਵਿਕਰਾਂਤ ਬਾਂਸਲ) ਐਜੂਕੇਸ਼ਨਲ ਐਂਡ ਸ਼ੋਸ਼ਲ ਵੈਲਫੇਅਰ ਸੁਸਾਇਟੀ ਦੀਵਾਨਾ ਵਲੋਂ ਸਟੇਟ ਐਵਾਰਡੀ ਅਧਿਆਪਕ ਹਰਪ੍ਰੀਤ ਸਿੰਘ ਦੀਵਾਨਾ ਦੀ ਪ੍ਰੇਰਨਾ ਅਤੇ ਉਪਰਾਲੇ ਸਦਕਾ ਪੰਛੀ ਪਿਆਰੇ ਰਹਿਣ ਬਸੇਰਾ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਅਤੇ ਪੰਛੀਆਂ ਦੀ ਸਾਂਭ ਸੰਭਾਲ ਸਬੰਧੀ ਸੈਮੀਨਰ ਕਰਵਾਇਆ ਗਿਆ।ਇਸ ਮੁਹਿੰਮ ਦੀ ਸ਼ੁਰੂਆਤ ਡਿਪਟੀ ਜ਼ਿਲਾ ਸਿੱਖਿਆ ਅਫਸਰ ਐਲੀਮੈਂਟਰੀ ਬਰਨਾਲਾ ਸਰਬਸੁਖਜੀਤ ਸਿੰਘ ਸ਼ੀਤਲ ਅਤੇ ਸਮੂਹ ਸੁਸਾਇਟੀ ਦੇ ਮੈਂਬਰਾਂ ਵਲੋਂ ਕੀਤੀ ਗਈ।ਇਸ ਸਬੰਧੀ ਸਟੇਟ ਐਵਾਰਡੀ ਅਧਿਆਪਕ ਹਰਪ੍ਰੀਤ ਸਿੰਘ ਦੀਵਾਨਾ ਨੇ ਦੱਸਿਆ ਕਿ ਬਲਾਕ ਮਹਿਲ ਕਲਾਂ ਦੇ ਸਕੂਲਾਂ ਵਿਚ ਪੰਛੀਆਂ ਦੇ ਬੈਠਣ ਲਈ ਆਲਣੇ ਅਤੇ ਪਾਣੀ ਪੀਣ ਲਈ ਕਟੋਰੇ ਵੰਡੇ ਗਏ।ਇਸ ਸਮੇਂ ਹਾਜ਼ਰ ਸੁਸਾਇਟੀ ਦੇ ਮੈਂਬਰਾਂ ਅਤੇ ਅਧਿਆਪਕਾਂ ਨੇ ਪੰਛੀਆਂ ਦੀ ਸੰਭਾਲ ਪ੍ਰਤੀ ਪ੍ਰਣ ਲਿਆ।ਉਨਾਂ ਦੱਸਿਆ ਕਿ ਸੁਸਾਇਟੀ ਦਾ ਮਕਸਦ ਪੰਛੀਆਂ ਨੰੂ ਗਰਮੀ ਦੇ ਕਹਿਰ ਤੋਂ ਬਚਾਉਣਾ ਅਤੇ ਬੱਚਿਆਂ ਅੰਦਰ ਪੰਛੀਆਂ ਦੀ ਸੰਭਾਲ ਅਤੇ ਪਿਆਰ ਨਾਲ ਉਤਸ਼ਾਹ ਅਤੇ ਭਾਵਨਾ ਜਗਾਉਣਾ ਹੈ।ਇਸ ਸਮੇਂ ਹੈਡ ਟੀਚਰ ਜਗਤਾਰ ਸਿੰਘ ਤੇ ਸਤੀਸ਼ ਕੁਮਾਰ ਪੀਬੀਸੀ ਵਲੋਂ ਬੱਚਿਆਂ ਨੰੂ ਆਪਣੇ ਘਰਾਂ ਦੀਆਂ ਛੱਤਾਂ ਤੇ ਪਾਣੀ ਦੇ ਕਟੋਰੇ ਰੱਖਣ ਅਤੇ ਆਲਣੇ ਲਗਾਉਣ ਲਈ ਪ੍ਰੇਰਿਤ ਕੀਤਾ ਗਿਆ।

ਡਿਪਟੀ ਡੀਈਓ ਸਰਬਸੁਖਜੀਤ ਸਿੰਘ ਸ਼ੀਤਲ ਨੇ ਅਲੋਪ ਹੋ ਰਹੇ ਪੰਛੀਆਂ ਤੇ ਚਿੰਤਾਂ ਪ੍ਰਗਟ ਕੀਤੀ ਅਤੇ ਪੰਛੀਆਂ ਦੀ ਸੰਭਾਲ ਲਈ ਹਾਜ਼ਰੀਨ ਨੰੂ ਅਪੀਲ ਕੀਤੀ ਗਈ।ਉਨਾਂ ਨੇ ਸੁਸਾਇਟੀ ਦੇ ਇਸ ਉਪਰਾਲੇ ਦੀ ਭਰਭੂਰ ਸਲਾਘਾ ਕੀਤੀ।ਇਸ ਮੌਕੇ ਹਰਜੀਤ ਸਿੰਘ, ਸੁਖਵਿੰਦਰ ਸਿੰਘ, ਸਟੇਟ ਐਵਾਰਡੀ ਅਧਿਆਪਕ ਹਰਪ੍ਰੀਤ ਸਿੰਘ ਦੀਵਾਨਾ, ਹੈਡ ਟੀਚਰ ਜਗਤਾਰ ਸਿੰਘ, ਅਵਤਾਰ ਚੰਦ, ਸ਼ਤੀਸ ਕੁਮਾਰ ਪੀਬੀਸੀ, ਕੁਲਦੀਪ ਕੌਰ, ਚੇਅਰਮੈਨ ਸੁਖਦੇਵ ਸਿੰਘ ਧਾਲੀਵਾਲ, ਚੇਅਰਮੈਨ ਗੁਰਮੀਤ ਸਿੰਘ ਰੰਧਾਵਾ, ਜਗਸੀਰ ਸਿੰਘ ਨੰਬਰਦਾਰ, ਗੁਰਵਿੰਦਰ ਸਿੰਘ ਸਿੱਧੂ, ਲਖਵੀਰ ਸਿੰਘ ਢਿੱਲੋਂ, ਕਮਲਜੀਤ ਸਿੰਘ ਬੜਿੰਗ, ਸਤਪ੍ਰਕਾਸ਼ ਸਿੰਗਲਾ, ਬਲੌਰ ਸਿੰਘ, ਸਤਨਾਮ ਸਿੰਘ, ਬੇਅੰਤ ਸਿੰਘ ਅਤੇ ਸਮੂਹ ਸਕੂਲ ਸਟਾਫ ਹਾਜ਼ਰ ਸਨ।

print
Share Button
Print Friendly, PDF & Email